ਰਾਜਪਾਲ ਨੂੰ ਬਦਲਾਮ ਕਰਨ ਦੇ ਦੋਸ਼ ''ਚ ਗ੍ਰਹਿ ਮੰਤਰਾਲਾ ਨੇ ਕੀਤੀ ਕੋਲਕਾਤਾ ਦੇ ਪੁਲਸ ਕਮਿਸ਼ਨਰ ਤੇ DCP ''ਤੇ ਕਾਰਵਾਈ

Monday, Jul 08, 2024 - 12:21 PM (IST)

ਕੋਲਕਾਤਾ (ਭਾਸ਼ਾ) - ਪੱਛਮੀ ਬੰਗਾਲ ਦੇ ਰਾਜਪਾਲ ਦਫ਼ਤਰ ਨੂੰ ਅਫਵਾਹ ਫੈਲਾ ਕੇ ਕਥਿਤ ਤੌਰ 'ਤੇ ਬਦਨਾਮ ਕਰਨ ਦੇ ਮਾਮਲੇ 'ਚ ਕੋਲਕਾਤਾ ਦੇ ਪੁਲਸ ਕਮਿਸ਼ਨਰ ਵਿਨੀਤ ਗੋਇਲ ਅਤੇ ਪੁਲਸ ਦੇ ਇਕ ਡਿਪਟੀ ਕਮਿਸ਼ਨਰ ਦੇ ਖ਼ਿਲਾਫ਼ ਗ੍ਰਹਿ ਮੰਤਰਾਲਾ ਨੇ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਹੈ। ਕੇਂਦਰ ਸਰਕਾਰ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਨੇ ਇਹ ਕਾਰਵਾਈ ਪੱਛਮੀ ਬੰਗਾਲ ਦੇ ਰਾਜਪਾਲ ਸੀ. ਵੀ. ਆਨੰਦ ਬੋਸ ਵੱਲੋਂ ਗੋਇਲ ਅਤੇ ਕੋਲਕਾਤਾ ਪੁਲਸ ਦੇ ਡਿਪਟੀ ਕਮਿਸ਼ਨਰ (ਸੈਂਟਰਲ) ਇੰਦਿਰਾ ਮੁਖਰਜੀ ਦੇ ਸਬੰਧ 'ਚ ਇਕ ਰਿਪੋਰਟ ਸੌਂਪੇ ਜਾਣ ਤੋਂ ਬਾਅਦ ਸ਼ੁਰੂ ਕੀਤੀ ਹੈ।  

ਇਹ ਵੀ ਪੜ੍ਹੋ - ਔਰਤਾਂ ਲਈ ਵੱਡੀ ਖ਼ੁਸ਼ਖ਼ਬਰੀ: ਹੁਣ ਕਿਰਾਏ ਦੀ ਕੁੱਖ ਰਾਹੀਂ ਮਾਂ ਬਣਨ 'ਤੇ ਵੀ ਮਿਲੇਗੀ ਜਣੇਪਾ ਛੁੱਟੀ

ਇਸ 'ਚ ਦੋਸ਼ ਲਾਇਆ ਗਿਆ ਹੈ ਕਿ ਸਬੰਧਤ ਅਧਿਕਾਰੀ 'ਇਸ ਤਰ੍ਹਾਂ ਕੰਮ ਕਰ ਰਹੇ ਹਨ, ਜੋ ਕਿਸੇ ਲੋਕਸੇਵਕ ਲਈ ਪੂਰੀ ਤਰ੍ਹਾਂ ਅਣ-ਉਚਿਤ ਹੈ।' ਕੇਂਦਰ ਸਰਕਾਰ ਦੇ ਅਧਿਕਾਰੀ ਨੇ ਕਿਹਾ ਕਿ ਬੋਸ ਨੇ ਜੂਨ ਦੇ ਆਖਰੀ ਹਫ਼ਤੇ 'ਚ ਗ੍ਰਹਿ ਮੰਤਰੀ ਨੂੰ ਸੌਂਪੀ ਆਪਣੀ ਰਿਪੋਰਟ 'ਚ ਇਸ ਮੁੱਦੇ ਨੂੰ ਚੁੱਕਿਆ ਹੈ ਕਿ ਕੋਲਕਾਤਾ ਪੁਲਸ ਦੇ ਅਧਿਕਾਰੀ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੇ ਪੀੜਤਾਂ ਨੂੰ ਉਨ੍ਹਾਂ ਨੂੰ ਮਿਲਣ ਨਹੀਂ ਦੇ ਰਹੇ ਹਨ, ਜਦੋਂ ਕਿ ਉਨ੍ਹਾਂ ਨੇ ਇਸ ਲਈ ਉਨ੍ਹਾਂ ਨੂੰ ਜ਼ਰੂਰੀ ਇਜਾਜ਼ਤ ਦੇ ਦਿੱਤੀ ਸੀ। ਅਧਿਕਾਰੀ ਨੇ ਕਿਹਾ, 'ਗ੍ਰਹਿ ਮੰਤਰਾਲਾ ਨੇ ਬੰਗਾਲ ਦੇ ਰਾਜਪਾਲ ਬੋਸ ਵੱਲੋਂ ਪੇਸ਼ ਵਿਸਥਾਰਤ ਰਿਪੋਰਟ ਦੇ ਆਧਾਰ ’ਤੇ ਆਈ. ਪੀ. ਐੱਸ. ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਹੈ।'

ਇਹ ਵੀ ਪੜ੍ਹੋ - ਸੱਪ ਨੇ ਡੰਗਿਆ ਬੰਦਾ, ਅੱਗੋਂ ਬੰਦੇ ਨੇ ਦੰਦੀਆਂ ਵੱਢ-ਵੱਢ ਮਾਰ 'ਤਾ ਸੱਪ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News