ਅਜਿਹੀ ਠਾਠ ਦੀ ਜ਼ਿੰਦਗੀ ਜਿਊਂਦੇ ਨੇ ਭੱਜੀ, ਰੱਖਦੇ ਹਨ ਕੁਝ ਵੱਖਰੇ ਹੀ ਸ਼ੌਂਕ (ਦੇਖੋ ਤਸਵੀਰਾਂ)

10/29/2015 1:03:08 PM


ਨਵੀਂ ਦਿੱਲੀ/ਜਲੰਧਰ- ਭਾਰਤੀ ਕ੍ਰਿਕਟ ਟੀਮ ਦੇ ਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ ਅੱਜ ਬਾਲੀਵੁੱਡ ਅਭਿਨੇਤਰੀ ਗੀਤਾ ਬਸਰਾ ਨਾਲ ਵਿਆਹ ਦੇ ਬੰਧਨ ''ਚ ਬੱਝਣ ਜਾ ਰਹੇ ਹਨ। ਭੱਜੀ ਦੇ ਵਿਆਹ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। 35 ਸਾਲ ਦੇ ਹਰਭਜਨ ਸਿੰਘ ਨੇ ਕ੍ਰਿਕਟਰ ਬਣ ਕੇ ਆਪਣੇ ਪਿਤਾ ਦਾ ਸੁਪਨਾ ਪੂਰਾ ਕੀਤਾ ਹੈ। ਇਸ ਖੇਡ ਨੇ ਭੱਜੀ ਦੇ ਨਾਲ-ਨਾਲ ਪੂਰੀ ਫੈਮਿਲੀ ਦੀ ਜ਼ਿੰਦਗੀ ਹੀ ਬਦਲ ਦਿੱਤੀ। ਛੋਟੇ ਜਿਹੇ ਬਿਜ਼ਨੈੱਸਮੈਨ ਦੇ ਬੇਟੇ ਹਰਭਜਨ ਸਿੰਘ ਅੱਜ ਕਰੋੜਾਂ ਦੇ ਮਾਲਕ ਹਨ। ਭੱਜੀ ਵੀ ਬਾਲੀਵੁੱਡ ਦੀਆਂ ਮਹਾਨ ਹਸਤੀਆਂ ਤੋਂ ਘੱਟ ਨਹੀਂ ਹਨ। ਭੱਜੀ ਲਗਜ਼ਰੀ ਲਾਈਫ ਬਤੀਤ ਕਰਨ ਦੇ ਸ਼ੌਕੀਨ ਹਨ। ਅੱਜ ਅਸੀਂ ਤੁਹਾਨੂੰ ਭੱਜੀ ਦੀ ਲਾਈਫ ਬਾਰੇ ਅਤੇ ਉਨ੍ਹਾਂ ਦੇ ਸ਼ੌਂਕ ਬਾਰੇ ਦੱਸਣ ਜਾ ਰਹੇ ਹਾਂ । 

ਭੱਜੀ ਆਪਣੀ ਲਗਜ਼ਰੀ ਕਾਰ ''ਹਮਰ'' ਦੇ ਲਈ ਬਹੁਤ ਹੀ ਕ੍ਰੇਜ਼ੀ ਹਨ। ਉਹ ਕਾਰ ਨੂੰ ਖਰੀਦਦੇ ਹੀ ਬਿਨਾਂ ਨੰਬਰ ਪਲੇਟ ਦੇ ਇਸ ਨੂੰ ਲੈ ਕੇ ਡਰਾਈਵ ਦੇ ਲਈ ਨਿਕਲ ਗਏ ਸਨ। ਇਸ ਤੋਂ ਬਾਅਦ ਭੱਜੀ ''ਤੇ ਜੁਰਮਾਨਾ ਵੀ ਲੱਗਿਆ ਸੀ। ਭੱਜੀ ਸਪੋਰਟਸ ਕਾਰ ਦੇ ਵੀ ਸ਼ੌਕੀਨ ਹਨ। ਆਪਣੇ ਕੈਰੀਅਰ ''ਚ ਉਹ ਬੀ. ਸੀ. ਸੀ. ਆਈ ਦੇ ਏ-ਗ੍ਰੇਡ ਕ੍ਰਿਕਟਰਾਂ ''ਚ ਸ਼ਾਮਲ ਰਹੇ ਹਨ, ਜਿਨਾਂ ਦੀ ਸਮਝੌਤੇ ਦੇ ਤਹਿਤ ਇਕ ਸਾਲ ਦੀ ਫੀਸ 1 ਕਰੋੜ ਰੁਪਏ ਹੁੰਦੀ ਹੈ। ਜਾਣਕਾਰੀ ਮੁਤਾਬਕ ਭੱਜੀ ਸਲਾਨਾ ਕਰੀਬ 4 ਕਰੋੜ ਰੁਪਏ ਦੀ ਕਮਾਈ ਫ੍ਰੈਂਚਾਈਜੀ ਅਤੇ ਕਲੱਬ ਵਲੋਂ ਕ੍ਰਿਕਟ ਖੇਡ ਕੇ ਕਰਦੇ ਹਨ। 
ਕੁਝ ਅਜਿਹਾ ਹੈ ਹਰਭਜਨ ਸਿੰਘ ਦਾ ਕਾਰ ਕਲੈਕਸ਼ਨ:-

ਹਰਭਜਨ ਸਿੰਘ ਦੇ ਕੋਲ ਦੋ ਲਗਜ਼ਰੀ ਕਾਰਾਂ ਹਨ। ਇਸ ''ਚ ਖਾਸ ਹੈ ਐੱਸ. ਯੂ. ਵੀ ਹਮਰ ਐੱਚ-2 ਹੈ। ਇਸ ਕਾਰ ਨੂੰ ਸਾਲ 2009 ''ਚ ਉਨ੍ਹਾਂ ਨੇ ਲੰਡਨ ਤੋਂ ਮੰਗਵਾਇਆ ਸੀ। ਭਾਰਤ ''ਚ ਇਸ ਦੀ ਕੀਮਤ ਤਕਰੀਬਨ 70 ਲੱਖ ਰੁਪਏ ਸੀ ਪਰ ਟੈਕਸ ਦੇਣ ਤੋਂ ਬਾਅਦ ਇਸ ਕਾਰ ਦੀ ਕੀਮਤ 1 ਕਰੋੜ ਤੱਕ ਪਹੁੰਚ ਗਈ ਸੀ। ਇਹ ਕਾਰ ਕਾਲੇ ਰੰਗ ਦੀ ਹੈ। ਇਸ ਨੂੰ ਭਾਰਤ ਲੈ ਕੇ ਆਉਣ ''ਚ 6 ਮਹੀਨਿਆਂ ਦਾ ਸਮਾਂ ਲੱਗਾ ਸੀ। ਇਸ ਤੋਂ ਪਹਿਲਾਂ ਅਜਿਹੀ ਕਾਰ ਕੈਪਟਨ ਧੋਨੀ ਦੇ ਕੋਲ ਸੀ। ਇਸ ਕਾਰ ਦਾ ਖਾਸ ਨੰਬਰ 0003 ਹੈ। ਇਹ ਭੱਜੀ ਦਾ ਲੱਕੀ ਨੰਬਰ ਹੈ। 3 ਜੁਲਾਈ ਨੂੰ ਉਨ੍ਹਾਂ ਦੀ ਬਰਥ ਡੇਟ ਹੈ ਅਤੇ ਉਨ੍ਹਾਂ ਦੀ ਜਰਸੀ ਦਾ ਨੰਬਰ ਵੀ 3 ਹੀ ਹੈ। ਇਸ ਤੋਂ ਇਲਾਵਾ ਭੱਜੀ ਦੇ ਕੋਲ ਐਂਡਵੇਅਰ ਲਗਜ਼ਰੀ ਕਾਰ ਵੀ ਹੈ। 

ਹਰਭਜਨ ਦਾ ਵਿਆਹ ਜਲੰਧਰ ਸਥਿਤ ਘਰ ''ਚ ਹੋ ਰਿਹਾ ਹੈ। ਭੱਜੀ ਅਤੇ ਉਨ੍ਹਾਂ ਦੀ ਫੈਮਿਲੀ ਇਸੇ ਘਰ ''ਚ ਰਹਿੰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਘਰ ਚੰਡੀਗੜ੍ਹ ਦੀ ਪਾਸ਼ ਲੋਕੇਸ਼ਨ ''ਚ ਵੀ ਹੈ, ਜਿਸ ਨੂੰ ਉਨ੍ਹਾਂ ਸਾਲ 2007 ''ਚ ਖਰੀਦਿਆ ਸੀ। ਚੰਡੀਗੜ੍ਹ ਦੇ ਸੈਕਟਰ 9 ''ਚ ਸਥਿਤ ਇਹ ਘਰ 2000 ਸਕਵਾਇਰ ਫੁੱਟ ''ਚ ਫੈਲਿਆ ਹੋਇਆ ਹੈ। ਹਰਭਜਨ ਨੇ ਆਪਣੇ ਇਸ ਨਵੇਂ ਘਰ ਦੇ ਲਈ ਤਕਰੀਬਨ 7 ਕਰੋੜ ਰੁਪਏ ਖਰਚ ਕੀਤੇ ਸਨ। ਇਥੇ ਕਈ ਰਾਜਨੀਤੀ ਨਾਲ ਜੁੜੇ ਰਾਜਨੇਤਾਵਾਂ ਦੇ ਵੀ ਘਰ ਹਨ, ਜਿਨ੍ਹਾਂ ''ਚ ਸ. ਪ੍ਰਕਾਸ਼ ਸਿੰਘ ਬਾਦਲ, ਓਮ ਪ੍ਰਕਾਸ਼ ਚੌਟਾਲਾ ਅਤੇ ਅੰਬਿਕਾ ਸੋਨੀ ਵਰਗਿਆਂ ਦੇ ਨਾਂ ਸ਼ਾਮਲ ਹਨ। ਭੱਜੀ ਨੂੰ ਖਾਲੀ ਸਮੇਂ ''ਚ ਮਿਊਜ਼ਿਕ ਸੁਣਨਾ ਅਤੇ ਫਿਲਮਾਂ ਦੇਖਣੀਆਂ ਬਹੁਤ ਪਸੰਦ ਹਨ। ਉਨ੍ਹਾਂ ਨੂੰ ਹਾਲੀਵੁੱਡ ਫਿਲਮਾਂ ਬੇਹੱਦ ਪਸੰਦ ਹਨ। ਇਸ ਤੋਂ ਇਲਾਵਾ ਭੱਜੀ ਨੂੰ ਘੁੰਮਣਾ ਵੀ ਪਸੰਦ ਹੈ। ਭੱਜੀ ਨੂੰ ਆਸਟ੍ਰੇਲੀਆ ਬਹੁਤ ਹੀ ਪਸੰਦ ਹੈ। ਇੰਡੀਆ ''ਚ ਹਿਮਾਚਲ ਪ੍ਰਦੇਸ਼ ਉਨ੍ਹਾਂ ਦੀ ਪਸੰਦੀਦਾ ਜਗ੍ਹਾ ਹੈ। ਦੂਜੇ ਨੰਬਰ ''ਤੇ ਕਸ਼ਮੀਰ ਆਉਂਦਾ ਹੈ। 


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News