PM ਮੋਦੀ ਨੇ 8 ਟਰੇਨਾਂ ਨੂੰ ਦਿਖਾਈ ਹਰੀ ਝੰਡੀ, ਬੋਲੇ- ਇਤਿਹਾਸ ''ਚ ਪਹਿਲੀ ਵਾਰ ਹੋਇਆ ਅਜਿਹਾ

01/17/2021 12:38:53 PM

ਨਵੀਂ ਦਿੱਲੀ- ਗੁਜਰਾਤ ਦੇ ਕੇਵੜੀਆ 'ਚ ਬਣੀ ਸਰਦਾਰ ਪਟੇਲ ਦੀ ਮੂਰਤੀ ਨੂੰ ਦੁਨੀਆ ਦੇ ਸੈਰ-ਸਪਾਟੇ ਨਕਸ਼ੇ 'ਚ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਵੜੀਆ ਲਈ 8 ਟਰੇਨਾਂ ਨੂੰ ਹਰੀ ਝੰਡੀ ਦਿਖਾਈ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਕੱਠੇ ਕਿਸੇ ਖ਼ਾਸ ਜਗ੍ਹਾ ਜਾਣ ਲਈ 8 ਟਰੇਨਾਂ ਨੂੰ ਹਰੀ ਝੰਡੀ ਦਿਖਾਈ ਗਈ ਹੈ। ਇਹ 8 ਟਰੇਨਾਂ ਕੇਵੜੀਆ ਨੂੰ ਵਾਰਾਣਸੀ, ਦਾਦਰੀ, ਅਹਿਮਦਾਬਾਦ, ਹਜ਼ਰਤ ਨਿਜਾਮੁਦੀਨ, ਰੀਵਾ, ਚੇਨਈ ਅਤੇ ਪ੍ਰਤਾਪਨਗਰ ਨਾਲ ਜੋੜਨਗੀਆਂ। ਇਸ ਯੋਜਨਾ ਦੇ ਨਾਲ ਹੀ ਭਾਰਤੀ ਰੇਲਵੇ ਦੇ ਮੈਪ 'ਤੇ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਸਟੈਚੂ ਆਫ਼ ਯੂਨਿਟੀ ਨੂੰ ਵੀ ਜਗ੍ਹਾ ਮਿਲ ਜਾਵੇਗੀ। ਨਾਲ ਹੀ ਕੇਵੜੀਆ ਦੇ ਰੇਲ ਲਿੰਕ ਨਾਲ ਜੁੜਨ ਨਾਲ ਇੱਥੇ ਦੇਸ਼ ਭਰ ਤੋਂ ਸੈਲਾਨੀ ਬਿਨਾਂ ਕਿਸੇ ਪਰੇਸ਼ਾਨੀ ਨਾਲ ਪਹੁੰਚ ਸਕਣਗੇ। ਪੀ.ਐੱਮ. ਨੇ ਕਿਹਾ ਕਿ ਇਨ੍ਹਾਂ ਟਰੇਨਾਂ 'ਚ ਵਿਸਟਾ ਡੋਮ ਸਟਰਕਚਰ ਦੀ ਸਹੂਲਤ ਹੈ। ਜਿਸ ਨਾਲ ਯਾਤੀਰ ਚੱਲਦੇ ਹੋਏ ਨੇੜੇ-ਤੇੜੇ ਦੇ ਨਜ਼ਾਰਿਆਂ ਦਾ ਆਨੰਦ ਲੈ ਸਕਣਗੇ।

PunjabKesari
ਹੁਣ ਤੱਕ 50 ਲੱਖ ਲੋਕ  ਸਟੈਚੂ ਆਫ਼ ਯੂਨਿਟੀ ਦੇਖ ਚੁਕੇ ਹਨ
ਪੀ.ਐੱਮ. ਮੋਦੀ ਨੇ ਕੇਵੜੀਆ ਰੇਲਵੇ ਸਟੇਸ਼ਨ ਦਾ ਉਦਘਾਟਨ ਵੀ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਬਰਾਡਗੇਜ ਲੇਨ ਦਾ ਵੀ ਉਦਘਾਟਨ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਹੁਣ ਕੇਵੜੀਆ ਦੇਸ਼ ਦਾ ਕੋਈ ਛੋਟਾ-ਮੋਟਾ ਸ਼ਹਿਰ ਨਹੀਂ ਰਹਿ ਗਿਆ ਹੈ। ਕੇਵੜੀਆ 'ਚ ਹੁਣ ਸਟੈਚੂ ਆਫ਼ ਲਿਬਰਟੀ ਤੋਂ ਵੀ ਵੱਧ ਲੋਕ ਸਰਦਾਰ ਪਟੇਲ ਦੀ ਮੂਰਤੀ ਸਟੈਚੂ ਆਫ਼ ਯੂਨਿਟੀ ਦੇਖਣ ਨੂੰ ਪਹੁੰਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 50 ਲੱਖ ਲੋਕ ਇਸ ਮੂਰਤੀ ਨੂੰ ਦੇਖ ਚੁਕੇ ਹਨ। ਪੀ.ਐੱਮ. ਮੋਦੀ ਨੇ ਕਿਹਾ ਕਿ ਇਕ ਅਧਿਐਨ ਅਨੁਸਾਰ ਕੁਝ ਦਿਨ ਬਾਅਦ ਇੱਥੇ ਰੋਜ਼ਾਨਾ ਇਕ ਲੱਖ ਲੋਕ ਪਹੁੰਚਣਗੇ। ਪੀ.ਐੱਮ. ਮੋਦੀ ਨੇ ਕਿਹਾ ਕਿ ਸਟੈਚੂ ਆਫ਼ ਯੂਨਿਟੀ ਨੇ ਇਸ ਸਥਾਨ ਦੀ ਰੂਪ ਰੇਖਾ ਪੂਰੀ ਤਰ੍ਹਾਂ ਨਾਲ ਬਦਲ ਦਿੱਤੀ ਹੈ।

ਕਈ ਆਦਿਵਾਸੀਆਂ ਨੂੰ ਰੁਜ਼ਗਾਰ ਮਿਲ ਰਿਹੈ
ਕਈ ਆਦਿਵਾਸੀਆਂ ਨੂੰ ਇੱਥੇ ਰੁਜ਼ਗਾਰ ਮਿਲ ਰਿਹਾ ਹੈ। ਲੋਕ ਮੈਨੇਜਰ ਬਣ ਰਹੇ ਹਨ, ਕੈਫ਼ੇ ਖੋਲ੍ਹ੍ ਰੇਹ ਹਨ, ਸੈਰ-ਸਪਾਟਾ ਗਾਈਡ ਬਣ ਗਏ ਹਨ। ਪੀ.ਐੱਮ. ਨੇ ਕਿਹਾ ਕਿ ਕੇਵੜੀਆ ਨੂੰ ਰੇਲ ਨਾਲ ਕਨੈਕਟ ਕਰਨ ਵਾਲੇ ਪ੍ਰਾਜੈਕਟ ਦਾ ਉਦਾਹਰਣ ਦੇਖੀਏ ਤਾਂ ਇਸ ਦੇ ਨਿਰਮਾਣ 'ਚ ਮੌਸਮ, ਕੋਰੋਨਾ ਮਹਾਮਾਰੀ, ਕਈ ਤਰ੍ਹਾਂ ਦੀਆਂ ਰੁਕਾਵਟਾਂ ਆਈਆਂ ਪਰ ਰਿਕਾਰਡ ਸਮੇਂ 'ਚ ਇਸ ਦਾ ਕੰਮ ਪੂਰਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕੇਵੜੀਆ ਦਾ ਉਦਾਹਰਣ ਹੈ ਕਿ ਕਿਵੇਂ ਇਕੋਲਾਜੀ ਅਤੇ ਇਕੋਨਾਮੀ ਦੇ ਸੰਗਮ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ। 

ਰੇਲਵੇ 'ਚ ਨਵੀਂ ਸੋਚ ਨਵੀਂ ਤਕਨੀਕ ਨਾਲ ਕੰਮ ਹੋਇਆ
ਪੀ.ਐੱਮ. ਮੋਦੀ ਨੇ ਕਿਹਾ ਕਿ ਰੇਲਵੇ 'ਚ ਨਵੀਂ ਸੋਚ ਨਵੀਂ ਤਕਨੀਕ ਨਾਲ ਕੰਮ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਰੇਲਵੇ 'ਚ ਕਾਇਆਪਲਟ ਕਾਰਨ ਅਸੀਂ ਸੇਮੀ ਹਾਈ ਸਪੀਡ ਟਰੇਨ ਚਲਾਉਣ 'ਚ ਸਮਰੱਥ ਹੋਏ ਹਨ। ਇਸ ਤੋਂ ਇਲਾਵਾ ਅਸੀਂ ਹਾਈ ਸਪੀਡ ਟਰੇਨ ਚਲਾਉਣ ਦੀ ਦਿਸ਼ਾ 'ਚ ਕੰਮ ਕਰ ਰਹੇ ਹਨ। ਇਸ ਲਈ ਰੇਲਵੇ ਦਾ ਬਜਟ ਕਈ ਗੁਣਾ ਵਧਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਸਾਡੀ ਜ਼ਿਆਦਾਤਰ ਊਰਜਾ ਪਹਿਲੇ ਤੋਂ ਜੋ ਰੇਲ ਵਿਵਸਥਾ ਸੀ, ਉਸ ਨੂੰ ਸੁਧਾਰਨ 'ਚ ਲੱਗੀ ਰਹੀ, ਉਸ ਦੌਰਾਨ ਨਵੀਂ ਸੋਚ ਅਤੇ ਤਕਨੀਕ 'ਤੇ ਫੋਕਸ ਘੱਟ ਰਿਹਾ। ਮੋਦੀ ਨੇ ਕਿਹਾ ਕਿ ਰੇਲ ਲਾਈਨਾਂ ਮਾਂ ਨਰਮਦਾ ਦੇ ਤੱਟ 'ਤੇ ਵਸੇ ਕਰਨਾਲੀ, ਪੋਈਚਾ ਅਤੇ ਗਰੂਡੇਸ਼ਵਰ ਵਰਗੇ ਆਸਥਾ ਨਾਲ ਜੁੜੇ ਮਹੱਤਵਪੂਰਨ ਸਥਾਨਾਂ ਨੂੰ ਵੀ ਕਨੈਕਟ ਕਰੇਗੀ। ਭਾਰਤੀ ਰੇਲ ਰਵਾਇਤੀ ਸਵਾਰੀ ਅਤੇ ਮਾਲ ਗੱਡੀ ਵਾਲੀ ਆਪਣੀ ਭੂਮਿਕਾ ਨਿਭਾਉਣ ਦੇ ਨਾਲ ਹੀ ਸਾਡੇ ਮੁੱਖ ਟੂਰਿਸਟ ਅਤੇ ਆਸਥਾ ਨਾਲ ਜੁੜੇ ਸਰਕਿਟ ਨੂੰ ਵੀ ਸਿੱਧੀ ਕਨੈਕਟੀਵਿਟੀ ਦੇ ਰਹੀ ਹੈ।


DIsha

Content Editor

Related News