ਦੁਪਹਿਰੇ 3 ਵਜੇ ਲਏ ਫੇਰੇ, ਰਾਤ 3 ਵਜੇ ਟੁੱਟਿਆ ਵਿਆਹ

12/05/2019 1:50:00 PM

ਅਹਿਮਦਾਬਾਦ— ਗੁਜਰਾਤ ਦੇ ਅਹਿਮਦਾਬਾਦ 'ਚ ਇਕ ਅਨੋਖਾ ਮਾਮਲਾ ਦੇਖਣ ਨੂੰ ਮਿਲਿਆ। ਇੱਥੇ 2 ਦਸੰਬਰ ਨੂੰ ਵਿਆਹ ਹੋਇਆ ਸੀ। ਜੋ ਸਿਰਫ਼ 12 ਘੰਟੇ ਹੀ ਚੱਲਿਆ। ਦੱਸਣਯੋਗ ਹੈ ਕਿ ਦਿੱਲੀ ਤੋਂ ਇਕ ਬਾਰਾਤ ਅਹਿਮਦਾਬਾਦ ਪੁੱਜੀ। ਦੁਪਹਿਰ 3 ਵਜੇ ਹੋਇਆ ਅਤੇ ਸ਼ਾਮ 7 ਵਜੇ ਰਿਸੈਪਸ਼ਨ। ਇਸੇ ਦੌਰਾਨ ਲਾੜੇ ਨੇ ਇਕ ਵਿਆਹ ਵਿਧੀ ਦਾ ਵਿਰੋਧ ਕੀਤਾ ਤਾਂ ਦੋਹਾਂ ਪੱਖਾਂ ਦਰਮਿਆਨ ਵਿਵਾਦ ਸ਼ੁਰੂ ਹੋ ਗਿਆ। ਨਤੀਜਾ ਇਹ ਹੋਇਆ ਕਿ ਲਾੜਾ-ਲਾੜੀ ਸਮੇਤ ਸਾਰੇ ਰਿਸ਼ਤੇਦਾਰ ਅਤੇ ਬਾਰਾਤੀ ਪੁਲਸ ਥਾਣੇ ਪੁੱਜ ਗਏ। ਵਿਆਹ ਤੋੜੇ ਨੂੰ ਲੈ ਕੇ ਦੋਹਾਂ ਪੱਖਾਂ ਦਰਮਿਆਨ ਸਹਿਮਤੀ ਦੇ ਨਾਲ ਹੀ ਵਿਵਾਦ ਖਤਮ ਹੋਇਆ। ਲਾੜਾ ਬਿਨਾਂ ਲਾੜੀ ਦੇ ਦਿੱਲੀ ਵਾਪਸ ਚੱਲਾ ਗਿਆ। ਇਹ ਮਾਮਲਾ ਅਹਿਮਦਾਬਾਦ ਦੇ ਸੋਲਾ ਖੇਤਰ ਦਾ ਹੈ। ਪੁਲਸ ਇੰਸਪੈਕਟਰ ਜੇ.ਪੀ. ਜਡੇਜਾ ਨੇ ਦੱਸਿਆ ਕਿ ਰਾਤ 3 ਵਜੇ ਤੱਕ ਚੱਲੇ ਇਸ ਹੰਗਾਮੇ 'ਚ ਲਾੜਾ-ਲਾੜੀ ਦੇ ਵਿਆਹ ਨੂੰ ਰੱਦ ਕਰਨ 'ਤੇ ਸਹਿਮਤੀ ਦੇ ਨਾਲ ਹੀ ਵਿਵਾਦ ਖਤਮ ਹੋਇਆ। ਮਾਮਲੇ ਥਾਣੇ ਤੱਕ ਆਉਣ ਕਾਰਨ ਸਟੇਸ਼ਨ ਦੀ ਡਾਇਰੀ 'ਚ ਇਸ ਨੂੰ ਦਰਜ ਕੀਤਾ ਗਿਆ ਹੈ।

ਰਸਮ ਕਾਰਨ ਸ਼ੁਰੂ ਹੋਇਆ ਵਿਵਾਦ
ਹਾਲਾਂਕਿ ਦੋਹਾਂ ਪੱਖਾਂ ਨੇ ਪੁਲਸ 'ਚ ਸ਼ਿਕਾਇਤ ਕਰਨ ਤੋਂ ਇਨਕਾਰ ਕਰ ਦਿੱਤਾ, ਇਸ ਲਈ ਬਿਆਨ ਲੈ ਕੇ ਜਾਣ ਦੀ ਮਨਜ਼ੂਰੀ ਦੇ ਦਿੱਤੀ ਗਈ। ਹਾਲਾਂਕਿ ਲਾੜਾ-ਲਾੜੀ ਦੇ ਨਾਲ-ਨਾਲ ਇਨ੍ਹਾਂ ਦੇ ਰਿਸ਼ਤੇਦਾਰ ਅਤੇ ਬਾਰਾਤੀਆਂ ਸਮੇਤ 300 ਲੋਕ ਵੀ ਸਨ। ਰਾਤ 9 ਵਜੇ ਤੋਂ ਥਾਣਾ ਕੈਂਪਸ 'ਚ ਦੋਹਾਂ ਪੱਖਾਂ ਦੇ ਬਜ਼ੁਰਗ, ਸਨਮਾਨਤ ਲੋਕਾਂ ਨੇ ਗੱਲ ਸੰਭਾਲਣ ਦੀ ਕੋਸ਼ਿਸ਼ ਕੀਤੀ। ਰਿਸਪੈਸ਼ਨ ਤੋਂ ਬਾਅਦ ਰਾਤ 8 ਵਜੇ ਉਦੋਂ ਸ਼ੁਰੂ ਹੋਇਆ, ਜਦੋ 'ਦੁੱਧ ਪੀਤੀ' ਰਸਮ ਹੋਣੀ ਸੀ। ਹਾਸੇ-ਮਜ਼ਾਕ ਤੋਂ ਬਾਅਦ ਇਹ ਰਸਮ ਵਿਵਾਦ 'ਚ ਉਲਝ ਗਈ ਅਤੇ ਵਿਆਹ ਰੱਦ ਕਰਨਾ ਪਿਆ।


DIsha

Content Editor

Related News