ਗੁਰਦੁਆਰਾ ਪਹੁੰਚੀ CM ਆਤਿਸ਼ੀ, ਗ੍ਰੰਥੀਆਂ ਦਾ ''ਆਪ'' ਸਰਕਾਰ ਦੀ ਯੋਜਨਾ ਲਈ ਕੀਤਾ ਰਜਿਸਟਰੇਸ਼ਨ
Tuesday, Dec 31, 2024 - 05:13 PM (IST)
ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਵਲੋਂ ਹਾਲ 'ਚ ਐਲਾਨ ਸਨਮਾਨ ਰਾਸ਼ੀ ਦੇਣ ਨਾਲ ਸੰਬੰਧਤ ਯੋਜਨਾ ਲਈ ਮੰਗਲਵਾਰ ਨੂੰ ਕਰੋਲ ਬਾਗ ਖੇਤਰ ਸਥਿਤ ਇਕ ਗੁਰਦੁਆਰੇ ਦੇ ਗ੍ਰੰਥੀਆਂ ਦਾ ਰਜਿਸਟਰੇਸ਼ਨ ਕੀਤਾ। ਆਤਿਸ਼ੀ ਨੇ ਆਪਣੇ ਦੌਰੇ ਦੌਰਾਨ, ਮੱਧ ਦਿੱਲੀ 'ਚ ਸੰਤ ਸੁਜਾਨ ਸਿੰਘ ਮਹਾਰਾਜ ਗੁਰਦੁਆਰੇ 'ਚ ਮੱਥਾ ਟੇਕਿਆ। 'ਆਪ' ਮੁਖੀ ਕੇਜਰੀਵਾਲ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਦਿੱਲੀ 'ਚ ਮੁੜ ਸੱਤਾ 'ਚ ਆਉਂਦੀ ਹੈ ਤਾਂ ਮੰਦਰਾਂ ਦੇ ਪੁਜਾਰੀਆਂ ਅਤੇ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ 18 ਹਜ਼ਾਰ ਰੁਪਏ ਮਹੀਨਾਵਾਰ ਸਨਮਾਨ ਰਾਸ਼ੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਗ੍ਰੰਥੀਆਂ ਨੂੰ ਹਰ ਮਹੀਨੇ ਮਿਲਣਗੇ 18 ਹਜ਼ਾਰ ਰੁਪਏ, 'ਆਪ' ਦਾ ਵੱਡਾ ਐਲਾਨ
ਕੇਜਰੀਵਾਲ ਨੇ ਮੰਗਲਵਾਰ ਨੂੰ ਇੱਥੇ ਕਸ਼ਮੀਰੀ ਗੇਟ ਆਈਐੱਸਬੀਟੀ ਕੋਲ ਸਥਿਤ ਮਰਘਟ ਵਾਲੇ ਬਾਬਾ ਮੰਦਰ ਦੇ ਪੁਜਾਰੀ ਦਾ ਰਜਿਸਟਰੇਸ਼ਨ ਕਰਨ ਦੇ ਨਾਲ ਹੀ ਦਿੱਲੀ ਸਰਕਾਰ ਦੀ 'ਪੁਜਾਰੀ ਗ੍ਰੰਥੀ ਸਨਮਾਨ ਯੋਜਨਾ' ਦੀ ਸ਼ੁਰੂਆਤ ਕੀਤੀ। ਕੇਜਰੀਵਾਲ ਨੇ ਕਿਹਾ ਕਿ 'ਆਪ' ਜੇਕਰ ਦਿੱਲੀ 'ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਮੁੜ ਸੱਤਾ 'ਚ ਆਉਂਦੀ ਹੈ ਤਾਂ ਸਾਰੇ ਹਿੰਦੂ ਮੰਦਰ ਦੇ ਪੁਜਾਰੀਆਂ ਅਤੇ ਗ੍ਰੰਥੀਆਂ ਨੂੰ 18 ਹਜ਼ਾਰ ਰੁਪਏ ਦੀ ਮਹੀਨਾਵਾਰ ਸਨਮਾਨ ਰਾਸ਼ੀ ਦਿੱਤੀ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ 'ਆਪ' ਵਰਕਰਾਂ ਵਲੋਂ ਸ਼ਹਿਰ ਭਰ ਦੇ ਹੋਰ ਮੰਦਰਾਂ ਅਤੇ ਗੁਰਦੁਆਰਿਆਂ 'ਚ ਰਜਿਸਟਰੇਸ਼ਨ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8