''ਫਰਵਰੀ 2021 ਤੱਕ ਭਾਰਤ ਦੀ ਅੱਧੀ ਆਬਾਦੀ ਆ ਸਕਦੀ ਹੈ ਕੋਰੋਨਾ ਦੀ ਚਪੇਟ ''ਚ''
Monday, Oct 19, 2020 - 08:51 PM (IST)
ਨਵੀਂ ਦਿੱਲੀ - ਭਾਰਤ ਸਰਕਾਰ ਵੱਲ ਗਠਿਤ ਇੱਕ ਸਰਕਾਰੀ ਕਮੇਟੀ ਦਾ ਅੰਦਾਜਾ ਹੈ ਕਿ ਫਰਵਰੀ 2021 ਤੱਕ ਭਾਰਤ ਦੀ 130 ਕਰੋੜ ਦੀ ਆਬਾਦੀ 'ਚੋਂ ਅੱਧੇ ਲੋਕਾਂ ਦੇ ਜਾਨਲੇਵਾ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਸੰਭਾਵਨਾ ਹੈ। ਜੀ ਹਾਂ, ਇਹ ਸੁਣਨ 'ਚ ਡਰਾਉਣਾ ਤਾਂ ਹੈ ਪਰ ਸਰਕਾਰੀ ਕਮੇਟੀ ਦੇ ਮੈਂਬਰ ਅਤੇ ਭਾਰਤੀ ਤਕਨੀਕੀ ਸੰਸਥਾਨ 'ਚ ਪ੍ਰੋਫੈਸਰ ਮਨਿੰਦਰ ਅਗਰਵਾਲ ਮੁਤਾਬਕ ਇਹ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਘੱਟ ਕਰ ਦੇਵੇਗਾ, ਜੋ ਕਿ ਸੁਖਦ ਸਥਿਤੀ ਦਾ ਵੀ ਸੰਕੇਤ ਦਿੰਦਾ ਹੈ।
ਸੋਮਵਾਰ ਤੱਕ ਭਾਰਤ 'ਚ ਪੀੜਤਾਂ ਦੀ ਗਿਣਤੀ 75.5 ਲੱਖ ਤੱਕ ਪਹੁੰਚ ਚੁੱਕਾ ਹੈ
ਜ਼ਿਕਰਯੋਗ ਹੈ ਕਿ ਸੋਮਵਾਰ ਤੱਕ ਭਾਰਤ ਨੇ ਕੋਰੋਨਾ ਪੀੜਤਾਂ ਦੀ ਗਿਣਤੀ 75.5 ਲੱਖ ਪਹੁੰਚ ਚੁੱਕਾ ਹੈ। ਇਸ ਤਰ੍ਹਾਂ ਕੁਲ ਪੀੜਤਾਂ ਦੇ ਮਾਮਲੇ 'ਚ ਭਾਰਤ ਹੁਣ ਸਿਰਫ ਸੰਯੁਕਤ ਰਾਜ ਅਮਰੀਕਾ ਤੋਂ ਪਿੱਛੇ ਹੈ। ਹਾਲਾਂਕਿ ਸਤੰਬਰ ਦੇ ਵਿਚਕਾਰ 'ਚ ਇੱਕ ਸਿਖਰ ਛੋਹਣ ਤੋਂ ਬਾਅਦ ਭਾਰਤ 'ਚ ਨਵੇਂ ਮਾਮਲਿਆਂ ਦੀ ਗਿਣਤੀ 'ਚ ਗਿਰਾਵਟ ਦਰਜ ਹੋਣੀ ਸ਼ੁਰੂ ਹੋ ਗਈ ਹੈ। ਮੌਜੂਦਾ ਸਮੇਂ 'ਚ ਦੇਸ਼ 'ਚ ਹਰ ਦਿਨ ਔਸਤਨ 61,000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।
ਮੌਜੂਦਾ ਸਮੇਂ 'ਚ ਲੱਗਭੱਗ 30 ਫ਼ੀਸਦੀ ਆਬਾਦੀ ਕੋਰੋਨਾ ਤੋਂ ਪੀੜਤ
ਮਨੀਂਦਰ ਅਗਰਵਾਲ ਨੇ ਰਾਇਟਰ ਨੂੰ ਦੱਸਿਆ ਕਿ ਸਾਡੇ ਗਣਿਤ ਦੇ ਮਾਡਲ ਦਾ ਅੰਦਾਜਾ ਹੈ ਕਿ ਮੌਜੂਦਾ ਸਮੇਂ 'ਚ ਲੱਗਭੱਗ 30 ਫ਼ੀਸਦੀ ਆਬਾਦੀ ਕੋਰੋਨਾ ਵਾਇਰਸ ਤੋਂ ਪੀੜਤ ਹੈ ਅਤੇ ਫਰਵਰੀ, 2021 ਤੱਕ ਇਹ ਗਿਣਤੀ 50 ਫ਼ੀਸਦੀ ਤੱਕ ਜਾ ਸਕਦੀ ਹੈ। ਉਥੇ ਹੀ, ਕੇਂਦਰ ਸਰਕਾਰ ਦੇ ਸੀਰੋ ਸਰਵੇਖਣ 'ਚ ਵੀ ਦਾਅਵਾ ਕੀਤਾ ਗਿਆ ਹੈ ਕਿ ਸਤੰਬਰ ਤੱਕ ਲੱਗਭੱਗ 14 ਫ਼ੀਸਦੀ ਭਾਰਤੀ ਜਨਸੰਖਿਆ ਕੋਰੋਨਾ ਇਨਫੈਕਸ਼ਨ ਤੋਂ ਪੀੜਤ ਹੋ ਚੁੱਕੀ ਸੀ।