ਟੋਲ ਮੰਗਣ 'ਤੇ ਮਹਿਲਾ ਟੋਲ ਕਰਮੀ ਨਾਲ ਕੁੱਟਮਾਰ,CCTV 'ਚ ਕੈਦ ਹੋਈ ਪੂਰੀ ਵਾਰਦਾਤ

Friday, Jun 21, 2019 - 01:35 PM (IST)

ਗੁਰੂਗ੍ਰਾਮ—ਹਰਿਆਣਾ 'ਚ ਅੱਜ ਭਾਵ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਮਹਿਲਾ ਟੋਲ ਪਲਾਜ਼ਾ ਕਰਮਚਾਰੀ ਨੂੰ ਕਾਰ ਡਰਾਈਵਰ ਦੀ ਗੱਡੀ ਰੋਕਣੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਉਸ ਨੇ ਹੱਥੋਪਾਈ ਦੌਰਾਨ ਮਹਿਲਾ ਕਰਮਚਾਰੀ ਨੂੰ ਜ਼ਖਮੀ ਕਰ ਦਿੱਤਾ। ਦਰਅਸਲ ਮਾਮਲਾ ਹੈ ਗੁਰੂਗ੍ਰਾਮ ਜ਼ਿਲੇ ਦੇ ਖੇੜਕੀ ਦੌਲਾ ਟੋਲ ਪਲਾਜ਼ਾ ਦਾ ਜਿੱਥੇ ਮਹਿਲਾ ਟੋਲ ਪਲਾਜ਼ਾ ਕਰਮਚਾਰੀ ਨੇ ਬਿਨਾਂ ਟੋਲ ਫੀਸ ਦਿੱਤੇ ਕਾਰ ਡਰਾਈਵਰ ਦੀ ਗੱਡੀ ਪਾਸ ਕਰਨ ਤੋਂ ਇਨਕਾਰ ਦਿੱਤਾ। ਗੁੱਸੇ 'ਚ ਆਏ ਕਾਰ ਡਰਾਈਵਰ ਨੇ ਮਹਿਲਾਂ ਨਾਲ ਬਹਿਸ ਅਤੇ ਹੱਥੋਪਾਈ ਕਰਦਿਆਂ ਮਹਿਲਾ ਕਰਮਚਾਰੀ ਦੇ ਮੂੰਹ 'ਤੇ ਕਈ ਵਾਰ ਕੀਤੇ, ਜਿਸ ਕਾਰਨ ਮਹਿਲਾ ਕਰਮਚਾਰੀ ਜ਼ਖਮੀ ਹੋ ਗਈ। ਇਸ ਦੌਰਾਨ ਟੋਲ ਪਲਾਜ਼ਾ 'ਤੇ ਮੌਜੂਦ ਹੋਰ ਕਰਮਚਾਰੀਆਂ ਨੇ ਵੀ ਕਾਰ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਮੌਕੇ 'ਤੇ ਫਰਾਰ ਹੋ ਗਿਆ। ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਅਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਪੂਰੀ ਘਟਨਾ ਦੀ ਜਾਂਚ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ 'ਚ ਜੁੱਟ ਗਈ ਹੈ।

PunjabKesari


author

Iqbalkaur

Content Editor

Related News