ਹੱਥਾਂ ਉੱਤੇ ਲਕੀਰਾਂ ਨਾ ਹੋਣ ਕਾਰਨ ਪਰੇਸ਼ਾਨ ਹੋਇਆ ਵਿਅਕਤੀ, ਪੀ.ਐਮ ਮੋਦੀ ਨੂੰ ਲਿਖੀਚਿੱਠੀ

07/16/2017 1:26:49 PM

ਨਵੀਂ ਦਿੱਲੀ— ਹੱਥਾਂ ਦੀਆਂ ਲਕੀਰਾਂ 'ਤੇ ਬਹੁਤ ਵਿਸ਼ਵਾਸ ਕੀਤਾ ਜਾਂਦਾ ਹੈ। ਜਯੋਤਸ਼ੀ ਹੱਥ ਦੀਆਂ ਲਕੀਰਾਂ ਦੇਖ ਕੇ ਹੀ ਕਿਸੇ ਦੀ ਕਿਸਮਤ 'ਤੇ ਭਵਿੱਖਵਾਣੀ ਕਰਦੇ ਹਨ ਪਰ ਉਸ ਵਿਅਕਤੀ ਦਾ ਕੀ ਜਿਸ ਦੇ ਹੱਥਾਂ 'ਤੇ ਲਕੀਰਾਂ ਹੀ ਨਹੀਂ ਹਨ। ਉਤਰ ਪੱਛਮ ਦਿੱਲੀ ਦੇ ਮੰਗੋਲਪੁਰੀ ਦੇ ਰਹਿਣ ਵਾਲੇ ਲਲਿਤ ਕੁਮਾਰ ਦੇ ਹੱਥਾਂ ਨੇ ਇਸ ਲਈ ਪਰੇਸ਼ਾਨ ਕਰਕੇ ਰੱਖਿਆ ਹੈ, ਕਿਉਂਕਿ ਉਸ 'ਤੇ ਲਕੀਰਾਂ ਹੀ ਨਹੀਂ ਹਨ। ਲਲਿਤ ਆਪਣੀਆਂ ਲਕੀਰਾਂ ਨਾ ਹੋਣ ਕਾਰਨ ਪਰੇਸ਼ਾਨ ਹੋ ਰਿਹਾ ਹੈ। ਹੱਥਾਂ ਦੀਆਂ ਲਕੀਰਾਂ ਨਾ ਹੋਣ ਕਾਰਨ ਲਲਿਤ ਆਪਣਾ ਆਧਾਰ ਕਾਰਡ ਨਹੀਂ ਬਣਵਾ ਪਾ ਰਿਹਾ ਹੈ। ਲਲਿਤ ਮੁਤਾਬਕ ਬਚਪਨ ਤੋਂ ਹੀ ਉਸ ਦੇ ਹੱਥਾਂ 'ਤੇ ਲਕੀਰਾਂ ਨਹੀਂ ਹਨ। ਸਕੂਲ ਤੋਂ ਲੈ ਕੇ ਕਾਲਜ ਤੱਕ ਸਭ ਠੀਕ ਚੱਲਦਾ ਰਿਹਾ ਪਰ ਇਸ ਦੇ ਕਾਰਨ ਉਸ ਨੂੰ ਨੌਕਰੀ ਤੋਂ ਹੱਥ ਧੋÎਣਾ ਪੈ ਗਿਆ। 

PunjabKesari
1 ਅਗਸਤ 2016 ਨੂੰ ਉਸ ਨੂੰ ਨੌਕਰੀ ਮਿਲੀ ਪਰ ਨਵੰਬਰ 2016 ਨੂੰ ਹੱਥ ਤੋਂ ਚਲੀ ਗਈ ਕਿਉਂਕਿ ਫਿੰਗਰ ਪ੍ਰਿੰਟ ਨਾ ਹੋਣ ਕਾਰਨ ਉਸ ਦੀ ਉਥੇ ਹਾਜ਼ਰੀ ਨਹੀਂ ਲੱਗ ਪਾ ਰਹੀ ਸੀ। ਸ਼ੁਰੂਆਤ 'ਚ ਲਲਿਤ ਦਾ ਆਧਾਰ ਕਾਰਡ ਤਾਂ ਬਣ ਗਿਆ ਪਰ ਬਾਓਮੈਟ੍ਰਿਕ ਪਛਾਣ ਲਈ ਜਦੋਂ ਵਿਭਾਗ ਨੇ ਉਸ ਨੂੰ ਆਧਾਰ ਅਪਡੇਟ ਕਰਵਾਉਣ ਲਈ ਕਿਹਾ ਤਾਂ ਹੱਥਾਂ ਦੀਆਂ ਲਕੀਰਾਂ ਨੇ ਇੱਥੇ ਵੀ ਉਸ ਦਾ ਸਾਥ ਨਹੀਂ ਦਿੱਤਾ, ਕਿਉਂਕਿ ਫਿੰਗਰ ਪ੍ਰਿੰਟ ਕਾਰਨ ਲਲਿਤ ਦਾ ਆਧਾਰ ਕਾਰਡ ਨਹੀਂ ਬਣ ਪਾ ਰਿਹਾ ਸੀ। ਹੁਣ ਲਲਿਤ ਨੇ ਥੱਕ ਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ ਅਤੇ ਉਨ੍ਹਾਂ ਨੂੰ ਆਧਾਰ ਕਾਰਡ ਅਪਡੇਟ ਨਾ ਹੋਣ ਦਾ ਕਾਰਨ ਦੱਸਿਆ ਹੈ। 
ਲਲਿਤ ਨੂੰ ਪਾਮੋਪਲਾਂਟਰ ਕੇਰੇਟ੍ਰੋਡਮਾ ਨਾਮ ਦੀ ਅਸਾਧਾਰਨ ਬੀਮਾਰੀ ਹੈ,ਜਿਸ 'ਚ ਹੱਥਾਂ ਜਾਂ ਪੈਰਾਂ ਦੀਆਂ ਤਲੀਆਂ 'ਤੇ ਮੌਜੂਦ ਚਮੜੀ ਕਈ ਪਰਤਾਂ ਚੜ੍ਹ ਜਾਣ ਕਾਰਨ ਮੋਟੀ ਹੁੰਦੀ ਜਾਂਦੀ ਹੈ ਅਤੇ ਫਿੰਗਰ ਪ੍ਰਿੰਟ ਲੈਣਾ ਮੁਸ਼ਕਲ ਹੋ ਜਾਂਦਾ ਹੈ। ਸਕਿਨ ਸਪੈਸ਼ਲਿਸਟ ਮੁਤਾਬਕ ਇਹ ਸਾਧਾਰਨ ਬੀਮਾਰੀ ਨਹੀਂ ਹੈ। ਲੱਖਾਂ 'ਚੋਂ ਕਿਸੇ ਇਕ ਨੂੰ ਹੀ ਅਜਿਹੀ ਬੀਮਾਰੀ ਹੁੰਦੀ ਹੈ। ਬੀਮਾਰੀ ਜੇਕਰ ਜੈਨੇਟਿਕ ਹੈ ਤਾਂ ਉਸ ਦਾ ਇਲਾਜ ਸੰਭਵ ਨਹੀਂ ਪਰ ਜੇਕਰ ਕਿਸੇ ਹੋਰ ਕਾਰਨਾਂ ਨਾਲ ਇਹ ਬੀਮਾਰ ਹੋਈ ਹੈ ਤਾਂ ਸਮਾਧਾਨ ਲੱਭਿਆ ਜਾ ਸਕਦਾ ਹੈ। 


Related News