ਦੁਨੀਆ ਦੀ ਅੱਧੀ ਆਬਾਦੀ ਆ ਸਕਦੀ ਹੈ ਡੇਂਗੂ ਦੀ ਲਪੇਟ ’ਚ, 100 ਤੋਂ ਵੱਧ ਦੇਸ਼ ਜ਼ਿਆਦਾ ਪ੍ਰਭਾਵਿਤ
Saturday, Apr 27, 2024 - 11:04 AM (IST)
ਜਲੰਧਰ/ਨਵੀਂ ਦਿੱਲੀ- ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ’ਚ ਡੇਂਗੂ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਕਿਹਾ ਕਿ ਵਿਸ਼ਵ ਪੱਧਰ ’ਤੇ 3.9 ਅਰਬ ਲੋਕਾਂ ਨੂੰ ਡੇਂਗੂ ਵਾਇਰਸ ਦਾ ਖਤਰਾ ਹੈ। ਇਸ ਦਾ ਅਰਥ ਹੈ ਕਿ ਦੁਨੀਆ ਦੀ ਅੱਧੀ ਆਬਾਦੀ ਇਸ ਦੀ ਲਪੇਟ ’ਚ ਆ ਸਕਦੀ ਹੈ। ਇਹ ਲਾਗ (ਇਨਫੈਕਸ਼ਨ) ਗੰਭੀਰ ਤੋਂ ਅਤਿ-ਗੰਭੀਰ ਹੁੰਦਾ ਜਾ ਰਿਹਾ ਹੈ। ਰਿਪੋਰਟ ’ਚ ਕਿਹਾ ਗਿਆ ਕਿ ਪਿਛਲੇ ਸਾਲ ਡੇਂਗੂ ਨਾਲ 7300 ਤੋਂ ਵੱਧ ਮੌਤਾਂ ਹੋਈਆਂ ਅਤੇ 65 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ। ਮੌਤਾਂ ਅਤੇ ਮਾਮਲਿਆਂ ਦੀ ਇਹ ਗਿਣਤੀ ਉਨ੍ਹਾਂ 80 ਦੇਸ਼ਾਂ ਦੀ ਹੈ, ਜਿਨ੍ਹਾਂ ਨੂੰ ਸੰਗਠਨ ਨੇ ਜ਼ਿਆਦਾ ਪ੍ਰਭਾਵਿਤ ਦੇਸ਼ ਐਲਾਨਿਆ ਹੋਇਆ ਹੈ। ਹਾਲਾਂਕਿ ਡੇਂਗੂ ਦੇ ਕਹਿਰ ਨਾਲ ਅਫਰੀਕਾ, ਅਮਰੀਕਾ, ਦੱਖਣ-ਪੂਰਬੀ ਏਸ਼ੀਆ ਸਮੇਤ 100 ਤੋਂ ਵੱਧ ਦੇਸ਼ ਗੰਭੀਰ ਤੌਰ ’ਤੇ ਪ੍ਰਭਾਵਿਤ ਹਨ। ਡੇਂਗੂ ਹੁਣ ਯੂਰਪ, ਪੂਰਬੀ ਭੂ-ਮੱਧ ਸਾਗਰ ਅਤੇ ਅਮਰੀਕਾ ਦੇ ਨਵੇਂ ਖੇਤਰਾਂ ’ਚ ਪਸਾਰਨ ਲੱਗਾ ਹੈ।
ਇਹ ਵੀ ਪੜ੍ਹੋ- CM ਅਰਵਿੰਦ ਕੇਜਰੀਵਾਲ ਦੀ ਗੈਰ-ਹਾਜ਼ਰੀ 'ਚ ਪਤਨੀ ਸੁਨੀਤਾ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ
ਇਹ ਹਨ ਲੱਛਣ
ਇਸ ’ਚ ਤੇਜ਼ ਬੁਖਾਰ, ਸਿਰਦਰਦ, ਮਾਸਪੇਸ਼ੀਆਂ ਅਤੇ ਜੋੜਾਂ ਦਾ ਦਰਦ, ਉਲਟੀ ਆਉਣਾ, ਸੋਜ਼ਿਸ਼, ਬੇਚੈਨੀ ਅਤੇ ਬਹੁਤ ਪਿਆਸ ਲੱਗਣੀ ਆਦਿ ਮੁੱਖ ਲੱਛਣ ਹਨ। ਗੰਭੀਰ ਮਾਮਲਿਆਂ ’ਚ ਮੌਤ ਦਾ ਖਤਰਾ ਰਹਿੰਦਾ ਹੈ। ਡੇਂਗੂ ਲਈ ਕੋਈ ਵਿਸ਼ੇਸ਼ ਇਲਾਜ ਨਹੀਂ ਹੈ।
ਇਹ ਵੀ ਪੜ੍ਹੋ- ਲਗਜ਼ਰੀ ਗੱਡੀਆਂ 'ਚ ਲੱਗਣ ਵਾਲੇ ਏਅਰਬੈਗ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸਾ, ਸੱਚਾਈ ਪੜ੍ਹ ਹੋਵੋਗੇ ਹੈਰਾਨ
ਕੀ ਹੈ ਵਾਇਰਸ
ਇਹ ਇਕ ਵਾਇਰਲ ਇਨਫੈਕਸ਼ਨ ਹੈ, ਜੋ ਇਨਫੈਕਟਿਡ ਮੱਛਰਾਂ ਦੇ ਕੱਟਣ ਨਾਲ ਇਨਸਾਨਾਂ ’ਚ ਫੈਲਦਾ ਹੈ। ਇਹ ਟਰੋਪੀਕਲ ਅਤੇ ਸਬ-ਟਰੋਪੀਕਲ ਜਲਵਾਯੂ ’ਚ ਪਾਇਆ ਜਾਂਦਾ ਹੈ ਭਾਵ ਸ਼ਹਿਰੀ ਅਤੇ ਅਰਧ ਸ਼ਹਿਰੀ ਇਲਾਕਿਆਂ ’ਚ ਇਨ੍ਹਾਂ ਦਾ ਨਿਵਾਸ ਰਹਿੰਦਾ ਹੈ।
ਇਹ ਵੀ ਪੜ੍ਹੋ- SHO ਦੀ ਛੁੱਟੀ ਨਾ ਦੇਣ ਦੀ ਜ਼ਿੱਦ; ਕਾਂਸਟੇਬਲ ਦੀ ਪਤਨੀ ਅਤੇ ਨਵਜਨਮੀ ਬੱਚੀ ਨੇ ਗੁਆਈ ਜਾਨ
ਭਾਰਤ ’ਚ ਰੋਜ਼ਾਨਾ 600 ਮਾਮਲੇ
ਪਿਛਲੇ ਸਾਲ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਜਾਰੀ ਰਿਪੋਰਟ ਅਨੁਸਾਰ ਭਾਰਤ ’ਚ ਇਕ ਸਾਲ ’ਚ ਰੋਜ਼ਾਨਾ ਔਸਤਨ 600 ਤੋਂ ਵੱਧ ਮਾਮਲੇ ਡੇਂਗੂ ਦੇ ਸਾਹਮਣੇ ਆਏ। ਦੇਸ਼ ਦੇ ਸਾਰੇ ਸੂਬਿਆਂ ’ਚ ਕੁੱਲ ਮਾਮਲਿਆਂ ਦੀ ਗਿਣਤੀ ਲੱਗਭਗ ਢਾਈ ਲੱਖ ਸੀ। 1996 ’ਚ ਪਹਿਲੇ ਵੱਡੇ ਕਹਿਰ ਤੋਂ ਬਾਅਦ ਭਾਰਤ ’ਚ ਡੇਂਗੂ ਦਾ ਪ੍ਰਸਾਰ 1312 ਫੀਸਦੀ ਜ਼ਿਆਦਾ ਵਧਿਆ ਹੈ।
ਇਹ ਵੀ ਪੜ੍ਹੋ- UGC ਦਾ ਵੱਡਾ ਐਲਾਨ, 4 ਸਾਲ ਦੀ ਅੰਡਰਗਰੈਜੂਏਟ ਡਿਗਰੀ ਵਾਲੇ ਵਿਦਿਆਰਥੀ ਵੀ ਕਰ ਸਕਣਗੇ PhD
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8