ਮਾਲਕਣ ਨੂੰ ਨਸ਼ੀਲੀ ਚੀਜ਼ ਦੇ ਕੇ ਵੱਡਾ ਕਾਂਡ ਕਰਨ ਦੀ ਤਿਆਰੀ 'ਚ ਸੀ ਨੌਕਰ! ਜਾਣੋ ਫ਼ਿਰ ਕੀ ਹੋਇਆ
Monday, Jul 08, 2024 - 03:12 PM (IST)
ਲੁਧਿਆਣਾ (ਜ.ਬ.)- ਮਹਾਨਗਰ ’ਚ ਯਾਰਨ ਕਾਰੋਬਾਰੀ ਦੇ ਘਰ ਨੇਪਾਲੀ ਨੌਕਰ ਨੇ ਲੁੱਟ ਦੀ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਸਾਰੇ ਪਰਿਵਾਰ ਨੂੰ ਖਾਣੇ ’ਚ ਨਸ਼ੀਲਾ ਪਦਾਰਥ ਮਿਲਾ ਕੇ ਦੇ ਦਿੱਤਾ ਪਰ ਯਾਰਨ ਕਾਰੋਬਾਰੀ ਦੀ ਪਤਨੀ ਨੂੰ ਸ਼ੱਕ ਹੋ ਗਿਆ, ਜਿਸ ਕਾਰਨ ਵੱਡੀ ਵਾਰਦਾਤ ਹੋਣ ਤੋਂ ਟਲ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਣੇਗੀ ਪਹਿਲੀ ਰੇਡੀਅਲ ਜੇਲ੍ਹ! ਸਖ਼ਤ ਸੁਰੱਖਿਆ ਹੇਠ ਰੱਖੇ ਜਾਣਗੇ ਖ਼ਤਰਨਾਕ ਕੈਦੀ
ਉਸ ਨੇ ਨੌਕਰ ਨੂੰ ਬਹਾਨੇ ਨਾਲ ਬਾਹਰ ਭੇਜ ਦਿੱਤਾ ਅਤੇ ਗੇਟ ਲਾਕ ਕਰ ਕੇ ਆਪਣੇ ਪਤੀ ਨੂੰ ਸੂਚਨਾ ਦਿੱਤੀ, ਜਿਸ ਕਾਰਨ ਨੇਪਾਲੀ ਨੌਕਰ ਵਾਰਦਾਤ ਕਰਨ ’ਚ ਨਾਕਾਮ ਰਿਹਾ ਅਤੇ ਆਪਣੇ ਸਾਥੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਪਰ ਬੱਚੇ ਕੁਝ ਖਾਣਾ ਖਾ ਖੁੱਕੇ ਸਨ, ਇਸ ਲਈ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸੂਚਨਾ ਤੋਂ ਬਾਅਦ ਯਾਰਨ ਕਾਰੋਬਾਰੀ ਘਰ ਪੁੱਜਾ ਅਤੇ ਥਾਣਾ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਡਵੀਜ਼ਨ ਨੰ. 8 ਦੇ ਅਧੀਨ ਚੌਕੀ ਘੁਮਾਰਮੰਡੀ ਦੀ ਪੁਲਸ ਸ਼ਿਕਾਇਤ ਲੈ ਕੇ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਘਟਨਾ 2 ਦਿਨ ਪਹਿਲਾਂ ਦੀ ਹੈ। ਕਾਲਜ ਰੋਡ ’ਤੇ ਯਾਰਨ ਕਾਰੋਬਾਰੀ ਦਾ ਘਰ ਹੈ। ਉਹ ਆਪਣੇ ਕੰਮ ’ਤੇ ਗਿਆ ਹੋਇਆ ਸੀ। ਪਿੱਛੋਂ ਘਰ ’ਚ ਬਜ਼ੁਰਗ ਮਾਂ, ਪਤਨੀ ਅਤੇ ਬੱਚੇ ਸਨ।ਉਨ੍ਹਾਂ ਨੇ ਲਗਭਗ 6 ਮਹੀਨੇ ਪਹਿਲਾਂ ਇਕ ਨੇਪਾਲੀ ਨੌਕਰ ਰੱਖਿਆ ਸੀ, ਜਿਸ ਨੇ ਪਰਿਵਾਰ ਨੂੰ ਖਾਣੇ ’ਚ ਨਸ਼ੀਲਾ ਪਦਾਰਥ ਮਿਲਾ ਕੇ ਦੇ ਦਿੱਤਾ। ਪਰਿਵਾਰ ਦੇ ਬਾਕੀ ਮੈਂਬਰਾਂ ਨੇ ਖਾਣਾ ਖਾ ਲਿਆ ਅਤੇ ਉਨ੍ਹਾਂ ਦੀ ਹਾਲਤ ਵਿਗੜਨ ਲੱਗੀ। ਇਸ ’ਤੇ ਔਰਤ ਨੂੰ ਸ਼ੱਕ ਹੋ ਗਿਆ। ਉਸ ਨੇ ਬਹਾਨੇ ਨਾਲ ਨੌਕਰ ਨੂੰ ਬਾਹਰ ਕੁਝ ਸਾਮਾਨ ਲੈਣ ਲਈ ਭੇਜ ਦਿੱਤਾ ਸੀ। ਫਿਰ ਖੁਦ ਮੇਨ ਗੇਟ ਬੰਦ ਕਰ ਕੇ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ ਅਤੇ ਨੇੜੇ ਰਹਿੰਦੇ ਰਿਸ਼ਤੇਦਾਰਾਂ ਨੂੰ ਬੁਲਾਇਆ।
ਇਹ ਖ਼ਬਰ ਵੀ ਪੜ੍ਹੋ - ਨਿਹੰਗਾਂ ਵੱਲੋਂ ਸ਼ਿਵ ਸੈਨਾ ਆਗੂ 'ਤੇ ਕੀਤੇ ਹਮਲੇ ਮਗਰੋਂ ਪੁਲਸ ਸਖ਼ਤ, ਜਾਰੀ ਕੀਤੀਆਂ ਹਦਾਇਤਾਂ
ਨੌਕਰ ਨਰੇਸ਼ ਨੂੰ ਵੀ ਪਤਾ ਲੱਗ ਚੁੱਕਾ ਸੀ ਕਿ ਮਾਲਕਣ ਨੂੰ ਪਤਾ ਲੱਗ ਗਿਆ ਹੈ। ਇਸ ਲਈ ਉਹ ਆਪਣੇ ਸਾਥੀ ਸਮੇਤ ਫਰਾਰ ਹੋ ਗਿਆ। ਜਦ ਪੁਲਸ ਨੂੰ ਪਤਾ ਲੱਗਾ ਤਾਂ ਮਾਮਲੇ ਦੀ ਜਾਂਚ ਸ਼ੁਰੂ ੂਕੀਤੀ ਗਈ। ਜਾਂਚ ’ਚ ਪਤਾ ਲੱਗਾ ਕਿ ਨੌਕਰ ਨਰੇਸ਼ ਨਾਲ ਵਾਰਦਾਤ ਕਰਨ ਆਇਆ ਦੂਜਾ ਨੌਜਵਾਨ ਵੀਰੂ ਹੈ, ਜੋ ਕਿ ਹੋਰ ਜਗ੍ਹਾ ਨੌਕਰੀ ਕਰ ਰਿਹਾ ਸੀ। ਉਸ ਨੇ ਵੀ ਆਪਣੇ ਮਾਲਕ ਦੇ ਘਰ ਵਾਰਦਾਤ ਦੀ ਕੋਸ਼ਿਸ਼ ਕੀਤੀ ਸੀ। ਜਾਂਚ ’ਚ ਪੁਲਸ ਨੂੰ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਵੀ ਮਿਲੀ ਹੈ, ਜਿਸ ਵਿਚ ਦੋਵੇਂ ਮੁਲਜ਼ਮ ਨਜ਼ਰ ਆ ਰਹੇ ਹਨ। ਫਿਲਹਾਲ ਪੁਲਸ ਦੀ ਜਾਂਚ ਜਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8