ਬਿਹਾਰ ’ਚ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 5 ਗ੍ਰਿਫ਼ਤਾਰ

Tuesday, May 19, 2026 - 11:23 PM (IST)

ਬਿਹਾਰ ’ਚ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 5 ਗ੍ਰਿਫ਼ਤਾਰ

ਪਟਨਾ, (ਭਾਸ਼ਾ)- ਬਿਹਾਰ ਦੇ ਪੂਰਨੀਆ ਜ਼ਿਲੇ ’ਚ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਇਕ ਫੈਕਟਰੀ ਦਾ ਪਤਾ ਲਾ ਕੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਸ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਦਮਦਹਾ ਪੁਲਸ ਸਟੇਸ਼ਨ ਖੇਤਰ ਅਧੀਨ ਹਰੀਪੁਰ ਪਿੰਡ ’ਚ ਇਕ ਪੇਪਰ ਪਲੇਟ ਨਿਰਮਾਣ ਇਕਾਈ ਦੇ ਹੇਠਾਂ ਬੇਸਮੈਂਟ ’ਚ ਗੈਰ-ਕਾਨੂੰਨੀ ਢੰਗ ਨਾਲ ਹਥਿਆਰ ਬਣਾਏ ਜਾ ਰਹੇ ਸਨ। ਕੋਲਕਾਤਾ ਪੁਲਸ ਸਪੈਸ਼ਲ ਟਾਸਕ ਫੋਰਸ ਤੇ ਬਿਹਾਰ ਸਪੈਸ਼ਲ ਟਾਸਕ ਫੋਰਸ ਵੱਲੋਂ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਇਸ ਫੈਕਟਰੀ ਦਾ ਪਤਾ ਲਾਇਆ ਗਿਆ।

ਪੁਲਸ ਨੇ ਕਿਹਾ ਕਿ ਬੇਸਮੈਂਟ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਸੀ ਕਿ ਹਥਿਆਰਾਂ ਦੇ ਨਿਰਮਾਣ ਦੌਰਾਨ ਪੈਦਾ ਹੋਣ ਵਾਲਾ ਰੌਲਾ ਕਿਸੇ ਨੂੰ ਸੁਣਾਈ ਨਾ ਦੇ ਸਕੇ।


author

Rakesh

Content Editor

Related News