ਵ੍ਰਿੰਦਾਵਨ ਮਗਰੋਂ ਇਕ ਹੋਰ ਹਾਦਸਾ ! ਹੁਣ ਚਿਤਰਕੂਟ ''ਚ ਪਲਟ ਗਈ ਸ਼ਰਧਾਲੂਆਂ ਦੀ ਕਿਸ਼ਤੀ
Sunday, Apr 12, 2026 - 02:10 PM (IST)
ਨੈਸ਼ਨਲ ਡੈਸਕ- ਸ਼ੁੱਕਰਵਾਰ ਨੂੰ ਵ੍ਰਿੰਦਾਵਨ 'ਚ ਪੰਜਾਬੀ ਸ਼ਰਧਾਲੂਆਂ ਨਾਲ ਵਾਪਰੇ ਭਿਆਨਕ ਹਾਦਸੇ ਦਾ ਦੁੱਖ ਹਾਲੇ ਲੋਕਾਂ ਨੂੰ ਭੁੱਲਿਆ ਨਹੀਂ ਸੀ ਕਿ ਧਾਰਮਿਕ ਨਗਰੀ ਚਿਤਰਕੂਟ ਤੋਂ ਇਕ ਹੋਰ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਰਾਮਘਾਟ 'ਤੇ ਸ਼ਨੀਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਮੰਦਾਕਿਨੀ ਨਦੀ ਵਿੱਚ ਸੰਧਿਆ ਆਰਤੀ ਦੌਰਾਨ ਸ਼ਰਧਾਲੂਆਂ ਨਾਲ ਭਰੀ ਇੱਕ ਕਿਸ਼ਤੀ ਅਚਾਨਕ ਸੰਤੁਲਨ ਵਿਗੜਨ ਕਾਰਨ ਪਲਟ ਗਈ। ਹਾਦਸੇ ਵੇਲੇ ਕਿਸ਼ਤੀ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਕਈ ਸ਼ਰਧਾਲੂ ਸਵਾਰ ਸਨ, ਜੋ ਪਾਣੀ ਵਿੱਚ ਡਿੱਗ ਗਏ।
ਇਹ ਹਾਦਸਾ ਸ਼ਨੀਵਾਰ ਸ਼ਾਮ ਕਰੀਬ 7:10 ਵਜੇ ਵਾਪਰਿਆ, ਜਦੋਂ ਰਾਮਘਾਟ 'ਤੇ ਆਰਤੀ ਹੋ ਰਹੀ ਸੀ। ਰਿਪੋਰਟਾਂ ਅਨੁਸਾਰ, ਦਿੱਲੀ ਤੋਂ ਆਏ ਸ਼ਰਧਾਲੂਆਂ ਦਾ ਇੱਕ ਸਮੂਹ ਆਰਤੀ ਦੇਖਣ ਲਈ ਕਿਸ਼ਤੀ ਵਿੱਚ ਸਵਾਰ ਸੀ। ਕਿਸ਼ਤੀ ਵਿੱਚ ਸਵਾਰ ਸਾਰੇ ਯਾਤਰੀ ਇੱਕੋ ਪਾਸੇ ਬੈਠ ਗਏ ਸਨ, ਜਿਸ ਕਾਰਨ ਕਿਸ਼ਤੀ ਸੰਤੁਲਨ ਗੁਆਉਣ ਮਗਰੋਂ ਪਲਟ ਗਈ। ਕਿਸ਼ਤੀ ਪਲਟਦਿਆਂ ਹੀ ਘਾਟ 'ਤੇ ਚੀਕ-ਚਿਹਾਰਾ ਮੱਚ ਗਿਆ। ਮੌਕੇ 'ਤੇ ਮੌਜੂਦ ਪੁਲਸ ਮੁਲਾਜ਼ਮਾਂ ਅਤੇ ਸਥਾਨਕ ਲੋਕਾਂ ਨੇ ਤੁਰੰਤ ਨਦੀ ਵਿੱਚ ਛਾਲ ਮਾਰ ਦਿੱਤੀ ਅਤੇ ਸਾਰੇ ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਇਹ ਵੀ ਪੜ੍ਹੋ- ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਦੇਣ ਧਿਆਨ ! ਕਿਤੇ ਤੁਹਾਡੀ ਡਿਗਰੀ ਹੋ ਨਾ ਜਾਏ 'ਰੱਦੀ'
ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬਚਾਏ ਗਏ ਸ਼ਰਧਾਲੂਆਂ ਵਿੱਚ ਦਿੱਲੀ ਦੇ ਚਿਤਰੰਜਨ ਪਾਰਕ ਦੀ ਰਹਿਣ ਵਾਲੀ ਸੁਨੀਤਾ ਪ੍ਰੇਹਾਨ ਅਤੇ ਉਨ੍ਹਾਂ ਦਾ ਪਰਿਵਾਰ ਸ਼ਾਮਲ ਸੀ। ਚੌਕੀ ਇੰਚਾਰਜ ਯਦੁਵੀਰ ਸਿੰਘ ਨੇ ਦੱਸਿਆ ਕਿ ਕਿਸ਼ਤੀ ਕਿਨਾਰੇ ਦੇ ਨੇੜੇ ਹੀ ਪਲਟੀ ਸੀ, ਜਿਸ ਕਾਰਨ ਬਚਾਅ ਕਾਰਜ ਤੇਜ਼ੀ ਨਾਲ ਹੋ ਸਕਿਆ। ਪੁਲਸ ਦੀ ਚੌਕਸੀ ਨੇ ਇੱਕ ਭਿਆਨਕ ਹਾਦਸੇ ਨੂੰ ਟਾਲ ਦਿੱਤਾ।
ਇਹ ਵੀ ਪੜ੍ਹੋ- ਹੁਣ ਬਿਨਾਂ ਆਪਰੇਸ਼ਨ ਦੇ Free ਹੋਵੇਗਾ Parkinson's ਦਾ ਇਲਾਜ ! AIIMS ਨੇ ਕੀਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
