ਮੱਧ ਪ੍ਰਦੇਸ਼ ਪਟਾਕਾ ਫੈਕਟਰੀ ਮਾਮਲਾ; 12 ਮੌਤਾਂ, ਮਲਬਾ ਹਟਾਉਣ ਦਾ ਕੰਮ ਜਾਰੀ, ਵੇਖੋ ਕੀ ਬਣ ਗਏ ਹਾਲਾਤ

Wednesday, Feb 07, 2024 - 01:18 PM (IST)

ਹਰਦਾ- ਮੱਧ ਪ੍ਰਦੇਸ਼ ਦੇ ਹਰਦਾ 'ਚ ਮੰਗਲਵਾਰ ਨੂੰ ਇਕ ਪਟਾਕਾ ਫੈਕਟਰੀ ਵਿਚ ਧਮਾਕਾ ਹੋਇਆ। ਧਮਾਕੇ ਦੀ ਲਪੇਟ ਵਿਚ ਆਉਣ ਕਾਰਨ ਆਲੇ-ਦੁਆਲੇ ਦੇ ਦਰਜਨਾਂ ਘਰਾਂ ਨੂੰ ਨੁਕਸਾਨ ਪਹੁੰਚਿਆ। ਇਲਾਕਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈ। ਇਸ ਹਾਦਸੇ ਵਿਚ ਹੁਣ ਤੱਕ 12 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਕਰੀਬ 200 ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ। ਮਾਮਲੇ 'ਚ ਪੁਲਸ ਨੇ ਫੈਕਟਰੀ ਸੰਚਾਲਕ ਦੋ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਫੈਕਟਰੀ ਸੰਚਾਲਕ ਦੋ ਭਰਾ ਰਾਜੇਸ਼ ਅਗਰਵਾਲ ਅਤੇ ਸੋਮੇਸ਼ ਅਗਰਵਾਲ ਹਨ।

ਇਹ ਵੀ ਪੜ੍ਹੋ- ਪਟਾਕਾ ਫੈਕਟਰੀ 'ਚ ਲਗਾਤਾਰ ਹੋਏ ਤਿੰਨ ਧਮਾਕੇ, ਕਈ ਲੋਕਾਂ ਦੇ ਮੌਤ ਦੀ ਖ਼ਬਰ; ਦੇਖੋ ਖ਼ੌਫਨਾਕ ਵੀਡੀਓ

PunjabKesari

ਘਟਨਾ ਵਾਲੀ ਥਾਂ ਤੋਂ ਮਲਬਾ ਹਟਾਉਣ ਦਾ ਕੰਮ ਲਗਾਤਾਰ ਜਾਰੀ ਹੈ। ਹਾਲਾਂਕਿ ਅਜੇ ਵੀ ਕੁਝ ਥਾਵਾਂ ਤੋਂ ਧੂੰਆਂ ਉਠਦਾ ਨਜ਼ਰ ਆ ਰਿਹਾ ਹੈ। ਪ੍ਰਸ਼ਾਸਨ ਦਾ ਪੂਰਾ ਧਿਆਨ ਇਸ ਸਮੇਂ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ ਅਤੇ ਜ਼ਖ਼ਮੀਆਂ ਨੂੰ ਉੱਚਿਤ ਇਲਾਜ ਦਿਵਾਉਣ ਵੱਲ ਹੈ। ਓਧਰ ਮੁੱਖ ਮੰਤਰੀ ਮੋਹਨ ਯਾਦਵ ਅੱਜ ਦੁਪਹਿਰ ਲੱਗਭਗ 3 ਵਜੇ ਹਰਦਾ ਪਹੁੰਚ ਕੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਘਟਨਾ ਦੇ ਲੱਗਭਗ 24 ਘੰਟਿਆਂ ਬਾਅਦ ਵੀ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀ ਹੱਲ-ਚੱਲ ਲਗਾਤਾਰ ਜਾਰੀ ਹੈ। ਹਾਲਾਂਕਿ ਪ੍ਰਸ਼ਾਸਨ ਮ੍ਰਿਤਕਾਂ ਦੀ ਗਿਣਤੀ ਬਾਰੇ ਅਜੇ ਕੁਝ ਨਹੀਂ ਬੋਲ ਰਿਹਾ ਹੈ। ਹੁਣ ਤੱਕ 12 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।

ਇਹ ਵੀ ਪੜ੍ਹੋ- MP ਦੀ ਪਟਾਕਾ ਫੈਕਟਰੀ ’ਚ ਧਮਾਕੇ 'ਚ 11 ਦੀ ਮੌਤ, 90 ਜ਼ਖਮੀ, PM ਮੋਦੀ ਨੇ ਜਤਾਇਆ ਦੁਖ

PunjabKesari

ਪ੍ਰਸ਼ਾਸਨ ਨੇ ਘਟਨਾ ਵਾਲੀ ਥਾਂ 'ਤੇ ਅਣਅਧਿਕਾਰਤ ਵਿਅਕਤੀਆਂ ਦੇ ਦਾਖ਼ਲੇ 'ਤੇ ਪਾਬੰਦੀ ਲਗਾ ਦਿੱਤੀ ਹੈ। JCB ਮਸ਼ੀਨਾਂ ਨਾਲ ਮਲਬਾ ਹਟਾਉਣ ਦਾ ਕੰਮ ਜਾਰੀ ਹੈ। ਦੱਸਣਯੋਗ ਹੈ ਕਿ ਹਰਦਾ ਦੇ ਬੈਰਾਗੜ੍ਹ ਇਲਾਕੇ 'ਚ ਗੈਰ-ਕਾਨੂੰਨੀ ਢੰਗ ਨਾਲ ਚਲਾਈ ਜਾ ਰਹੀ ਪਟਾਕਾ ਫੈਕਟਰੀ 'ਚ ਕੱਲ੍ਹ ਸਵੇਰੇ ਕਰੀਬ 11.30 ਵਜੇ ਧਮਾਕਾ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਦੱਸਿਆ ਗਿਆ ਕਿ ਜਿਸ ਇਮਾਰਤ 'ਚ ਪਟਾਕੇ ਬਣਾਉਣ ਦਾ ਕੰਮ ਕੀਤਾ ਜਾਂਦਾ ਸੀ ਅਤੇ ਜਿੱਥੇ ਵਿਸਫੋਟਕ ਸਮੱਗਰੀ ਰੱਖੀ ਜਾਂਦੀ ਸੀ, ਉਹ ਚਾਰ ਤੋਂ ਪੰਜ ਮੰਜ਼ਿਲਾ ਸੀ। ਪਟਾਕਿਆਂ ਨਾਲ ਸਬੰਧਤ ਦੋ-ਤਿੰਨ ਗੋਦਾਮਾਂ ਤੋਂ ਇਲਾਵਾ ਇਸ ਦੇ ਆਲੇ-ਦੁਆਲੇ ਕੁਝ ਦੂਰੀ ’ਤੇ ਰਿਹਾਇਸ਼ੀ ਇਲਾਕਾ ਬਣਿਆ ਹੋਇਆ ਹੈ। ਅਚਾਨਕ ਤੇਜ਼ ਆਵਾਜ਼ ਅਤੇ ਲਗਾਤਾਰ ਧਮਾਕਿਆਂ ਦੀ ਆਵਾਜ਼ ਨੇ ਸ਼ਹਿਰ ਵਾਸੀਆਂ ਨੂੰ ਡਰਾ ਦਿੱਤਾ ਅਤੇ ਉਹ ਤੁਰੰਤ ਸਮਝ ਨਹੀਂ ਸਕੇ ਕਿ ਕੀ ਹੋਇਆ ਹੈ।

ਇਹ ਵੀ ਪੜ੍ਹੋ- ਆਤਿਸ਼ੀ ਦਾ ਦਾਅਵਾ; ED ਦੇ ਛਾਪੇ ਸਿਰਫ CM ਕੇਜਰੀਵਾਲ ਅਤੇ 'ਆਪ' ਨੂੰ ਕੁਚਲਣ ਦੀ ਸਾਜ਼ਿਸ਼

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Tanu

Content Editor

Related News