ਗੁਜਰਾਤ: ਕੱਪੜੇ ਦੇ ਗੋਦਾਮ 'ਚ ਲੱਗੀ ਅੱਗ, 9 ਲੋਕਾਂ ਦੀ ਮੌਤ

Wednesday, Nov 04, 2020 - 04:30 PM (IST)

ਗੁਜਰਾਤ: ਕੱਪੜੇ ਦੇ ਗੋਦਾਮ 'ਚ ਲੱਗੀ ਅੱਗ, 9 ਲੋਕਾਂ ਦੀ ਮੌਤ

ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਕੱਪੜੇ ਦੇ ਗੋਦਾਮ ਵਿਚ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਧਮਾਕਾ ਹੋ ਗਿਆ, ਜਿਸ ਕਾਰਨ ਇਮਾਰਤ ਦੀ ਛੱਤ ਡਿੱਗ ਗਈ। ਇਸ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮਲਬੇ ਹੇਠਾਂ 5 ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ।

ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, ਧਮਾਕੇ ਮਗਰੋਂ ਡਿੱਗਿਆ ਘਰ, ਅਨਾਥ ਹੋਏ ਦੋ ਬੱਚੇ

ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਅੱਗ ਲੱਗਣ ਦੀ ਇਹ ਘਟਨਾ ਪਿਪਲਾਜ ਰੋਡ ਦੇ ਨਾਨੂਕਾਕਾ ਅਸਟੇਟ ਵਿਚ ਸਥਿਤ ਇਕ ਗੋਦਾਮ ਵਿਚ ਲੱਗੀ। ਮਲਬੇ ਹੇਠਾਂ ਦੱਬੇ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਪ੍ਰਸ਼ਾਸਨ ਨੇ 9 ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਪ੍ਰਸ਼ਾਸਨ ਦੇ ਆਲਾ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਜ਼ਖਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਕਮਾਲ ਦਾ ਹੁਨਰ: 14 ਸਾਲ ਦੇ ਮੁੰਡੇ ਨੇ ਬਣਾਈ LED ਬਲਬ ਬਣਾਉਣ ਦੀ ਕੰਪਨੀ, ਕਈਆਂ ਦੀ ਖੁੱਲ੍ਹੀ ਕਿਸਮਤ


author

Tanu

Content Editor

Related News