‘ਕੇਜਰੀਵਾਲ ਇਕ ਵੀ ਮੌਕੇ ਦੇ ਲਾਇਕ ਨਹੀਂ, ਭਗਵੰਤ ਮਾਨ ਸਿਰਫ਼ ਕਠਪੁਤਲੀ’

Monday, Feb 14, 2022 - 02:36 PM (IST)

ਨਵੀਂ ਦਿੱਲੀ— ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਬੰਨੀ ਜੌਲੀ ਨੇ ਪੰਜਾਬ ’ਚ ਆਮ ਆਦਮੀ ਪਾਰਟੀ (ਆਪ) ਦੇ ਪ੍ਰਚਾਰ ਨੂੰ ਫਰਜ਼ੀ ਦੱਸਿਆ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਭਗਵੰਤ ਮਾਨ ਸਿਰਫ਼ ਇਕ ਕਠਪੁਤਲੀ ਹੈ। ਅਰਵਿੰਦ ਕੇਜਰੀਵਾਲ ਦਾ ਪੰਜਾਬ ਵਿਰੋਧੀ ਚਿਹਰਾ ਹੁਣ ਸਾਰਿਆਂ ਦੇ ਸਾਹਮਣੇ ਆ ਰਿਹਾ ਹੈ। ਹਰਪ੍ਰੀਤ ਸਿੰਘ ਨੇ ਕਿਹਾ, ‘‘ਆਪਣੀਆਂ ਬੇਬੁਨਿਆਦੀ ਇੱਛਾਵਾਂ ਤਹਿਤ ਕੇਜਰੀਵਾਲ ਪਹਿਲਾਂ ਤੋਂ ਹੀ ਆਪਣੀ ਪਤਨੀ ਨੂੰ ਪੰਜਾਬ ’ਚ ਇਸ ਉਮੀਦ ਨਾਲ ਸ਼ਾਮਲ ਕਰ ਰਹੇ ਹਨ ਕਿ ਉਹ ਭਗਵੰਤ ਮਾਨ ਨੂੰ ਸੁਪਰ ਸੀ. ਐੱਮ. ਦੇ ਰੂਪ ਤੋਂ ਹਟਾ ਦੇਵੇਗੀ।’’

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ 'ਮਨੀਸ਼ਾ ਗੁਲਾਟੀ' ਅੱਜ ਭਾਜਪਾ 'ਚ ਹੋਣਗੇ ਸ਼ਾਮਲ

 

PunjabKesari

ਹਰਪ੍ਰੀਤ ਨੇ ਅੱਗੇ ਕਿਹਾ ਕਿ ‘ਆਪ’ ਦੇ ਤਨਖ਼ਾਹਦਾਰ ਮੁਲਾਜ਼ਮ (ਪ੍ਰਚਾਰਕ) ਕੇਜਰੀਵਾਲ ਦੀ ਪੰਜਾਬੀ ਅਤੇ ਸਿੱਖ ਵਿਰੋਧੀ ਮਾਨਸਿਕਤਾ ਦੇ ਬਾਵਜੂਦ ਕਹਾਣੀ ਬਣਾ ਕੇ ਪੰਜਾਬ ’ਚ ਸਥਾਪਤ ਕਰਨ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਪਾਰਟੀ ਦੀ ਪੰਜਾਬ ਸ਼ਾਖਾ ’ਚ ਕਿਸੇ ਪੰਜਾਬੀ ਨੇਤਾ ਨੂੰ ਅੱਗੇ ਨਹੀਂ ਵੱਧਣ ਦਿੱਤਾ। ਇਹ ਹੀ ਕਾਰਨ ਹੈ ਕਿ ਸੁੱਚਾ ਸਿੰਘ ਛੋਟੇਪੁਰ, ਐੱਚ. ਐੱਸ. ਫੂਲਕਾ, ਹਰਿੰਦਰ ਸਿੰਘ ਖ਼ਾਲਸਾ, ਧਰਮਵੀਰ ਗਾਂਧੀ, ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ 20 ਵਿਧਾਇਕਾਂ ’ਚੋਂ ਲੱਗਭਗ ਅੱਧੇ ਉਨ੍ਹਾਂ ਨੂੰ ਛੱਡ ਗਏ। ਭਗਵੰਤ ਮਾਨ ਦਾ ਵੀ ਇਹ ਹੀ ਹਸ਼ਰ ਹੋਵੇਗਾ, ਉਹ ਪਹਿਲਾਂ ਤੋਂ ਹੀ ਇਕ ਕਠਪੁਤਲੀ ਹੈ।

ਇਹ ਵੀ ਪੜ੍ਹੋ : PM ਮੋਦੀ ਦੀ ਰੈਲੀ ਨੂੰ ਲੈ ਕੇ ਜਲੰਧਰ ਸ਼ਹਿਰ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ, ਚੱਪੇ-ਚੱਪੇ ’ਤੇ ਫ਼ੋਰਸ ਤਾਇਨਾਤ

 

ਹਰਪ੍ਰੀਤ ਜੌਲੀ ਨੇ ਕਿਹਾ ਕਿ ਕੇਜਰੀਵਾਲ ਪਹਿਲਾਂ ਤੋਂ ਹੀ ਟੀ. ਵੀ. ਚੈਨਲਾਂ ’ਚ ਇਸ਼ਤਿਹਾਰ ਦੇ ਮਾਲੀਏ ਦੇ ਰੂਪ ’ਚ ਅਰਬਾਂ ਰੁਪਏ ਦਾ ਨਿਵੇਸ਼ ਕਰ ਚੁੱਕੇ ਹਨ। ਇਸ ਲਈ ਸੰਪਾਦਕ ਅਤੇ ਮੀਡੀਆ ਕੰਪਨੀ ਦੇ ਮਾਲਕ ਉਨ੍ਹਾਂ ਦੇ ਵਫ਼ਾਦਾਰ ਦੇ ਰੂਪ ’ਚ ਫਰਜ਼ੀ ਖ਼ਬਰਾਂ ਪ੍ਰਸਾਰਿਤ ਕਰ ਰਹੇ ਹਨ। ਕੋਈ ਜ਼ਮੀਨੀ ਰਿਪੋਰਟ ਨਹੀਂ ਹੈ, ਸਗੋਂ ਵੋਟਰਾਂ ਨੂੰ ਗੁੰਮਰਾਹ ਕਰਨ ਦੇ ਉਦੇਸ਼ ਨਾਲ ਸਿਰਫ਼ ਫਰਜ਼ੀ ਰਾਏ ਹਨ। ਜੌਲੀ ਨੇ ਟਿੱਪਣੀ ਕੀਤੀ ਕਿ ਪੰਜਾਬ ਦੇ ਲੋਕ, ਆਪਣੇ ਸੂਬੇ ਨੂੰ ਇਕ ਮੰਨੇ-ਪ੍ਰਮੰਨੇ ਪੰਜਾਬੀ ਵਿਰੋਧੀ ਤਾਨਸ਼ਾਹ ਦੇ ਹੱਥਾਂ ’ਚ ਨਹੀਂ ਜਾਣ ਦੇਣਗੇ, ਜਿਸ ਨੂੰ ਉਹ ਜਾਣਦੇ ਹਨ ਕਿ ‘ਆਪ’ ਨੇ ਮਾਨ ਨੂੰ ਨੀਅਤ ਸਮੇਂ ਤੋਂ ਬਾਹਰ ਕਰਨ ਲਈ ਹੀ ਰੱਖਿਆ ਹੈ।

ਇਹ ਵੀ ਪੜ੍ਹੋ : ਪੁਲਵਾਮਾ ਹਮਲਾ: ਉਸ ਦਿਨ ਡਿਊਟੀ ਨਾ ਬਦਲੀ ਹੁੰਦੀ ਤਾਂ ਜਿਊਂਦਾ ਹੁੰਦਾ ਫ਼ੌਜ ਦਾ ਬਹਾਦਰ ਡਰਾਈਵਰ ਜੈਮਲ ਸਿੰਘ


Tanu

Content Editor

Related News