ਗਿਆਨਵਾਪੀ ਕੇਸ ''ਚ ਕੋਰਟ ਦਾ ਵੱਡਾ ਫ਼ੈਸਲਾ, ਹਿੰਦੂ ਪੱਖ ਨੂੰ ਤਹਿਖ਼ਾਨੇ ''ਚ ਮਿਲੀ ਪੂਜਾ ਦੀ ਇਜਾਜ਼ਤ

01/31/2024 5:07:57 PM

ਵਾਰਾਣਸੀ- ਵਾਰਾਣਸੀ ਦੀ ਜ਼ਿਲ੍ਹਾ ਕੋਰਟ ਨੇ ਗਿਆਨਵਾਪੀ ਕੇਸ 'ਚ ਵੱਡਾ ਫ਼ੈਸਲਾ ਸੁਣਾਇਆ ਹੈ। ਕੋਰਟ ਨੇ ਹਿੰਦੂ ਪੱਖ ਨੂੰ ਗਿਆਨਵਾਪੀ ਦੇ ਵਿਆਸ ਤਹਿਖ਼ਾਨੇ ਵਿਚ ਪੂਜਾ-ਪਾਠ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਤਹਿਖ਼ਾਨਾ ਮਸਜਿਦ ਦੇ ਹੇਠਾਂ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ 7 ਦਿਨ ਦੇ ਅੰਦਰ ਵਿਵਸਥਾ ਕਰਨਾ ਦਾ ਹੁਕਮ ਦਿੱਤਾ ਹੈ। ਹੁਣ ਇੱਥੇ ਰੋਜ਼ਾਨਾ ਪੂਜਾ ਹੋਵੇਗੀ। ਕਾਸ਼ੀ ਵਿਸ਼ਵਨਾਥ ਟਰੱਸਟ ਵਲੋਂ ਪੂਜਾ ਕਰਵਾਈ ਜਾਵੇਗੀ। ਹਿੰਦੂ ਪੱਖ ਨੇ ਇਸ ਨੂੰ ਵੱਡੀ ਜਿੱਤ ਦੱਸਿਆ ਹੈ ਅਤੇ 30 ਸਾਲ ਬਾਅਦ ਇਨਸਾਫ਼ ਮਿਲਣ ਦਾ ਦਾਅਵਾ ਕੀਤਾ ਹੈ। ਹਿੰਦੂ ਪੱਖ ਮੁਤਾਬਕ 1993 ਤੱਕ ਇੱਥੇ ਪੂਜਾ-ਪਾਠ ਕੀਤੀ ਜਾਂਦੀ ਸੀ। 

ਦੱਸ ਦੇਈਏ ਕਿ ਵਾਰਾਣਸੀ ਦੇ ਗਿਆਨਵਾਪੀ ਕੰਪਲੈਕਸ ਸਥਿਤ ਵਿਆਸ ਤਹਿਖ਼ਾਨੇ ਵਿਚ ਪੂਜਾ-ਪਾਠ ਕਰਨ ਦੇ ਅਧਿਕਾਰ ਦੇਣ ਦੀ ਮੰਗ ਵਾਲੀ ਸ਼ੈਲੇਂਦ ਕੁਮਾਰ ਪਾਠਕ ਦੀ ਪਟੀਸ਼ਨ 'ਤੇ ਕੁੱਲ ਸੁਣਵਾਈ ਮਗਰੋਂ ਜ਼ਿਲ੍ਹਾ ਜੱਜ ਨੇ ਹੁਕਮ ਸੁਰੱਖਿਅਤ ਰੱਖ ਲਿਆ ਸੀ, ਜਿਸ 'ਤੇ ਅੱਜ ਹਿੰਦੂ ਪੱਖ ਦੇ ਹੱਕ ਵਿਚ ਫ਼ੈਸਲਾ ਆਇਆ ਹੈ। ਗਿਆਨਵਾਪੀ ਮਾਮਲੇ 'ਚ ਹਿੰਦੂ ਪੱਖ ਦੀ ਨੁਮਾਇੰਦਗੀ ਕਰ ਰਹੇ ਵਕੀਲ ਵਿਸ਼ਨੂੰ ਸ਼ੰਕਰ ਜੈਨ ਨੇ ਕਿਹਾ ਕਿ ਸੱਤ ਦਿਨਾਂ 'ਚ ਪੂਜਾ ਸ਼ੁਰੂ ਹੋ ਜਾਵੇਗੀ। ਹਰ ਕਿਸੇ ਨੂੰ ਪੂਜਾ ਕਰਨ ਦਾ ਅਧਿਕਾਰ ਹੋਵੇਗਾ।

ਮੁਸਲਿਮ ਪੱਖ ਨੇ ਕੀ ਕਿਹਾ?

ਇਸ ਦੇ ਨਾਲ ਹੀ ਮੁਸਲਿਮ ਪੱਖ ਯਾਨੀ ਅੰਜੁਮਨ ਇੰਤਜ਼ਾਮੀਆ ਮਸਜਿਦ ਕਮੇਟੀ ਦੇ ਵਕੀਲ ਅਖਲਾਕ ਅਹਿਮਦ ਨੇ ਕਿਹਾ ਕਿ ਇਹ ਫੈਸਲਾ ਗਲਤ ਹੈ। ਇਹ ਹੁਕਮ ਪਿਛਲੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰਦਿਆਂ ਦਿੱਤਾ ਗਿਆ ਹੈ। ਅਸੀਂ ਇਸ ਦੇ ਖਿਲਾਫ ਹਾਈ ਕੋਰਟ ਜਾਵਾਂਗੇ।


Tanu

Content Editor

Related News