9 ਸਾਲ ਦੀ ਦ੍ਰਿਸ਼ਟੀ ਨੇ ਵਧਾਇਆ ਮਾਪਿਆਂ ਦਾ ਮਾਣ, ਬਣਾਇਆ ਵਰਲਡ ਰਿਕਾਰਡ
Friday, Dec 08, 2023 - 05:37 PM (IST)
ਚਰਖੀ ਦਾਦਰੀ- ਕਹਿੰਦੇ ਹਨ ਕਿ ਹੁਨਰ ਕਿਸੇ ਉਮਰ ਦਾ ਮੋਹਤਾਜ ਨਹੀਂ ਹੁੰਦਾ। ਇਸ ਦੀ ਮਿਸਾਲ ਹਰਿਆਣਾ ਦੇ ਚਰਖੀ ਦਾਦਰੀ ਦੀ ਰਹਿਣ ਵਾਲੀ 9 ਸਾਲ ਦੀ ਦ੍ਰਿਸ਼ਟੀ ਫੋਗਾਟ ਬਣੀ। ਦ੍ਰਿਸ਼ਟੀ ਆਪਣੇ ਲੇਖਨ ਲਈ ਮਾਹਿਰ ਹੈ। ਉਸ ਨੇ ਪਿਛਲੇ ਦਿਨੀਂ ਇਕ ਮਿੰਟ 'ਚ 54 ਸੁੰਦਰ ਅਤੇ ਆਕਰਸ਼ਿਤ ਸ਼ਬਦ ਲਿਖ ਕੇ ਵਰਲਡ ਰਿਕਾਰਡ ਬਣਾਇਆ ਹੈ। 5ਵੀਂ ਜਮਾਤ ਦੀ ਵਿਦਿਆਰਥਣ ਦ੍ਰਿਸ਼ਟੀ ਨੇ ਪਿਛਲੇ ਸਾਲ ਵੀ ਇਕ ਮਿੰਟ 'ਚ ਸਭ ਤੋਂ ਵੱਧ ਸ਼ਬਦ ਲਿਖ ਕੇ ਰਾਸ਼ਟਰੀ ਪੱਧਰ 'ਤੇ ਰਿਕਾਰਡ ਬਣਾਇਆ ਸੀ।
ਇਹ ਵੀ ਪੜ੍ਹੋ- 5 ਸਾਲਾਂ 'ਚ ਵਿਦੇਸ਼ ਪੜ੍ਹਨ ਗਏ 400 ਤੋਂ ਵਧੇਰੇ ਭਾਰਤੀਆਂ ਦੀ ਮੌਤ, ਕੈਨੇਡਾ-ਇੰਗਲੈਂਡ ਦੇ ਅੰਕੜੇ ਹੈਰਾਨੀਜਨਕ
ਇੰਦੌਰ 'ਚ ਦ੍ਰਿਸ਼ਟੀ ਨੂੰ ਕੀਤਾ ਗਿਆ ਸਨਮਾਨਤ
ਜਾਣਕਾਰੀ ਮੁਤਾਬਕ ਪਿੰਡ ਖਾਤੀਵਾਸ ਵਾਸੀ ਕਿਸਾਨ ਧੀਰਪਾਲ ਦੀ 9 ਸਾਲਾ ਧੀ ਦ੍ਰਿਸ਼ਟੀ ਫੋਗਾਟ ਦੇ ਮਨ ਵਿਚ ਕੁਝ ਨਵਾਂ ਕਰਨ ਦਾ ਜਨੂੰਨ ਸੀ। ਮਾਤਾ-ਪਿਤਾ ਨੇ ਧੀ ਦਾ ਹੁਨਰ ਸਮਝਿਆ। ਮਾਂ ਨਿਰਮਲਾ ਨੇ ਧੀ ਦੀ ਲਿਖਾਈ 'ਤੇ ਧਿਆਨ ਦਿੱਤਾ। ਧੀ ਨੇ ਵਿਸ਼ਵ ਪੱਧਰ 'ਤੇ ਪਛਾਣ ਬਣਾ ਦਿੱਤੀ। ਦ੍ਰਿਸ਼ਟੀ ਦੀ ਮਾਂ ਨਿਰਮਲਾ ਨੇ ਦੱਸਿਆ ਕਿ ਧੀ ਦੀ ਪ੍ਰਾਪਤੀ ਲਈ ਮਈ ਮਹੀਨੇ ਵਿਚ ਇੰਦੌਰ ਵਿਚ ਨੇਪਾਲ ਦੇ ਬਿਜ਼ਨੈੱਸ ਆਈਕਨ ਡਾ. ਭਵਾਨੀ ਰਾਣਾ, ਆਈ. ਏ. ਐੱਸ. ਦਿਨੇਸ਼ ਜੈਨ ਅਤੇ ਮੱਧ ਪ੍ਰਦੇਸ਼ ਦੇ ਏ. ਡੀ. ਜੀ. ਪੀ. ਕ੍ਰਿਸ਼ਨਾ ਪ੍ਰਕਾਸ਼ ਨੇ ਦ੍ਰਿਸ਼ਟੀ ਨੂੰ ਸਨਮਾਨਤ ਕੀਤਾ।
ਇਹ ਵੀ ਪੜ੍ਹੋ- ਸਾਬਕਾ ਅਕਾਲੀ ਵਿਧਾਇਕ ਦੇ ਘਰ ਬਾਹਰ ਫਾਇਰਿੰਗ ਦੇ ਮਾਮਲੇ 'ਚ ਲਾਰੈਂਸ-ਗੋਲਡੀ ਗੈਂਗ ਦੇ ਦੋ ਸ਼ੂਟਰ ਗ੍ਰਿਫ਼ਤਾਰ
IAS ਬਣਨ ਦਾ ਹੈ ਸੁਫ਼ਨਾ
ਦ੍ਰਿਸ਼ਟੀ ਫੋਗਾਟ ਨੇ ਦੱਸਿਆ ਕਿ ਉਸ ਨੇ ਆਪਣੀ ਮਾਂ ਤੋਂ ਇੰਟਰਨੈੱਡ ਜ਼ਰੀਏ ਨਵੇਂ-ਨਵੇਂ ਅੱਖਰ ਬਣਾਉਣੇ ਸਿੱਖੇ ਸਨ। ਮਾਂ ਨੇ ਉਸ ਨੂੰ ਸਿਖਾਇਆ ਤਾਂ ਉਹ ਰਿਕਾਰਡ ਬਣਾਉਣ ਵਿਚ ਸਫ਼ਲ ਹੋਈ। ਦ੍ਰਿਸ਼ਟੀ ਨੇ ਦੱਸਿਆ ਕਿ ਉਹ ਕੁਝ ਨਵਾਂ ਕਰਨ ਲਈ ਮਨ ਵਿਚ ਸੁਫ਼ਨਾ ਸੰਜੋ ਕੇ ਬੈਠੀ ਹੈ ਅਤੇ ਆਈ. ਏ. ਐੱਸ. ਬਣਨ ਦਾ ਉਸ ਦਾ ਸੁਫ਼ਨਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8