ਜੇਲ ''ਚ ਬੰਦ ਰਾਮ ਰਹੀਮ ਨੂੰ ਮਿਲੇ ਰਿਸ਼ਤੇਦਾਰ, ਨਹੀਂ ਪਹੁੰਚੀ ਹਨੀਪ੍ਰੀਤ
Thursday, Nov 14, 2019 - 06:28 PM (IST)
ਚੰਡੀਗੜ੍ਹ—ਰੋਹਤਕ ਦੀ ਸੁਨਾਰਿਆ ਜੇਲ 'ਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅੱਜ ਭਾਵ ਵੀਰਵਾਰ ਨੂੰ ਉਸ ਦੇ ਰਿਸ਼ਤੇਦਾਰਾਂ ਨੇ ਮੁਲਾਕਾਤ ਕੀਤੀ ਪਰ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਜੇਲ ਨਹੀਂ ਪਹੁੰਚੀ ਹੈ। ਰਾਮ ਰਹੀਮ ਅਤੇ ਉਸ ਦੇ ਰਿਸ਼ਤੇਦਾਰਾਂ ਵਿਚਾਲੇ ਲਗਭਗ ਅੱਧਾ ਘੰਟਾ ਮੁਲਾਕਾਤ ਹੋਈ।
ਹਨੀਪ੍ਰੀਤ ਨੇ ਪਿਛਲੇ 1 ਹਫਤੇ 'ਚ 2 ਵਾਰ ਜੇਲ 'ਚ ਕੈਦ ਰਾਮ ਰਹੀਮ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਹ ਨਾਕਾਮ ਰਹੀ। ਹਨੀਪ੍ਰੀਤ ਨੇ ਵਕੀਲ ਅਤੇ ਸੁਪਰੀਮ ਕੋਰਟ ਦੇ ਬੁਲਾਰੇ ਡਾ. ਏ. ਪੀ. ਸਿੰਘ ਨੇ ਹਾਲ ਹੀ 'ਚ ਦੋਸ਼ ਲਗਾਇਆ ਸੀ ਕਿ ਹਨੀਪ੍ਰੀਤ ਦੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਵੀ ਜੇਲ 'ਚ ਬੰਦ ਉਨ੍ਹਾਂ ਦੇ ਪਿਤਾ ਰਾਮ ਰਹੀਮ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਜੋ ਕਿ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ।
ਜ਼ਿਕਰਯੋਗ ਹੈ ਕਿ ਹਨੀਪ੍ਰੀਤ ਦੀ ਡੇਰਾ ਮੁਖੀ ਰਾਮ ਰਹੀਮ ਨਾਲ ਆਖਰੀ ਮੁਲਾਕਾਤ ਉਸ ਦਿਨ ਹੋਈ ਸੀ, ਜਿਸ ਦਿਨ ਅਦਾਲਤ ਨੇ ਬਾਬੇ ਨੂੰ ਹੈਲੀਕਾਪਟਰ ਰਾਹੀਂ ਲਿਜਾ ਕੇ ਜੇਲ 'ਚ ਬੰਦ ਕੀਤਾ ਸੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਹਨੀਪ੍ਰੀਤ ਇਸੇ ਸਾਲ 6 ਨਵੰਬਰ ਨੂੰ ਅੰਬਾਲਾ ਜੇਲ ਤੋਂ ਰਿਹਾਅ ਹੋ ਕੇ ਬਾਹਰ ਆਈ ਹੈ। ਪੰਚਕੂਲਾ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਹੀ ਹਨੀਪ੍ਰੀਤ ਦੇ ਜੇਲ ਤੋਂ ਬਾਹਰ ਆਉਣ ਦਾ ਰਸਤਾ ਸਾਫ ਹੋਇਆ ਸੀ। ਇਸ ਤੋਂ ਹਨੀਪ੍ਰੀਤ ਦੇ ਵਕੀਲ ਨੇ ਜੇਲ ਸੁਪਰਡੈਂਟ ਨੂੰ ਪੱਤਰ ਲਿਖ ਕੇ ਪੁੱਛਿਆ ਸੀ ਕਿ ਆਖਰ ਉਸ ਦੀ ਮੁਕੱਲ ਨੂੰ ਕਿਉ ਬਿਨਾਂ ਕਿਸੇ ਠੋਸ ਸਬੂਤ ਦੇ ਆਧਾਰ 'ਤੇ ਜੇਲ 'ਚ ਮੁਲਾਕਾਤ ਕਰਨ ਤੋਂ ਰੋਕਿਆ ਜਾ ਰਿਹਾ ਹੈ। ਜੇਕਰ ਕੋਈ ਵਾਜ਼ਿਬ ਕਾਰਨ ਹੈ ਤਾਂ ਉਹ ਦੱਸਿਆ ਜਾਵੇ, ਤਾਂ ਕਿ ਅਸੀਂ ਅੱਗੇ ਵੱਧ ਕੇ ਅਦਾਲਤ ਦਾ ਸਹਾਰਾ ਲੈ ਸਕੀਏ।