ਗੁਜਰਾਤ ਹਾਈ ਕੋਰਟ ਮਾਣਹਾਨੀ ਮਾਮਲੇ ''ਚ ਰਾਹੁਲ ਗਾਂਧੀ ਦੀ ਅਪੀਲ ''ਤੇ ਅੱਜ ਕਰੇਗਾ ਸੁਣਵਾਈ

Saturday, Apr 29, 2023 - 10:38 AM (IST)

ਗੁਜਰਾਤ ਹਾਈ ਕੋਰਟ ਮਾਣਹਾਨੀ ਮਾਮਲੇ ''ਚ ਰਾਹੁਲ ਗਾਂਧੀ ਦੀ ਅਪੀਲ ''ਤੇ ਅੱਜ ਕਰੇਗਾ ਸੁਣਵਾਈ

ਅਹਿਮਦਾਬਾਦ- ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਉਸ ਅਪੀਲ 'ਤੇ ਗੁਜਰਾਤ ਹਾਈ ਕੋਰਟ ਸ਼ਨੀਵਾਰ ਨੂੰ ਸੁਣਵਾਈ ਕਰੇਗਾ, ਜਿਸ 'ਚ 'ਮੋਦੀ ਸਰਨੇਮ' ਵਾਲੀ ਟਿੱਪਣੀ ਨੂੰ ਲੈ ਕੇ ਅਪਰਾਧਕ ਮਾਣਹਾਨੀ ਮਾਮਲੇ 'ਚ ਉਨ੍ਹਾਂ ਦੀ ਦੋਸ਼ ਸਿੱਧੀ 'ਤੇ ਰੋਕ ਨਾ ਲਾਉਣ ਦੀ ਸੂਰਤ ਸੈਸ਼ਨ ਅਦਾਲਤ ਨੇ ਹੁਕਮ ਨੂੰ ਚੁਣੌਤੀ ਦਿੱਤੀ ਹੈ। ਇਸ ਅਪੀਲ 'ਤੇ ਹਾਈ ਕੋਰਟ ਦੇ ਨਵੇਂ ਜੱਜ ਸੁਣਵਾਈ ਕਰਨਗੇ। ਹਾਈ ਕੋਰਟ ਵਲੋਂ ਪ੍ਰਕਾਸ਼ਿਤ ਸੂਚੀ ਮੁਤਾਬਕ ਰਾਹੁਲ ਗਾਂਧੀ ਦੀ ਅਪੀਲ 'ਤੇ ਜਸਟਿਸ ਹੇਮੰਤ 29 ਅਪ੍ਰੈਲ ਨੂੰ ਸੁਣਵਾਈ ਕਰਨਗੇ। ਇਸ ਤੋਂ ਪਹਿਲਾਂ 26 ਅਪ੍ਰੈਲ ਨੂੰ ਰਾਹੁਲ ਗਾਂਧੀ ਦੇ ਵਕੀਲ ਪੀ. ਐੱਸ. ਚੰਪਾਨੇਰੀ ਨੇ ਜਸਟਿਸ ਗੀਤਾ ਗੋਪੀ ਦੀ ਅਦਾਲਤ ਦੇ ਸਾਹਮਣੇ ਮਾਮਲੇ ਦਾ ਜ਼ਿਕਰ ਕੀਤਾ ਸੀ।

ਹਾਲਾਂਕਿ ਜਸਟਿਸ ਗੋਪੀ ਨੇ ਖ਼ੁਦ ਨੂੰ ਸੁਣਵਾਈ ਤੋਂ ਵੱਖ ਕਰ ਲਿਆ ਸੀ। ਗੁਜਰਾਤ 'ਚ ਭਾਜਪਾ ਪਾਰਟੀ ਦੇ ਵਿਧਾਇਕ ਪੂਰਣੇਸ਼ ਮੋਦੀ ਵਲੋਂ ਦਾਇਰ 2019 ਦੇ ਮਾਮਲੇ 'ਚ ਸੂਰਤ ਦੀ ਮੈਟਰੋਪੋਲਿਟਨ ਮੈਜਿਸਟ੍ਰੇਟ ਅਦਾਲਤ ਨੇ 23 ਮਾਰਚ ਨੂੰ ਰਾਹੁਲ ਗਾਂਧੀ ਨੂੰ ਆਈ. ਪੀ. ਸੀ. ਦੀਆਂ ਧਾਰਾਵਾਂ- 499 ਅਤੇ 500 (ਅਪਰਾਧਕ ਮਾਣਹਾਨੀ) ਤਹਿਤ ਦੋਸ਼ੀ ਠਹਿਰਾਉਂਦੇ ਹੋਏ ਦੋ ਸਾਲ ਦੀ ਸਜ਼ਾ ਸੁਣਾਈ ਸੀ।

ਫ਼ੈਸਲੇ ਤੋਂ ਬਾਅਦ ਰਾਹੁਲ ਗਾਂਧੀ ਦੀ ਲੋਕ ਪ੍ਰਤੀਨਿਧਤਾ ਐਕਟ ਦੀ ਵਿਵਸਥਾਵਾਂ ਤਹਿਤ ਸੰਸਦ ਦੀ ਮੈਂਬਰਸ਼ਿਪ ਤੋਂ ਅਯੋਗ ਐਲਾਨ ਕਰ ਦਿੱਤਾ ਗਿਆ ਸੀ। ਰਾਹੁਲ ਗਾਂਧੀ 2019 ਵਿਚ ਕੇਰਲ ਦੇ ਵਾਇਨਾਡ ਤੋਂ ਲੋਕ ਸਭਾ ਲਈ ਚੁਣੇ ਗਏ ਸਨ। ਸੂਰਤ ਦੀ ਸੈਸ਼ਨ ਅਦਾਲਤ ਨੇ ਕਾਂਗਰਸ ਨੇਤਾ ਨੂੰ ਦੋਸ਼ੀ ਠਹਿਰਾਏ ਜਾਣ ਦੇ ਫ਼ੈਸਲੇ 'ਤੇ ਰੋਕ ਲਾਉਣ ਦੀ ਉਨ੍ਹਾਂ ਦੀ ਅਰਜ਼ੀ 20 ਅਪ੍ਰੈਲ ਨੂੰ ਖਾਰਜ ਕਰ ਦਿੱਤੀ ਸੀ। ਰਾਹੁਲ ਗਾਂਧੀ ਇਸ ਮਾਮਲੇ ਵਿਚ ਫ਼ਿਲਹਾਲ ਜ਼ਮਾਨਤ 'ਤੇ ਹੈ।


author

Tanu

Content Editor

Related News