ਬੇਮੌਸਮੀ ''ਆਫ਼ਤ'' ਨੇ ਢਾਹਿਆ ਕਹਿਰ ! ਗੜ੍ਹੇਮਾਰੀ ਮਗਰੋਂ ਚਾਦਰ ਵਾਂਗ ਵਿਛ ਗਈ ਪੱਕੀ ਫ਼ਸਲ, ਕਿਸਾਨਾਂ ਦੇ ਸੁੱਕੇ ਸਾਹ

Saturday, Apr 04, 2026 - 11:50 AM (IST)

ਬੇਮੌਸਮੀ ''ਆਫ਼ਤ'' ਨੇ ਢਾਹਿਆ ਕਹਿਰ ! ਗੜ੍ਹੇਮਾਰੀ ਮਗਰੋਂ ਚਾਦਰ ਵਾਂਗ ਵਿਛ ਗਈ ਪੱਕੀ ਫ਼ਸਲ, ਕਿਸਾਨਾਂ ਦੇ ਸੁੱਕੇ ਸਾਹ

ਸ਼੍ਰੀਗੰਗਾਨਗਰ- ਰਾਜਸਥਾਨ 'ਚ ਪੱਛਮੀ ਗੜਬੜੀ (Western Disturbance) ਦੇ ਸਰਗਰਮ ਹੋਣ ਕਾਰਨ ਸ਼ੁੱਕਰਵਾਰ ਦੁਪਹਿਰ ਤੋਂ ਬਾਅਦ ਮੌਸਮ ਨੇ ਭਿਆਨਕ ਰੂਪ ਧਾਰ ਲਿਆ। ਸ਼੍ਰੀਗੰਗਾਨਗਰ, ਹਨੂੰਮਾਨਗੜ੍ਹ ਅਤੇ ਬੀਕਾਨੇਰ ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਦੇ ਨਾਲ ਹੋਈ ਭਾਰੀ ਬਾਰਿਸ਼ ਅਤੇ ਗੜ੍ਹੇਮਾਰੀ ਨੇ ਖੇਤਾਂ 'ਚ ਕਟਾਈ ਲਈ ਤਿਆਰ ਖੜ੍ਹੀ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।

PunjabKesari

ਚਿੱਟੀ ਚਾਦਰ ਵਾਂਗ ਵਿਛੇ ਗੜ੍ਹੇ 

ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ 'ਚ ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਸੂਰਤਗੜ੍ਹ ਉਪ-ਮੰਡਲ ਦਾ ਟਿੱਬਾ ਇਲਾਕਾ, ਹਨੂੰਮਾਨਗੜ੍ਹ ਦਾ ਅਰਜੁਨਸਰ-ਪੱਲੂ ਮਾਰਗ ਅਤੇ ਬੀਕਾਨੇਰ ਦਾ ਲੂਣਕਰਨਸਰ ਖੇਤਰ ਸ਼ਾਮਲ ਹਨ। ਇਨ੍ਹਾਂ ਇਲਾਕਿਆਂ 'ਚ ਗੜ੍ਹੇਮਾਰੀ ਇੰਨੀ ਜ਼ਿਆਦਾ ਸੀ ਕਿ ਰੇਤਲੇ ਟਿੱਬਿਆਂ ਅਤੇ ਸੜਕਾਂ 'ਤੇ ਬਰਫ਼ ਦੀ ਮੋਟੀ ਚਿੱਟੀ ਚਾਦਰ ਵਿਛ ਗਈ। ਅਰਜੁਨਸਰ-ਪੱਲੂ ਸਟੇਟ ਹਾਈਵੇਅ ਪੂਰੀ ਤਰ੍ਹਾਂ ਸਫੈਦ ਨਜ਼ਰ ਆ ਰਿਹਾ ਸੀ। ਇਸ ਕਾਰਨ ਇਲਾਕੇ ਦੇ ਤਾਪਮਾਨ 'ਚ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।

PunjabKesari

ਕਿਸਾਨਾਂ 'ਤੇ ਟੁੱਟਿਆ ਮੁਸੀਬਤਾਂ ਦਾ ਪਹਾੜ 

ਸਥਾਨਕ ਕਿਸਾਨਾਂ ਅਤੇ ਸੇਵਾਮੁਕਤ ਪਟਵਾਰੀ ਸੋਹਣਲਾਲ ਅਨੁਸਾਰ ਕਣਕ ਸਮੇਤ ਹੋਰ ਫ਼ਸਲਾਂ ਪੂਰੀ ਤਰ੍ਹਾਂ ਪੱਕ ਕੇ ਕਟਾਈ ਲਈ ਤਿਆਰ ਸਨ, ਪਰ ਇਸ ਬੇਮੌਸਮੀ ਆਫ਼ਤ ਨੇ ਕਿਸਾਨਾਂ ਦੀ ਮਿਹਨਤ 'ਤੇ ਪਾਣੀ ਫੇਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪ੍ਰਭਾਵਿਤ ਖੇਤਰਾਂ 'ਚ ਤੁਰੰਤ ਅਧਿਕਾਰੀਆਂ ਦੀਆਂ ਟੀਮਾਂ ਭੇਜ ਕੇ ਫ਼ਸਲਾਂ ਦਾ ਸਰਵੇਖਣ (ਗਿਰਦਾਵਰੀ) ਕਰਵਾਇਆ ਜਾਵੇ ਅਤੇ ਪੀੜਤ ਕਿਸਾਨਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ।

PunjabKesari

ਅਗਲੇ ਦੋ ਦਿਨ ਵੀ ਖ਼ਤਰੇ ਦੀ ਘੰਟੀ 

ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਦੋ ਦਿਨਾਂ ਤੱਕ ਇਸ ਖੇਤਰ 'ਚ ਕਿਤੇ ਹਲਕੀ ਅਤੇ ਕਿਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੱਛਮੀ ਰਾਜਸਥਾਨ ਦੇ ਜ਼ਿਲ੍ਹਿਆਂ 'ਚ ਅਗਲੇ ਕੁਝ ਦਿਨਾਂ ਤੱਕ ਮੌਸਮ ਅਜਿਹਾ ਹੀ ਬਣਿਆ ਰਹਿ ਸਕਦਾ ਹੈ, ਜੋ ਕਿ ਕਟਾਈ ਦੇ ਅੰਤਿਮ ਪੜਾਅ 'ਤੇ ਪਹੁੰਚੇ ਕਿਸਾਨਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News