ਪਾਲਨਪੁਰ ਦੀ ਰੈਲੀ ’ਚ ਬੋਲੇ PM ਮੋਦੀ- ਗਰੀਨ ਹਾਈਡ੍ਰੋਜਨ ਹਬ ਬਣਨ ਵਾਲਾ ਹੈ ਗੁਜਰਾਤ

Thursday, Nov 24, 2022 - 05:58 PM (IST)

ਪਾਲਨਪੁਰ ਦੀ ਰੈਲੀ ’ਚ ਬੋਲੇ PM ਮੋਦੀ- ਗਰੀਨ ਹਾਈਡ੍ਰੋਜਨ ਹਬ ਬਣਨ ਵਾਲਾ ਹੈ ਗੁਜਰਾਤ

ਨੈਸ਼ਨਲ ਡੈਸਕ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਗੁਜਰਾਤ ਆਉਣ ਵਾਲੇ ਦਿਨਾਂ ’ਚ ਹਾਈਡ੍ਰੋਜਨ ਹਬ ਬਣਨ ਜਾ ਰਿਹਾ ਹੈ। ਪੈਟਰੋਲ ਡੀਜ਼ਲ ਨਾਲ ਚੱਲਣ ਵਾਲੀਆਂ ਕਾਰਾਂ ਗਰੀਨ ਹਾਈਡ੍ਰੋਜਨ ਨਾਲ ਚੱਲਣ, ਅਸੀਂ ਇਸ ਦਿਸ਼ਾ ’ਚ ਕੰਮ ਕਰ ਰਹੇ ਹਾਂ। ਮੋਦੀ ਨੇ ਇੱਥੇ ਚੋਣ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਗੁਜਰਾਤੀ ’ਚ ਕਿਹਾ ਕਿ ਮੈਂ ਅੱਜ ਪਾਲਨਪੁਰ ਆਇਆ ਹਾਂ ਤਾਂ ਮੇਰਾ ਧਿਆਨ 5 P ’ਤੇ ਜਾਂਦਾ ਹੈ। ਇਸ ਲਈ ਮੈਂ ਪੰਜ ਮੁੱਦਿਆਂ ’ਤੇ ਗੱਲ ਕਰਨਾ ਚਾਹੁੰਦਾ ਹਾਂ। ‘ਪ’ ’ਤੋਂ ਪਾਲਨਪੁਰ ਹੈ ਤਾਂ ਪ ਤੋਂ ‘ਪਰਿਅਟਨ, ਪਰਿਆਵਰਣ, ਪਾਣੀ, ਪਸ਼ੁਧਨ ਅਤੇ ਪੋਸ਼ਣ’ ਬਾਰੇ ਦੱਸਣਾ ਚਾਹੁੰਦਾ ਹਾਂ। ਇਹ ਪੰਜ ਮੁੱਦੇ ਅਜਿਹੇ ਹੀ ਜੋ ਸ਼ਾਇਦ ਚੋਣਾਂ ਦੀ ਚਰਚਾ ’ਚ ਨਹੀਂ ਆਏ ਹੋਣਗੇ। ਹੁਣ ਤੁਹਾਡੇ ਧਿਆਨ ’ਚ ਆਏਗਾ ਕਿ ਮੇਰੇ ਦਿਲ ਦਿਮਾਗ ’ਚ ਇਸ ਮੇਰੇ ਬਨਾਸਕਾਂਠਾ ਲਈ, ਇਸ ਮੇਰੇ ਗੁਜਰਾਤ ਲਈ, ਇਸ ਭਾਰਤ ਲਈ ਕਿਵੇਂ ਸਿੱਧੀ ਰੇਖਾ ਦਾ ਰੋਡ ਮੈਪ ਪਿਆ ਹੈ। 

ਇਹ ਵੀ ਪੜ੍ਹੋ– ਦਿੱਲੀ ’ਚ ਆਟੋ ਚਲਾ ਕੇ ਦਫ਼ਤਰ ਜਾਂਦੀਆਂ ਹਨ ਅਮਰੀਕੀ ਡਿਪਲੋਮੇਟਸ, ਬੁਲੇਟ ਪਰੂਫ ਗੱਡੀਆਂ ਛੱਡੀਆਂ

ਉਨ੍ਹਾਂ ਕਿਹਾ ਕਿ ਅੱਜ ਦੁਨੀਆ ’ਚ ਟੂਰਿਜ਼ਮ ਉਦਯੋਗ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਉਦਯੋਗ ਹੈ। ਬਨਾਸਕਾਂਠਾ, ਪਾਟਨ ਅਤੇ ਕੱਛ ਜ਼ਿਲ੍ਹਿਆਂ ’ਚ ਟੂਰਿਜ਼ਮ ਦਾ ਵਿਕਾਸ ਕੀਤਾ ਗਿਆ ਹੈ। ਵਾਤਾਵਰਣ ਦੇ ਮਾਮਲੇ ’ਚ ਭਾਰਤ ਵਿਸ਼ਵ ’ਚ ਅੱਗੇ ਵੱਧ ਰਿਹਾ ਹੈ। ਕਿਹਾ ਜਾਂਦਾ ਹੈ ਕਿ ਭਾਰਤ ਵਾਤਾਵਰਣ ਖ਼ਰਾਬ ਕਰੇਗਾ। ਉਸ ਅਕਸ ਨੂੰ ਬਦਲਣ ਦੀ ਦਿਸ਼ਾ ’ਚ ਅਸੀਂ ਅੱਗੇ ਵੱਧ ਰਹੇ ਹਾਂ। ਆਉਣ ਵਾਲੇ ਦਿਨਾਂ ’ਚ ਗੁਜਰਾਤ ਗਰੀਨ ਹਾਈਡ੍ਰੋਜਨ ਹਬ ਬਣਨ ਜਾ ਰਿਹਾ ਹੈ। 

ਇਹ ਵੀ ਪੜ੍ਹੋ– ਯੂਜ਼ਰਜ਼ ਨੂੰ ਜੇਲ੍ਹ ਭੇਜਣ ਦੀ ਤਿਆਰੀ 'ਚ ਏਲਨ ਮਸਕ! ਜਾਣੋ ਕੀ ਹੈ ਯੋਜਨਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਉੱਤਰ ਗੁਜਰਾਤ ਪਾਣੀ ਲਈ ਪਰੇਸ਼ਾਨ ਰਹਿੰਦਾ ਸੀ। ਭਾਜਪਾ ਸਰਕਾਰ ’ਚ ਸੁਜਕਾਮ ਸੁਫਲਾਮ ਰਾਹੀਂ ਨਰਮਦਾ ਮਾਤਾ ਦਾ ਜਲ ਘਰ-ਘਰ ਪਹੁੰਚਿਆ ਹੈ। ਅਸੀਂ ਪਸ਼ੂ ਪਾਲਨ ’ਚ ਬਹੁਤ ਕੰਮ ਕਰ ਰਹੇ ਹਾਂ ਜਿਸ ਵਿਚ ਪਹਿਲਾਂ ਦੁੱਧ ਦਾ ਪੈਸਾ ਮਿਲਦਾ ਸੀ। ਹੁਣ ਬਾਇਓਗੈਸ ’ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਨਾਲ ਪਸ਼ੂਆਂ ਦੇ ਗੋਹੇ ਅਤੇ ਮੂਤਰ ਤੋਂ ਆਦਮਨੀ ਹੋ ਸਕੇ। ਪੰਜਵਾਂ ਮੁੱਦਾ ਪੋਸ਼ਣ ਲਈ, ਸਾਡੀ ਸੰਤਾਨ ਖਾਸ ਕਰ ਸਾਡੀਆਂ ਧੀਆਂ ਦਾ ਸਰੀਰ ਤੰਦਰੁਸਤ ਬਣੇ, ਉਸ ਲਈ ਕੰਮ ਸ਼ੁਰੂ ਕੀਤਾ। ਅਸੀਂ ਚਿਰੰਜੀਵੀ ਯੋਜਨਾ ਚਲਾਈ। ਗਰੀਬ ਬਾਲਕਾਂ ਨੂੰ ਦੁੱਧ ਦੇਣ ਦੀ ਵਿਵਸਥਾ ਕੀਤੀ। ਕੋਰੋਨਾ ਮਹਾਮਾਰੀ ਦੌਰਾਨ 80 ਕਰੋੜ ਲੋਕਾਂ ਨੂੰ ਢਾਈ ਸਾਲਾਂ ਤਕ ਮੁਫਤ ਅਨਾਜ ਦੇਣ ਦੀ ਵਿਵਸਥਾ ਕੀਤੀ ਗਈ। ਪੋਸ਼ਣ ਦੀ ਚਿੰਤਾ ਅਸੀਂ ਕਰਦੇ ਹਾਂ। ਪੋਸ਼ਣਲਈ ਜਿਨ੍ਹਾਂ ਵੀ ਖੇਤਰਾਂ ’ਚ ਕੰਮ ਕਰ ਸਕਦੇ ਹਾਂ ਉਨ੍ਹਾਂ ਸਾਰੇ ਖੇਤਰਾਂ ’ਚ ਅਸੀਂ ਕੰਮ ਕੀਤਾ ਹੈ। 

ਇਹ ਵੀ ਪੜ੍ਹੋ– ਦਿਲ ਹੋਣਾ ਚਾਹੀਦੈ ਜਵਾਨ, ਉਮਰਾਂ ’ਚ ਕੀ ਰੱਖਿਐ! 70 ਸਾਲਾ ਸ਼ਖ਼ਸ ਨੇ 19 ਸਾਲ ਦੀ ਕੁੜੀ ਨਾਲ ਕਰਵਾਈ ‘ਲਵ ਮੈਰਿਜ’

ਉਨ੍ਹਾਂ ਕਿਹਾ ਅਸੀਂ ਗੁਜਰਾਤ ਅਤੇ ਦੇਸ਼ ਦੇ ਵਿਕਾਸ ਨੂੰ ਮਜਬੂਤ ਕਰਨਾ ਹੈ। ਇਸ ਲਈ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਬਨਾਸਕਾਂਠਾ, ਪਾਟਨ, ਕੱਛ ਪੂਰੇ ਖੇਤਰ ਦੀਆਂ ਸਮੱਸਿਆਵਾਂ ਨੂੰ ਮੈਂ ਜਾਣਦਾ ਹਾਂ ਅਤੇ ਉਨ੍ਹਾਂ ਦੀ ਹਰ ਸਮੱਸਿਆ ਨੂੰ ਹੱਲ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ਉਨ੍ਹਾਂ ਕਿਹਾ ਕਿ ਤੁਹਾਡਾ ਬੇਟਾ ਦਿੱਲੀ ’ਚ ਤੁਹਾਡੇ ਕੰਮ ਲਈ ਬੈਠਾ ਹੈ ਪਰ ਤੁਸੀਂ ਕੰਮ ਨਹੀਂ ਲੈਂਦੇ ਤਾਂ ਮੈਂ ਕੀ ਕਰਾਂ। ਕੰਮ ਕਰਵਾਉਣ ਲਈ ਕਮਲ ਖਿੜਾਉਣਾ ਪੈਂਦਾ ਹੈ। ਇਸ ਵਾਰ ਜ਼ਿਲ੍ਹੇ ਦੇ ਹਰ ਉਮੀਦਵਾਰ ਨੂੰ ਵੱਡੀ ਗਿਣਤੀ ’ਚ ਵੋਟਾਂ ਪਾ ਕੇ ਕਮਲ ਨੂੰ ਖਿੜਾਣਾ ਹੈ। 

ਇਹ ਵੀ ਪੜ੍ਹੋ– ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤੀ ਸਭ ਤੋਂ ਸਸਤੀ 7-ਸੀਟਰ ਕਾਰ, ਦੇਵੇਗੀ 27 ਕਿ.ਮੀ. ਦੀ ਮਾਈਲੇਜ


author

Rakesh

Content Editor

Related News