ਨਹੀਂ ਹਨ ਹੱਥ-ਪੈਰ, ਫਿਰ ਵੀ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਚੁੱਕ ਰਹੀ ਹੈ ਇਹ ਲੜਕੀ
Tuesday, Oct 24, 2017 - 03:05 PM (IST)

ਜਗਦਲਪੁਰ— ਸਰੀਰਕ ਅਪਾਹਜਤਾ ਮਨ ਦੇ ਹੌਂਸਲਿਆਂ ਦੇ ਅੱਗੇ ਕਿਸ ਤਰ੍ਹਾਂ ਆ ਸਕਦੀ ਹੈ, ਇਹ ਦੇਖਣਾ ਹੋਵੇ ਤਾਂ ਇਕ ਵਾਰ ਛੱਤੀਸਗੜ੍ਹ ਦੇ ਬਸਤਰ ਦੀ ਅਪਾਹਜ਼ ਬੇਟੀ ਖੁਸ਼ਬੂ ਨਾਲ ਜ਼ਰੂਰ ਮਿਲੋ। ਖੁਸ਼ਬੂ ਦੇ ਦੋਹੇਂ ਪੈਰ ਨਹੀਂ ਹਨ, ਨਾ ਹੀ ਹੱਥ ਹਨ,ਇਸ ਦੇ ਬਾਵਜੂਦ ਵੀ ਵਣ ਵਿਭਾਗ ਦੇ ਦਫਤਰ 'ਚ ਕੰਟਰੈਕਟ ਨਿਯੁਕਤੀ 'ਤੇ ਕੰਪਿਊਟਰ ਆਪਰੇਟਰ ਦਾ ਕੰਮ ਬਹੁਤ ਕੁਸ਼ਲਤਾ ਨਾਲ ਸੰਭਾਲ ਰਹੀ ਖੁਸ਼ਬੂ ਆਪਣੀ ਵਿਧਵਾ ਮਾਂ ਅਤੇ ਦੋ ਛੋਟੀ ਭੈਣਾਂ ਦਾ ਖਰਚ ਚਲਾ ਰਹੀ ਹੈ।
ਉਂਗਲੀਆਂ ਦੇ ਬਿਨਾਂ ਖੁਸ਼ਬੂ ਜਦੋਂ ਕੀ-ਬੋਰਡ 'ਤੇ ਕੁਸ਼ਲਤਾ ਨਾਲ ਕੰਮ ਕਰਦੀ ਹੈ ਤਾਂ ਦੇਖਣ ਵਾਲੇ ਵੀ ਦੰਦਾਂ ਹੇਠਾਂ ਉਂਗਲੀਆਂ ਦਬਾ ਲੈਂਦੇ ਹਨ। ਘਰਾਂ 'ਚ ਕੰਮ ਕਰਨ ਵਾਲੀ ਖੁਸ਼ਬੂ ਦੀ ਮਾਂ ਧਨਮਤੀ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਸਿਖਾਇਆ ਗਿਆ ਕਿ ਇੱਛਾ ਸ਼ਕਤੀ ਦੇ ਅੱਗੇ ਸਰੀਰਕ ਮੁਸ਼ਕਲਾਂ ਵੀ ਹਾਰ ਜਾਂਦੀਆਂ ਹਨ। ਖੁਸ਼ਬੂ ਦੀ ਮਾਂ ਉਸ ਨੂੰ ਗੋਦ 'ਚ ਚੁੱਕੇ ਕੇ ਆਟੋ ਤੋਂ ਦਫਤਰ ਤੱਕ ਲੈ ਕੇ ਜਾਂਦੀ ਹੈ। ਖੁਸ਼ਬੂ ਦਾ ਪਰਿਵਾਰ ਉਸ ਲਈ ਸਰਕਾਰੀ ਨੌਕਰੀ ਦੀ ਮੰਗ ਕਰ ਰਿਹਾ ਹੈ ਤਾਂ ਜੋ ਉਹ ਆਪਣਾ ਰੁਜ਼ਗਾਰ ਸੁਚਾਰੂ ਰੂਪ ਨਾਲ ਚਲਾ ਸਕੇ।