ਖ਼ੁਲਾਸਾ: ਪਤੀ ਨੇ ਭਰਜਾਈ ਨਾਲ ਮਿਲ ਰਚੀ ਸੀ ਪਤਨੀ ਦੇ ਕਤਲ ਦੀ ਸਾਜਿਸ਼, ਨਾਜਾਇਜ਼ ਸਬੰਧਾਂ ’ਚ ਸੀ ਰੋੜਾ

Monday, Mar 28, 2022 - 03:23 PM (IST)

ਖ਼ੁਲਾਸਾ: ਪਤੀ ਨੇ ਭਰਜਾਈ ਨਾਲ ਮਿਲ ਰਚੀ ਸੀ ਪਤਨੀ ਦੇ ਕਤਲ ਦੀ ਸਾਜਿਸ਼, ਨਾਜਾਇਜ਼ ਸਬੰਧਾਂ ’ਚ ਸੀ ਰੋੜਾ

ਸੋਨੀਪਤ (ਸੰਨੀ)– ਸੋਨੀਪਤ ਦੇ ਸੈਕਟਰ-4 ਸਥਿਤ ਹਾਕੀ ਗਰਾਊਂਡ ਨੇੜੇ ਪਤੀ ਵਲੋਂ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦੇ ਮਾਮਲੇ ’ਚ ਪੁਲਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਦੋਸ਼ੀ ਪਤੀ ਜੌਨੀ ਅਤੇ ਉਸ ਦੇ ਭਰਜਾਈ ਮੀਨਾ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਖ਼ੁਲਾਸਾ ਹੋਇਆ ਹੈ ਕਿ ਜੌਨੀ ਦੇ ਆਪਣੀ ਭਰਜਾਈ ਮੀਨਾ ਨਾਲ ਨਾਜਾਇਜ਼ ਸਬੰਧ ਸਨ ਅਤੇ ਉਸ ਦੀ ਪਤਨੀ ਮੰਜੂ ਵਿਚ ਰੋੜਾ ਬਣ ਰਹੀ ਸੀ। ਇਸ ਕਾਰਨ ਜੌਨੀ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਮੰਜੂ ਦਾ ਕਤਲ ਕਰ ਦਿੱਤਾ ਸੀ। ਉੱਥੇ ਹੀ ਇਸ ਮਾਮਲੇ ’ਚ ਅਜੇ ਦੋ ਦੋਸ਼ੀ ਫਰਾਰ ਹਨ। ਪੁਲਸ ਗ੍ਰਿਫਤਾਰ ਦੋਸ਼ੀਆਂ ਨੂੰ ਕੋਰਟ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਵੇਗੀ।

ਇਹ ਵੀ ਪੜ੍ਹੋ: ਨਾਜਾਇਜ਼ ਸਬੰਧਾਂ ’ਚ ਰੋੜਾ ਬਣੀ ਪਤਨੀ ਤਾਂ ਪਤੀ ਨੇ ਵਿਚ ਸੜਕ ਦੇ ਉਤਾਰਿਆ ਮੌਤ ਦੇ ਘਾਟ

ਦੱਸਣਯੋਗ ਹੈ ਕਿ ਸੋਨੀਪਤ ਦੇ ਪਿੰਡ ਲਿਵਾਨ ਵਾਸੀ ਜੌਨੀ ਨੇ ਆਪਣੀ ਪਤਨੀ ਦਾ ਸੈਕਟਰ-4 ਸਥਿਤ ਹਾਕੀ ਗਰਾਊਂਡ ਨੇੜੇ ਕਤਲ ਕਰ ਦਿੱਤਾ ਸੀ। ਕਤਲ ਕਰਨ ਮਗਰੋਂ ਪੂਰੇ ਮਾਮਲੇ ਨੂੰ ਇਕ ਸੜਕ ਹਾਦਸਾ ਵਿਖਾਇਆ ਸੀ। ਜਦੋਂ ਮ੍ਰਿਤਕਾ ਮੰਜੂ ਦਾ ਪੋਸਟਮਾਰਟਮ ਕੀਤਾ ਗਿਆ ਤਾਂ ਇਸ ਗੱਲ ਦਾ ਖੁਲਾਸਾ ਹੋਇਆ ਕਿ ਮੰਜੂ ਦੇ ਸਰੀਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਕਤਲ ਕੀਤਾ ਗਿਆ। ਕਤਲ ਦੀ ਸ਼ਿਕਾਇਤ ਮਿਲਣ ਮਗਰੋਂ ਪੁਲਸ ਨੇ ਪਤੀ ਜੌਨੀ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਐੱਸ. ਆਈ. ਕੁਲਦੀਪ ਨੇ ਦੱਸਿਆ ਕਿ ਸੋਨੀਪਤ ਦੇ ਸੈਕਟਰ-4 ਹਾਕੀ ਗਰਾਊਂਡ ਕੋਲ ਮੰਜੂ ਨਾਂ ਦੀ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਸੀ। ਮੰਜੂ ਦੇ ਪਤੀ ਜੌਨੀ ਦੇ ਆਪਣੀ ਭਰਜਾਈ ਨਾਲ ਨਾਜਾਇਜ਼ ਸਬੰਧ ਸਨ। ਇਸ ਪੂਰੇ ਮਾਮਲੇ ਨੂੰ ਲੈ ਕੇ ਮ੍ਰਿਤਕ ਮੰਜੂ ਦੇ ਪਤੀ ਅਤੇ ਭਰਜਾਈ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


author

Tanu

Content Editor

Related News