ਗੁਜਰਾਤ ਦੇ ਮੰਤਰੀ ਚੂਡਾਸਮਾ ਨੇ ਚੋਣ ਰੱਦ ਕਰਨ ਦੇ ਫੈਸਲੇ ਨੂੰ ਸੁਪਰੀਮ ਕੋਰਟ ''ਚ ਦਿੱਤੀ ਚੁਣੌਤੀ

05/13/2020 9:24:44 PM

ਨਵੀਂ ਦਿੱਲੀ (ਭਾਸ਼ਾ) - ਗੁਜਰਾਤ ਦੇ ਕਾਨੂੰਨ ਮੰਤਰੀ ਭੁਪਿੰਦਰ ਸਿੰਘ ਚੂਡਾਸਮਾ ਨੇ ਵਿਧਾਨ ਸਭਾ ਲਈ 2017 ਵਿਚ ਆਪਣੀ ਚੋਣ ਨੂੰ ਦੂਰਾਚਾਰ ਦੇ ਆਧਾਰ 'ਤੇ ਅਯੋਗ ਐਲਾਨ ਕਰਨ ਦੇ ਹਾਈ ਕੋਰਟ ਦੇ ਫੈਸਲੇ ਨੂੰ ਬੁੱਧਵਾਰ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ। ਗੁਜਰਾਤ ਦੀ ਵਿਜੈ ਰੂਪਾਣੀ ਸਰਕਾਰ ਵਿਚ ਕਾਨੂੰਨ ਮੰਤਰੀ ਭੁਪਿੰਦਰ ਸਿੰਘ ਚੂਡਾਸਮਾ ਨੇ ਆਪਣੀ ਅਪੀਲ ਵਿਚ ਉਨ੍ਹਾਂ ਦੇ ਮਾਮਲੇ ਦਾ ਨਿਪਟਾਰਾ ਹੋਣ ਤੱਕ ਅੰਤਰਿਮ ਰਾਹਤ ਦੇ ਰੂਪ ਵਿਚ ਹਾਈ ਕੋਰਟ ਦੇ ਮੰਗਲਵਾਰ ਦੇ ਆਦੇਸ਼ 'ਤੇ ਰੋਕ ਲਾਉਣ ਦੀ ਅਪੀਲ ਕੀਤੀ ਹੈ।

ਹਾਈ ਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਸੀ ਕਿ ਵੋਟਿੰਗ ਦੌਰਾਨ ਚੋਣ ਅਧਿਕਾਰੀ ਨੇ ਡਾਕ ਵਿਚੋਂ ਮਿਲੇ 429 ਵੋਟਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਸਵੀਕਾਰ ਕੀਤਾ ਜਦਕਿ ਇਨਾਂ ਚੋਣਾਂ ਵਿਚ ਜਿੱਤ ਦਾ ਫਰਕ ਸਿਰਫ 327 ਵੋਟਾਂ ਦਾ ਸੀ। ਕਾਂਗਰਸ ਦੇ ਉਮੀਦਵਾਰ ਅਸ਼ਵਿਨ ਰਾਠੌੜ ਨੇ ਵਿਧਾਨ ਸਭਾ ਚੋਣਾਂ ਵਿਚ ਢੋਲਕਿਆ ਸੀਟ ਤੋਂ ਭਾਜਪਾ ਉਮੀਦਵਾਰ ਚੂਡਾਸਮਾ ਦੀ 327 ਵੋਟਾਂ ਨਾਲ ਜਿੱਤ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ।

ਚੂਡਾਸਮਾ ਨੇ ਹਾਈ ਕੋਰਟ ਦਾ ਇਹ ਆਦੇਸ਼ ਰੱਦ ਕਰਨ ਦੀ ਅਪੀਲ ਕਰਦੇ ਹੋਏ ਇਸ ਨੂੰ ਦੋਸ਼ਪੂਰਣ ਦੱਸਿਆ ਹੈ। ਉਨ੍ਹਾਂ ਨੇ ਅਪੀਲ ਵਿਚ ਦਲੀਲ ਦਿੱਤੀ ਹੈ ਕਿ ਉਹ ਇਸ ਤੱਥ ਨੂੰ ਸਮਝਣ ਵਿਚ ਅਸਫਲ ਰਿਹਾ ਕਿ ਉਨ੍ਹਾਂ ਦੇ ਵਿਰੋਧੀ ਧਿਰ ਕਾਂਗਰਸ ਦੇ ਉਮੀਦਵਾਰ ਰਾਠੌੜ ਨੇ ਇਨ੍ਹਾਂ ਮੁੱਦਿਆਂ ਦੇ ਸਮਰਥਨ ਵਿਚ ਕੋਈ ਵੀ ਭਰੋਸੇਮੰਦ ਅਤੇ ਠੋਸ ਸਬੂਤ ਨਹੀਂ ਪੇਸ਼ ਕੀਤਾ। ਕਾਨੂੰਨ ਮੰਤਰੀ ਨੇ ਦਲੀਲ ਕੀਤੀ ਹੈ ਕਿ ਅਜਿਹੀ ਸਥਿਤੀ ਵਿਚ ਰਾਠੌੜ ਵਿਧਾਨ ਸਭਾ ਦੀ ਢੋਲਕਿਆ ਚੋਣ ਸੀਟ 'ਤੇ ਹੋਈ ਚੋਣ ਵਿਚ 14 ਦਸੰਬਰ, 2017 ਨੂੰ ਚੁਣੇ ਜਾਣ ਦੇ ਹੱਕਦਾਰ ਨਹੀਂ ਹਨ।


Khushdeep Jassi

Content Editor

Related News