ਸਿੱਖਾਂ ਦੇ ਸਨਮਾਨ ''ਚ ਦਿੱਲੀ ਪੁਲਸ ਨੇ ਗੁਰੂਦੁਆਰਾ ਬੰਗਲਾ ਸਾਹਿਬ ਦੀ ਕੀਤੀ ਪਰਿਕਰਮਾ

04/27/2020 10:59:56 PM

ਨਵੀਂ ਦਿੱਲੀ— ਕੋਰੋਨਾ ਲਾਕਡਾਊਨ 'ਚ ਗੁਰੂਦੁਆਰਾ ਬੰਗਲਾ ਸਾਹਿਬ ਵਲੋਂ ਕੋਰੋਨਾ ਵਾਇਰਸ ਤੇ ਜ਼ਰੂਰਤਮੰਦ ਲੋਕਾਂ ਲਈ ਆਪਣੀ ਲੰਗਰ ਸੇਵਾ ਜਾਰੀ ਰੱਖਣ ਲਈ ਦਿੱਲੀ ਪੁਲਸ ਦੇ ਜਵਾਨਾਂ ਨੇ ਵੱਖਰੇ ਢੰਗ ਨਾਲ ਧੰਨਵਾਦ ਕੀਤਾ। ਮੋਟਰ ਸਾਈਕਲਾਂ 'ਤੇ ਸਵਾਰ ਜਵਾਨਾਂ ਨੇ ਸੋਮਵਾਰ ਨੂੰ ਸਾਇਰਨ ਵਜਾ ਕੇ ਗੁਰੂਦੁਆਰਾ ਬੰਗਲਾ ਸਾਹਿਬ ਦੀ ਪਰਿਕਰਮਾ ਕੀਤੀ। ਬਾਅਦ 'ਚ ਜਵਾਨਾਂ ਨੇ ਗੁਰੂਦੁਆਰੇ 'ਚ ਆਪਣੀ ਸੇਵਾ ਵੀ ਦਿੱਤੀ। ਨਵੀਂ ਦਿੱਲੀ ਜ਼ਿਲ੍ਹੇ ਦੇ ਪੁਲਸ ਡਿਪਟੀ ਕਮਿਸ਼ਨਰ ਈਸ਼ ਸਿੰਘਲ ਨੇ ਕਿਹਾ ਕਿ ਗੁਰੂਦੁਆਰਾ ਬੰਗਲਾ ਸਾਹਿਬ ਵਲੋਂ ਪ੍ਰਤੀਦਿਨ 75 ਹਜ਼ਾਰ ਲੋਕਾਂ ਨੂੰ ਭੋਜਨ ਦਿੱਤਾ ਜਾ ਰਿਹਾ ਹੈ ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਗੁਰੂਦੁਆਰੇ ਦੇ ਪ੍ਰਬੰਧਕਾਂ ਨੇ ਦਿੱਲੀ ਪੁਲਸ ਦੇ ਕਦਮ 'ਤੇ ਖੁਸ਼ੀ ਜ਼ਾਹਿਰ ਕੀਤੀ।


Gurdeep Singh

Content Editor

Related News