ਆਜ਼ਾਦੀ ਦਿਹਾੜੇ ਦਾ ਜਸ਼ਨ: ਤਿਰੰਗੇ ਦੀ ਰੋਸ਼ਨੀ ’ਚ ਜਗਮਗਾਏ ਡੈਮ, ਵੇਖੋ ਖੂਬਸੂਰਤ ਤਸਵੀਰਾਂ
Sunday, Aug 14, 2022 - 05:53 PM (IST)
ਨਰਮਦਾ/ਜੰਮੂ- ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋ ਰਹੇ ਹਨ। ਭਾਰਤ ਨੂੰ 15 ਅਗਸਤ 1947 ਨੂੰ ਆਜ਼ਾਦੀ ਮਿਲੀ। ਹਰ ਸਾਲ 15 ਅਗਸਤ ਨੂੰ ਦੇਸ਼ ਵਾਸੀ ਆਜ਼ਾਦੀ ਦਿਹਾੜਾ ਮਨਾਉਂਦੇ ਹਨ, ਇਹ ਕਿਸੇ ਵੀ ਦੇਸ਼ ਲਈ ਖੁਸ਼ੀ ਅਤੇ ਮਾਣ ਵਾਲਾ ਮੌਕਾ ਹੁੰਦਾ ਹੈ। ਇਸ ਖੁਸ਼ੀ ’ਚ ਦੇਸ਼ ’ਚ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਇਆ ਜਾ ਰਿਹਾ ਹੈ। ਪੂਰੇ ਦੇਸ਼ ’ਚ ਆਜ਼ਾਦੀ ਦਾ ਜਸ਼ਨ ਬਹੁਤ ਹੀ ਜ਼ੋਰਾਂ-ਸ਼ੋਰਾਂ ਨਾਲ ਮਨਾਇਆ ਜਾ ਰਿਹਾ ਹੈ।
ਭਾਰਤ ਸਰਕਾਰ ਨੇ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਪ੍ਰੋਗਰਾਮ ਤਹਿਤ ‘ਹਰ ਘਰ ਤਿਰੰਗਾ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਤੋਂ ਸਰਕਾਰ ਦਾ ਮਕਸਦ ਇਹ ਹੀ ਹੈ ਕਿ ਹਰ ਦੇਸ਼ ਵਾਸੀ ਇਸ ਪ੍ਰੋਗਰਾਮ ’ਚ ਵੱਧ ਤੋਂ ਵੱਧ ਹਿੱਸਾ ਲੈਣ ਅਤੇ ਆਪਣੇ ਘਰਾਂ ’ਤੇ ਤਿਰੰਗਾ ਜ਼ਰੂਰ ਲਹਿਰਾਉਣ।
ਹਰ ਘਰ ਤਿਰੰਗਾ ਪ੍ਰੋਗਰਾਮ ਤਹਿਤ ਹੁਣ ਵੱਖ-ਵੱਖ ਥਾਵਾਂ ਤੋਂ ਤਿਰੰਗਾ ਲਹਿਰਾਉਣ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਏ ਹਨ। ਇਸ ਤਰ੍ਹਾਂ ਦੀਆਂ ਤਸਵੀਰਾਂ ਹੁਣ ਸਰਦਾਰ ਸਰੋਵਰ ਨਰਮਦਾ ਬੰਨ੍ਹ (ਡੈਮ) ਦੀਆਂ ਸਾਹਮਣੇ ਆਈਆਂ ਹਨ। ਬੰਨ੍ਹ ਨੂੰ ਤਿਰੰਗੇ ਦੀ ਰੋਸ਼ਨੀ ’ਚ ਸਜਾਇਆ ਗਿਆ ਹੈ, ਜੋ ਕਿ ਬਹੁਤ ਆਕਰਸ਼ਿਤ ਕਰ ਰਿਹਾ ਹੈ। ਇਸ ਬੰਨ੍ਹ ਨੂੰ ਲਾਈਟਾਂ ਦੀ ਮਦਦ ਨਾਲ ਸਜਾਇਆ ਗਿਆ ਹੈ। ਦੇਸ਼ ਦੇ ਤਿਰੰਗੇ ਦੇ ਰੰਗ ’ਚ ਰੰਗਿਆ ਇਹ ਬੰਨ੍ਹ ਬਹੁਤ ਹੀ ਖੂਬਸੂਰਤ ਲੱਗ ਰਿਹਾ ਹੈ।
ਉੱਥੇ ਹੀ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਸਥਿਤ ਸਲਾਲ ਡੈਮ ਨੂੰ ਵੀ ਤਿਰੰਗੇ ਦੇ ਰੰਗ ’ਚ ਸਜਾਇਆ ਗਿਆ ਹੈ।