ਅਦਾਕਾਰ ਦਰਸ਼ਨ ਥੂਗੁਦੀਪ ਖ਼ਿਲਾਫ ਲੋੜੀਂਦੇ ਸਬੂਤ ਨਾ ਮਿਲਣ 'ਤੇ ਹੋਵੇਗੀ ਚਾਰਜਸ਼ੀਟ ਦਾਖ਼ਲ
Monday, Jul 08, 2024 - 02:28 PM (IST)
ਮੁੰਬਈ- ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਰੇਣੁਕਾਸਵਾਮੀ ਕਤਲ ਮਾਮਲੇ 'ਚ ਆਪਣਾ ਬਿਆਨ ਜਾਰੀ ਕੀਤਾ ਹੈ। ਗ੍ਰਹਿ ਮੰਤਰੀ ਨੇ ਸੋਮਵਾਰ ਨੂੰ ਕਿਹਾ ਕਿ ਪੁਖਤਾ ਸਬੂਤ ਇਕੱਠੇ ਕਰਨ ਤੋਂ ਬਾਅਦ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। ਇਸ ਕਤਲ ਕੇਸ 'ਚ ਕੰਨੜ ਅਦਾਕਾਰ ਦਰਸ਼ਨ ਥੂਗੁਦੀਪ, ਉਸ ਦੀ ਕਰੀਬੀ ਦੋਸਤ ਪਵਿੱਤਰਾ ਅਤੇ 15 ਹੋਰ ਮੁਲਜ਼ਮ ਹਨ। ਫਿਲਹਾਲ ਸਾਰੇ ਮੁਲਜ਼ਮ 18 ਜੁਲਾਈ ਤੱਕ ਨਿਆਂਇਕ ਹਿਰਾਸਤ 'ਚ ਹਨ।
ਇਹ ਵੀ ਪੜ੍ਹੋ- ਰਿਤੇਸ਼ ਦੇਸ਼ਮੁਖ- ਜੇਨੇਲੀਆ ਨੇ ਲਿਆ ਇਹ ਵੱਡਾ ਫੈਸਲਾ, ਚਾਰ ਸਾਲ ਪਹਿਲਾਂ ਖਾਧੀ ਸੀ ਸਹੁੰ
ਗੱਲਬਾਤ ਦੌਰਾਨ ਕਰਨਾਟਕ ਦੇ ਗ੍ਰਹਿ ਮੰਤਰੀ ਨੇ ਕਿਹਾ, 'ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਾਂਚ ਚੱਲ ਰਹੀ ਹੈ, ਉਸ ਤੋਂ ਬਾਅਦ ਹੀ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਲੋੜੀਂਦੇ ਸਬੂਤ ਇਕੱਠੇ ਕਰਨ ਤੋਂ ਬਾਅਦ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਇਸ ਮਾਮਲੇ ਵਿੱਚ ਕਿਸੇ ਨੂੰ ਬਚਾਉਣ ਦੀ ਲੋੜ ਨਹੀਂ ਹੈ ਅਤੇ ਅਜਿਹਾ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ- Vishal Pandey ਦੀ ਭੈਣ ਆਈ ਆਪਣੇ ਭਰਾ ਦੇ ਸਮਰਥਨ 'ਚ, ਲਗਾਈ ਨਿਆਂ ਦੀ ਗੁਹਾਰ
ਪੁਲਸ ਸੂਤਰਾਂ ਮੁਤਾਬਕ ਅਦਾਕਾਰ ਰੇਣੁਕਾਸਵਾਮੀ ਨੇ ਪਵਿੱਤਰ ਗੌੜਾ ਨੂੰ ਅਸ਼ਲੀਲ ਮੈਸੇਜ ਭੇਜੇ ਸਨ, ਜਿਸ ਨਾਲ ਅਦਾਕਾਰ ਦਰਸ਼ਨ ਨੂੰ ਗੁੱਸਾ ਆ ਗਿਆ ਅਤੇ ਉਸ ਦੀ ਕਥਿਤ ਤੌਰ 'ਤੇ ਕਤਲ ਕਰ ਦਿੱਤਾ। ਰੇਣੁਕਾਸਵਾਮੀ ਦੀ ਲਾਸ਼ 9 ਜੂਨ ਨੂੰ ਸੁਮਨਹੱਲੀ ਦੇ ਇੱਕ ਅਪਾਰਟਮੈਂਟ ਦੇ ਕੋਲ ਇੱਕ ਨਾਲੇ ਕੋਲ ਮਿਲੀ ਸੀ।8 ਜੂਨ ਨੂੰ, ਇਕ ਦੋਸ਼ੀ, ਰਾਘਵੇਂਦਰ, ਜੋ ਕਿ ਫੈਨ ਕਲੱਬ ਦਾ ਹਿੱਸਾ ਸੀ, ਨੇ ਕਥਿਤ ਤੌਰ 'ਤੇ ਰੇਣੁਕਾਸਵਾਮੀ ਨੂੰ ਫੋਨ ਕੀਤਾ ਕਿ ਅਦਾਕਾਰ ਉਸ ਨੂੰ ਮਿਲਣਾ ਚਾਹੁੰਦਾ ਹੈ ਅਤੇ ਉਸ ਦੇ ਆਉਣ 'ਤੇ ਉਸ ਦਾ ਕਤਲ ਕਰ ਦਿੱਤਾ ਗਿਆ।ਪੋਸਟਮਾਰਟਮ ਰਿਪੋਰਟ ਦੇ ਅਨੁਸਾਰ, ਰੇਣੂਕਾਸਵਾਮੀ, ਜੋ ਕਿ ਚਿਤਰਦੁਰਗਾ ਦੀ ਨਿਵਾਸੀ ਸੀ, ਦੀ ਮੌਤ ਗੰਭੀਰ ਸੱਟਾਂ ਅਤੇ ਖੂਨ ਵਹਿਣ ਕਾਰਨ ਹੋਈ ਸੀ।