ਗੁਜਰਾਤ : 2 ਸਾਲ 'ਚ ਬਲਾਤਕਾਰ ਦੇ 2,700 ਤੋਂ ਜ਼ਿਆਦਾ ਮਾਮਲੇ ਦਰਜ
Thursday, Mar 12, 2020 - 01:48 AM (IST)
ਗਾਂਧੀਨਗਰ — ਗੁਜਰਾਤ ਦੀ ਭਾਜਪਾ ਸਰਕਾਰ ਨੇ ਬੁੱਧਵਾਰ ਨੂੰ ਵਿਧਾਨ ਸਭਾ 'ਚ ਦੱਸਾ ਕਿ ਪਿਛਲੇ 2 ਸਾਲ 'ਚ ਸੂਬੇ 'ਚ ਬਲਾਤਕਾਰ ਦੇ 2,700 ਮਾਮਲੇ ਦਰਜ ਹੋਏ ਹਨ। ਵਿਧਾਨ ਸਭਾ 'ਚ ਅੱਜ ਦੇ ਪ੍ਰਸ਼ਨਕਾਲ ਦੌਰਾਨ ਗੁਜਰਾਤ ਸਰਕਾਰ ਨੇ ਦੱਸਿਆ ਕਿ ਦੋ ਸਾਲ 'ਚ ਸੂਬੇ 'ਚ ਬਲਾਤਕਾਰ ਅਤੇ ਸਾਮੂਹਕ ਬਲਾਤਕਾਰ ਦੇ 2,723 ਮਾਮਲੇ ਦਰਜ ਹੋਏ ਹਨ।
ਇਸ ਦਾ ਅਰਥ ਇਹ ਹੈ ਕਿ ਸੂਬੇ 'ਚ ਹਰ ਰੋਜ਼ ਔਸਤ ਕਰੀਬ ਚਾਰ ਮਾਮਲੇ ਦਰਜ ਹੋਏ ਹਨ ਦਸੰਬਰ 2019 'ਚ ਖਤਮ ਹੋਈ 2 ਸਾਲ ਦੀ ਮਿਆਦ 'ਚ ਸਭ ਤੋਂ ਜ਼ਿਆਦਾ 540 ਮਾਮਲੇ ਅਹਿਮਦਾਬਾਦ 'ਚ ਦਰਜ ਹੋਏ ਹਨ ਜਦਕਿ ਸਭ ਤੋਂ ਘੱਟ ਸਿਰਫ 9 ਮਾਮਲੇ ਆਦਿਵਾਸੀ ਬਹੂਲ ਦਾਂਗ ਜ਼ਿਲੇ 'ਚ ਦਰਜ ਹੋਏ ਹਨ। ਅੰਕੜਿਆਂ ਮੁਤਾਬਕ ਜ਼ਿਆਦਾਤਰ ਪੀੜਤ 16 ਤੋਂ 18 ਸਾਲ ਦੀ ਉਮਰ ਦੀਆਂ ਲੜਕੀਆਂ ਹਨ। ਇਸ 'ਤੇ ਵਿਰੋਧ ਨੇਤਾ ਪਰੇਸ਼ ਧਨਾਨੀ ਨੇ ਸਰਕਾਰ ਤੋਂ ਨਾਬਾਲਗ ਬੱਚੀਆਂ ਦੀ ਸੁਰੱਖਿਆ ਦੀ ਭਰੋਸਾ ਮੰਗਿਆ।
ਇਸ 'ਤੇ ਸੂਬੇ ਦੇ ਗ੍ਰਹਿ ਮੰਤਰੀ ਪ੍ਰਦੀਪ ਸਿੰਘ ਜਡੇਜਾ ਨੇ ਬਲਾਤਕਾਰ ਦੇ ਅੰਕੜਿਆਂ ਨੂੰ 'ਗਲਤ' ਦੱਸਦੇ ਹੋਏ ਕਿਹਾ ਕਿ ਇਸ ਉਮਰ ਵਰਗ ਦੇ ਜ਼ਿਆਦਤਰ ਮਾਮਲੇ ਪ੍ਰੇਮੀ ਨਾਲ ਭੱਜਣ ਵਾਲਿਆਂ ਦੇ ਹਨ। ਮੰਤਰੀ ਨੇ ਕਿਹਾ, 'ਤੁਹਾਨੂੰ ਪਤਾ ਹੀ ਹੈ ਕਿ ਜੇਕਰ 16 ਤੋਂ 18 ਸਾਲ ਦੀ ਕੋਈ ਨਾਬਾਲਿਗ ਬੱਚੀ ਜਦੋਂ ਪ੍ਰੇਮੀ ਨਾਲ ਭੱਜਦੀ ਹੈ ਤਾਂ ਬਲਾਤਕਾਰ ਦਾ ਹੀ ਮਾਮਲਾ ਦਰਜ ਹੁੰਦਾ ਹੈ। ਅਜਿਹੇ 'ਚ ਅੰਕੜੇ ਹਮੇਸ਼ਾ ਸਹੀ ਨਹੀਂ ਹੁੰਦੇ ਹਨ। ਮੈਂ ਦੱਸਣਾ ਚਾਹੁੰਦਾ ਹਾਂ ਕਿ ਗੁਜਰਾਤ 'ਰੇਪ ਕੈਪਿਟਲ' ਨਹੀਂ ਹੈ। ਅਸਲ 'ਚ ਦੇਸ਼ ਦੇ 34 ਸੂਬਿਆਂ 'ਚ ਇਸ ਲਿਹਾਜ਼ ਨਾਲ ਸਾਡਾ ਨੰਬਰ 31ਵਾਂ ਹੈ।