ਹਰਿਆਣਾ: ਲੋਕਾਂ ਨੇ ਸਿਹਤ ਟੀਮ ਨੂੰ ਕੋਰੋਨਾ ਨਮੂਨੇ ਲੈਣ ਤੋਂ ਰੋਕਿਆ, ਸਾੜੀ ਮੈਡੀਕਲ ਕਿੱਟ

09/02/2020 6:28:50 PM

ਹਰਿਆਣਾ (ਭਾਸ਼ਾ)— ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ (ਕੋਵਿਡ-19) ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਕੋਰੋਨਾ ਨਮੂਨੇ ਲੈਣ ਪੁੱਜੀ ਸਿਹਤ ਅਧਿਕਾਰੀਆਂ ਦੀ ਟੀਮ ਨੂੰ ਰੋਕ ਦਿੱਤਾ ਗਿਆ ਅਤੇ ਮੈਡੀਕਲ ਕਿੱਟ ਵੀ ਸਾੜ ਦਿੱਤੀ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਸਿਹਤ ਮਹਿਕਮੇ ਦੀ ਟੀਮ ਮੰਗਲਵਾਰ ਨੂੰ ਕੋਵਿਡ-19 ਤੋਂ ਪੀੜਤ ਮਰੀਜ਼ ਦੇ ਪਰਿਵਾਰ ਦੇ ਨਮੂਨੇ ਲੈਣ ਲਈ ਨਕਟਾ ਪਿੰਡ ਗਈ ਸੀ। 

ਸਿਹਤ ਅਧਿਕਾਰੀਆਂ ਦੀ ਸ਼ਿਕਾਇਤ ਮੁਤਾਬਕ ਉਨ੍ਹਾਂ ਨੂੰ ਰੋਕਿਆ ਗਿਆ ਅਤੇ ਨਮੂਨੇ ਨਹੀਂ ਦਿੱਤੇ ਗਏ। ਕੁਝ ਲੋਕ ਉੱਥੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਟੀਮ ਨੂੰ ਆਪਣਾ ਕੰਮ ਨਹੀਂ ਕਰ ਦਿੱਤਾ। ਪੁਲਸ ਥਾਣਾ ਮੁਖੀ ਸੁਖਦੇਵ ਸਿੰਘ ਨੇ ਕਿਹਾ ਕਿ ਘਟਨਾ ਦੌਰਾਨ ਰੈਪਿਡ ਐਂਟੀਜਨ ਕਿੱਟ ਵਰਗੇ ਕੁਝ ਉਪਕਰਣ ਸਾੜ ਦਿੱਤੇ ਗਏ। ਸੁਖਦੇਵ ਸਿੰਘ ਨੇ ਕਿਹਾ ਕਿ ਸੰਬੰਧਤ ਵਿਵਸਥਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਅਜਿਹੀਆਂ ਘਟਨਾਵਾਂ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਵੀ ਵੇਖ ਨੂੰ ਮਿਲ ਰਹੀਆਂ ਹਨ। ਲੋਕ ਕੋਰੋਨਾ ਨਮੂਨਿਆਂ ਦੀ ਜਾਂਚ ਕਰਨ ਆਏ ਸਿਹਤ ਅਧਿਕਾਰੀਆਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਦੌੜਾ ਰਹੇ ਹਨ। ਦੱਸ ਦੇਈਏ ਕਿ ਪੰਜਾਬ ਦੇ ਪਟਿਆਲਾ ਵਿਖੇ ਸਥਿਤ ਰਾਜਿੰਦਰਾ ਹਸਪਤਾਲ ਬਾਰੇ ਫੈਲ ਰਹੀਆਂ ਅਫਵਾਹਾਂ ਤੋਂ ਡਰੇ ਹੋਏ ਹਨ। ਕੋਰੋਨਾ ਮ੍ਰਿਤਕਾਂ ਦੇ ਅੰਗ ਕੱਢ ਲੈਣ ਦੀਆਂ ਅਫਵਾਹਾਂ ਨੇ ਲੋਕਾਂ ਨੂੰ ਡਰਾ ਦਿੱਤਾ ਹੈ।

ਇਹ ਵੀ ਪੜ੍ਹੋ: 'ਰਾਜਿੰਦਰਾ ਹਸਪਤਾਲ' ਦਾ ਨਾ ਸੁਣਦੇ ਹੀ ਡਰਨ ਲੱਗੇ ਲੋਕ, ਜਾਣੋ ਕਾਰਨ


Tanu

Content Editor

Related News