ਸਕੱਤਰੇਤ ਪਹੁੰਚੇ ਕਿਸਾਨਾਂ ਨੂੰ ਗੁਰਨਾਮ ਚਢੂਨੀ ਦੀ ਅਪੀਲ, ਆਗੂਆਂ ਤੋਂ ਮੂਹਰੇ ਨਾ ਲੰਘਣ ਕਿਸਾਨ
Tuesday, Sep 07, 2021 - 06:36 PM (IST)
ਕਰਨਾਲ : ਹਰਿਆਣਾ ਦੇ ਕਰਨਾਲ ਪ੍ਰਸ਼ਾਸਨ ਨਾਲ ਕਿਸਾਨਾਂ ਦੀ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨ ਕਾਫ਼ਿਲੇ ਦੇ ਰੂਪ ’ਚ ਮਿੰਨੀ ਸਕੱਤਰੇਤ ਪਹੁੰਚ ਗਏ ਹਨ। ਇਸ ਦੌਰਾਨ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਅਪੀਲ ਕੀਤੀ ਹੈ ਕਿ ਉਹ ਆਗੂਆਂ ਦੇ ਪਿੱਛੇ ਹੀ ਰਹਿਣ ਜੇਕਰ ਗ੍ਰਿਫਤਾਰੀ ਦੀ ਲੋੜ ਪਈ ਤਾਂ ਪਹਿਲਾਂ ਕਿਸਾਨ ਆਗੂ ਗ੍ਰਿਫਤਾਰੀਆਂ ਦੇਣਗੇ।
ਇਹ ਵੀ ਪੜ੍ਹੋ : ਮਿੰਨੀ ਸਕੱਤਰੇਤ ਪੁੱਜਾ ਕਿਸਾਨਾਂ ਦਾ ਕਾਫ਼ਲਾ, ਹਿਰਾਸਤ ’ਚ ਲਏ ਕਿਸਾਨ ਆਗੂ ਕੀਤੇ ਰਿਹਾਅ
ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਮਿੰਨੀ ਸਕੱਤਰੇਤ ਵੱਲ ਵਧਦਿਆਂ ਦੋ ਬੈਰੀਕੇਡ ਤੋੜ ਦਿੱਤੇ, ਜਿਸ ਤੋਂ ਬਾਅਦ ਨਮਸਤੇ ਚੌਕ ਪਹੁੰਚ ਕੇ ਕਿਸਾਨ ਆਗੂ ਯੋਗਿੰਦਰ ਯਾਦਵ, ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚਡੂਨੀ ਆਦਿ ਨੂੰ ਹਿਰਾਸਤ ’ਚ ਲਿਆ ਗਿਆ। ਇਸ ਤੋਂ ਬਾਅਦ ਜਦੋਂ ਕਿਸਾਨਾਂ ਨੇ ਦਬਾਅ ਪਾਇਆ ਤਾਂ ਪੁਲਸ ਨੇ ਆਗੂਆਂ ਨੂੰ ਬੱਸ ਤੋਂ ਉਤਾਰ ਦਿੱਤਾ।