ਮੌਜੂਦਾ ਵਿੱਤੀ ਸਾਲ ਦੇ ਫਰਜ਼ੀ ਕਰੈਡਿਟ ਦਾਅਵਿਆਂ 'ਚ ਸਭ ਤੋਂ ਅੱਗੇ ਹਰਿਆਣਾ ਤੇ ਦਿੱਲੀ, ਜਾਣੋ ਕਿਉਂ
Thursday, Mar 28, 2024 - 05:30 PM (IST)

ਬਿਜ਼ਨੈੱਸ ਡੈਸਕ : ਮੌਜੂਦਾ ਵਿੱਤੀ ਸਾਲ 2023-24 (ਜਨਵਰੀ ਤੱਕ) ਵਿੱਚ ਭਾਰਤ ਵਿੱਚ ਜਾਅਲੀ ਇਨਪੁਟ ਟੈਕਸ ਕ੍ਰੈਡਿਟ (ITC) ਦਾਅਵਿਆਂ ਲਈ ਕੁੱਲ 1,999 ਕੇਸ ਦਰਜ ਕੀਤੇ ਗਏ ਹਨ, ਜਿਸ ਵਿੱਚ 19,690 ਕਰੋੜ ਰੁਪਏ ਦੀ ਰਕਮ ਸ਼ਾਮਲ ਹੈ। ਧੋਖਾਧੜੀ ਵਾਲੇ ITC ਦਾਅਵਿਆਂ ਅਨੁਸਾਰ ਪਿਛਲੇ ਵਿੱਤੀ ਸਾਲ 'ਚ 1,940 ਮਾਮਲੇ ਸਾਹਮਣੇ ਆਏ ਸਨ ਅਤੇ ਉਨ੍ਹਾਂ 'ਚ 13,175 ਕਰੋੜ ਰੁਪਏ ਦੀ ਰਕਮ ਪਾਈ ਗਈ ਸੀ, ਜੋ ਮੌਜੂਦਾ ਰਕਮ ਤੋਂ 49 ਫੀਸਦੀ ਘੱਟ ਹੈ।
ਇਹ ਵੀ ਪੜ੍ਹੋ - Bank Holiday : ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਅਪ੍ਰੈਲ 'ਚ 14 ਦਿਨ ਬੰਦ ਰਹਿਣਗੇ ਬੈਂਕ
ਸੂਤਰਾਂ ਅਨੁਸਾਰ ਇੱਕ ਮੀਡੀਆ ਰਿਪੋਰਟ ਦੇ ਅੰਕੜਿਆਂ ਅਨੁਸਾਰ, ਜਾਅਲੀ ਆਈਟੀਸੀ ਦਾਅਵਿਆਂ ਲਈ ਕੁੱਲ 1,999 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਗੁਜਰਾਤ, ਪੱਛਮੀ ਬੰਗਾਲ, ਹਰਿਆਣਾ, ਅਸਾਮ, ਰਾਜਸਥਾਨ, ਮਹਾਰਾਸ਼ਟਰ, ਕਰਨਾਟਕ ਅਤੇ ਦਿੱਲੀ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ - SBI ਦੇ ਕਰੋੜਾਂ ਗਾਹਕਾਂ ਨੂੰ ਲੱਗੇਗਾ ਝਟਕਾ, 1 ਅਪ੍ਰੈਲ ਤੋਂ ਵੱਧ ਜਾਣਗੇ ਡੈਬਿਟ ਕਾਰਡ ਦੇ ਖ਼ਰਚੇ
ਦੱਸ ਦੇਈਏ ਕਿ ਗੁਜਰਾਤ ਅਤੇ ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ ਫਰਜ਼ੀ ਆਈਟੀਸੀ ਕੇਸ ਦਰਜ ਕੀਤੇ ਗਏ ਹਨ। ਹਰਿਆਣਾ ਅਤੇ ਦਿੱਲੀ 10,851 ਕਰੋੜ ਰੁਪਏ ਦੇ ਪਛਾਣੇ ਗਏ ਕੇਸਾਂ ਦੇ ਮੁੱਲ ਦੇ ਮਾਮਲੇ ਚਾਰਟ ਵਿੱਚ ਸਿਖਰ 'ਤੇ ਹਨ। ਮੌਜੂਦਾ ਵਿੱਤੀ ਸਾਲ ਵਿੱਚ GST ਦੇ ਤਹਿਤ ਧੋਖਾਧੜੀ ਵਾਲੇ ITC ਦਾਅਵਿਆਂ ਵਿੱਚ ਲੱਭੀ ਗਈ ਕੁੱਲ ਰਕਮ ਦਾ 55% ਹਰਿਆਣਾ ਅਤੇ ਦਿੱਲੀ ਦਾ ਹੈ।
ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8