ਵਿਆਹ ਦਾ ਝਾਂਸਾ ਦੇ ਕੇ ਕੁੜੀ ਨਾਲ ਕਾਰ ''ਚ ਕੀਤਾ ਰੇਪ, ਦੋਸ਼ੀ ਫ਼ਰਾਰ

Monday, Dec 28, 2020 - 08:40 PM (IST)

ਵਿਆਹ ਦਾ ਝਾਂਸਾ ਦੇ ਕੇ ਕੁੜੀ ਨਾਲ ਕਾਰ ''ਚ ਕੀਤਾ ਰੇਪ, ਦੋਸ਼ੀ ਫ਼ਰਾਰ

ਹਾਪੁੜ - ਉੱਤਰ ਪ੍ਰਦੇਸ਼ ਦੇ ਹਾਪੁੜ ਤੋਂ ਇੱਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੁੜੀ ਨੂੰ ਵਿਆਹ ਦਾ ਲਾਲਚ ਦੇ ਕੇ ਉਸ ਨਾਲ ਕਾਰ ਵਿੱਚ ਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਸ ਨੇ ਕੁਕਰਮ ਦਾ ਮੁਕੱਦਮਾ ਦਰਜ ਕਰ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸਭ ਤੋਂ ਪਹਿਲਾਂ ਭਾਰਤ ਨੂੰ ਮਿਲੇਗੀ 'ਕੋਵਿਸ਼ੀਲਡ' ਦੀ 4-5 ਕਰੋੜ ਡੋਜ਼ 

ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ
ਦੱਸਿਆ ਜਾ ਰਿਹਾ ਹੈ ਕਿ ਕੁੜੀ ਦੋਸ਼ੀ ਨੂੰ ਪਹਿਲਾਂ ਤੋਂ ਜਾਣਦੀ ਸੀ। ਮੁੰਡੇ ਨੇ ਕੁੜੀ ਨੂੰ ਬਾਹਰ ਮਿਲਣ ਲਈ ਬੁਲਾਇਆ ਅਤੇ ਵਿਆਹ ਕਰਨ ਦੀ ਗੱਲ ਕਹੀ। ਫਿਰ ਮੁੰਡੇ ਨੇ ਕੁੜੀ ਨੂੰ ਆਪਣੀ ਸਕਾਰਪਿਓ ਗੱਡੀ ਵਿੱਚ ਬੈਠਾਇਆ ਅਤੇ ਉਸਦੇ ਨਾਲ ਕੁਕਰਮ ਦੀ ਘਟਨਾ ਨੂੰ ਅੰਜਾਮ ਦਿੱਤਾ।

ਕੁੜੀ ਨਾਲ ਕਾਰ ਵਿੱਚ ਕੀਤਾ ਗਿਆ ਰੇਪ 
ਇਸ ਦੌਰਾਨ ਪੀੜਤ ਕੁੜੀ ਦੀ ਭੈਣ ਮੌਕੇ 'ਤੇ ਆਈ ਅਤੇ ਉਸ ਨੇ ਰੌਲਾ ਪਾਇਆ ਅਤੇ ਦੋਸ਼ੀ ਪੀੜਤਾ ਨੂੰ ਛੱਡ ਮੌਕੇ ਤੋਂ ਫ਼ਰਾਰ ਹੋ ਗਿਆ। ਫਿਲਹਾਲ ਸਿੰਭਾਵਲੀ ਪੁਲਸ ਵੱਲੋਂ ਦੋਸ਼ੀ ਖ਼ਿਲਾਫ਼ ਪੀੜਤਾ ਦੀ ਸ਼ਿਕਾਇਤ 'ਤੇ ਰੇਪ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਫ਼ਰਾਰ ਹੈ ਪਰ ਪੀੜਤਾ ਪਰਿਵਾਰ ਦੋਸ਼ੀ ਦੇ ਡਰ ਤੋਂ ਕੈਮਰੇ ਦੇ ਸਾਹਮਣੇ ਕੁੱਝ ਵੀ ਬੋਲਣ ਲਈ ਤਿਆਰ ਨਹੀਂ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ


author

Inder Prajapati

Content Editor

Related News