ਗੁਪਕਾਰ ਐਲਾਨ ਸਿਰਫ ਇਕ ਚਾਲ ਹੈ: ਜੁਨੈਦ ਮੀਰ

Sunday, Oct 18, 2020 - 12:47 AM (IST)

ਸ਼੍ਰੀਨਗਰ: ਕਸ਼ਮੀਰ ਵਿਚ ਸਿਆਸੀ ਸਰਗਰਮੀਆਂ ਫਿਰ ਤੋਂ ਸ਼ੁਰੂ ਹੋ ਗਈਆਂ ਹਨ। ਧਾਰਾ 370 ਹਟਣ ਤੋਂ ਬਾਅਦ ਵਾਦੀ ਵਿਚ ਜੰਮੂ ਕਸ਼ਮੀਰ ਵਰਕਸ ਪਾਰਟੀ ਦੇ ਪ੍ਰਧਾਨ ਮੀਰ ਜੁਨੈਦ ਨੇ ਪੁਲਵਾਮਾ ਦਾ ਪਹਿਲਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਕਾਕਪੋਰਾ ਵਿਚ ਜਨਤਾ ਨਾਲ ਸੰਪਰਕ ਕਰਕੇ ਉਨ੍ਹਾਂ ਨਾਲ ਗੱਲਬਾਤ ਕੀਤੀ। ਮੀਰ ਨੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਕਿਹਾ ਕਿ ਉਹ ਜ਼ਮੀਨੀ ਪੱਧਰ 'ਤੇ ਮਿਹਨਤ ਨਾਲ ਕੰਮ ਕਰਨ ਤੇ ਜਨਤਾ ਦੇ ਨਾਲ ਸੰਪਰਕ ਵਿਚ ਰਹਿਣ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੇ ਉਨ੍ਹਾਂ ਦਾ ਨਿਪਟਾਰਾ ਕਰਨ ਨੂੰ ਕਿਹਾ ਤੇ ਨਾਲ ਹੀ ਹੁਕਮ ਦਿੱਤੇ ਕਿ ਇਨ੍ਹਾਂ ਨੂੰ ਪ੍ਰਸ਼ਾਸਨ ਦੇ ਅਧਿਕਾਰੀਆਂ ਤੱਕ ਪਹੁੰਚਾਇਆ ਜਾਵੇ।

ਮੀਰ ਨੇ ਪੁਲਵਾਮਾ ਵਿਚ ਕਈ ਵਫਦਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਨੇ ਵਾਅਦਾ ਕੀਤਾ ਕਿ ਸਾਰਿਆਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਮੀਰ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਵਿਕਾਸ ਨੂੰ ਅਹਿਮੀਅਤ ਦਿੱਤੀ ਜਾਵੇਗੀ ਤੇ ਲੋਕਾਂ ਨੂੰ ਇਸ ਦੇ ਲਈ ਸਹਿਯੋਗ ਕਰਨਾ ਹੋਵੇਗਾ। ਉਨ੍ਹਾਂ ਨੇ ਇਸ ਦੌਰਾਨ ਕਿਹਾ ਕਿ ਗੁਪਕਾਰ ਐਲਾਨ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਦੇ ਲਈ ਹੈ। ਮੀਰ ਨੇ ਕਿਹਾ ਕਿ ਮੁੱਖ ਧਾਰਾ ਵਾਲੀਆਂ ਪਾਰਟੀਆਂ ਆਪਣੀ ਨਾਕਾਮੀ ਲੁਕਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਮੌਕਾ ਹੈ ਕਿ ਉਹ ਅੱਗੇ ਆਉਣ ਤੇ ਯੂ.ਟੀ. ਦੀ ਤਕਦੀਰ ਖੁਦ ਤੈਅ ਕਰਨ। ਉਨ੍ਹਾਂ ਨੇ ਕਿਹਾ ਕਿ ਆਵਾਜ਼ ਚੁੱਕਣ ਤੋਂ ਡਰਨਾ ਨਹੀਂ ਹੈ। ਸਰਕਾਰ ਲੋਕਾਂ ਦਾ ਕੰਮ ਕਰਨ ਦੇ ਲਈ ਹੈ ਤੇ ਜੇਕਰ ਕੁਝ ਗਲਤ ਹੁੰਦਾ ਹੈ ਤਾਂ ਸੁਰ ਬੁਲੰਦ ਕਰਨੇ ਹੋਣਗੇ। 


Baljit Singh

Content Editor

Related News