ਹਰਿਆਣਾ : ਮੁਕਾਬਲੇ ਤੋਂ ਬਾਅਦ ਅੰਤਰਰਾਜੀ ATM ਲੁਟੇਰੇ ਗਿਰੋਹ ਦਾ ਸਰਗਨਾ ਗ੍ਰਿਫ਼ਤਾਰ
Monday, Sep 19, 2022 - 10:45 AM (IST)
ਨੂੰਹ (ਭਾਸ਼ਾ)- ਹਰਿਆਣਾ ਦੇ ਨੂੰਹ ਜ਼ਿਲ੍ਹੇ ਦੇ ਫਲੇਂਦੀ ਪਿੰਡ ਕੋਲ ਇਕ ਮੁਕਾਬਲੇ ਤੋਂ ਬਾਅਦ ਇਕ ਅੰਤਰਰਾਜੀ ਏ.ਟੀ.ਐੱਮ. ਲੁਟੇਰੇ ਗਿਰੋਹ ਦੇ ਸਰਗਨਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ ਦੋਸ਼ੀ ਹਰਿਆਣਾ ਸਮੇਤ 4 ਸੂਬਿਆਂ 'ਚ ਵਾਂਟੇਡ ਸੀ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਹੋਏ ਮੁਕਾਬਲੇ 'ਚ ਸ਼ਕੀਲ ਉਰਫ਼ ਸ਼ੱਕੀ ਨੂੰ ਪੈਰ 'ਚ ਗੋਲੀ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਮੰਧੀ ਖੇਰਾ 'ਚ ਅਲ-ਆਫੀਆ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਹਿਮਾਚਲ 'ਚ ਕੁਦਰਤੀ ਆਫ਼ਤ 'ਚ ਗਈ 348 ਲੋਕਾਂ ਦੀ ਜਾਨ, 2003 ਕਰੋੜ ਦਾ ਹੋਇਆ ਨੁਕਸਾਨ
ਪੁਲਸ ਨੇ 2 ਦੇਸੀ ਪਿਸਤੌਲ, ਇਕ ਕਾਰਤੂਸ ਅਤੇ 2 ਖੋਖੇ ਬਰਾਮਦ ਕੀਤੇ। ਪਿਨਾਂਗਾਵਾ ਪੁਲਸ ਥਾਣੇ 'ਚ ਦੋਸ਼ੀ ਵਿਰੁੱਧ ਇਕ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਸ ਅਨੁਸਾਰ ਦੋਸ਼ੀ ਸ਼ੱਕੀ ਸਲਾਕਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਹਰਿਆਣਾ, ਰਾਜਸਥਾਨ ਸਮੇਤ ਚਾਰ ਸੂਬਿਆਂ 'ਚ ਵਾਂਟੇਡ ਸੀ। ਉਸ 'ਤੇ ਕਾਫ਼ੀ ਸਮੇਂ ਤੋਂ ਹਥਿਆਰ ਕਾਨੂੰਨ ਦੇ ਅਧੀਨ ਲੁੱਟ, ਕਤਲ ਦੀ ਕੋਸ਼ਿਸ਼ ਅਤੇ ਏ.ਟੀ.ਐੱਮ. ਲੁੱਟਣ ਦੇ ਕਰੀਬ ਦਰਜਨ ਭਰ ਮਾਮਲੇ ਦਰਜ ਹਨ। ਪੁਲਸ ਨੇ ਦੱਸਿਆ ਕਿ ਦੋਸ਼ੀ ਏ.ਟੀ.ਐੱਮ. ਮਸ਼ੀਨਾਂ ਤੋੜਨ 'ਚ ਮਾਹਿਰ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ