ਦੁਨੀਆ ਦੀ ਸਭ ਤੋਂ ਲੰਬੇ ਵਾਲਾਂ ਵਾਲੀ ਕੁੜੀ ਨੇ ਕਟਵਾਏ ਵਾਲ (ਦੇਖੋ ਵੀਡੀਓ)

Friday, Apr 16, 2021 - 10:24 AM (IST)

ਦੁਨੀਆ ਦੀ ਸਭ ਤੋਂ ਲੰਬੇ ਵਾਲਾਂ ਵਾਲੀ ਕੁੜੀ ਨੇ ਕਟਵਾਏ ਵਾਲ (ਦੇਖੋ ਵੀਡੀਓ)

ਗੁਜਰਾਤ- ਤੁਹਾਨੂੰ ਪਤਾ ਹੀ ਹੈ ਕਿ ਕੁੜੀਆਂ ਆਪਣੇ ਵਾਲਾਂ ਨਾਲ ਕਿੰਨਾ ਪਿਆਰ ਕਰਦੀਆਂ ਹਨ। ਅਜਿਹੇ ’ਚ ਹਰ ਕੁੜੀ ਆਪਣੇ ਵਾਲਾਂ ਨੂੰ ਲੰਬੇ ਕਰਨ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ। ਅੱਜ ਅਸੀਂ ਤੁਹਾਨੂੰ ਉਸ ਬਾਰੇ ਦੱਸਣ ਜਾ ਰਹੇ ਹਾਂ ਜਿਸਨੇ ਆਪਣੇ ਵਾਲ ਲੰਬੇ ਕੀਤੇ, ਗਿਨੀਜ਼ ਰਿਕਾਰਡ ਬਣਾਇਆ ਅਤੇ ਹੁਣ ਉਸਨੇ ਆਪਣੇ ਵਾਲ ਕਟਵਾ ਲਏ ਹਨ। ਇਸ ਕੁੜੀ ਦਾ ਨਾਂ ਹੈ ਨੀਲਾਂਸ਼ੀ ਪਟੇਲ। ਜਿਸਦੀ ਉਮਰ ਸਿਰਫ 18 ਸਾਲ ਹੈ। ਨੀਲਾਂਸ਼ੀ ਨੇ ਬੀਤੇ ਸਾਲ ਹੀ ਦੁਨੀਆ ਦੇ ਸਭ ਤੋਂ ਲੰਬੇ ਵਾਲਾਂ ਦਾ ਆਪਣਾ ਹੀ ਪੁਰਾਣਾ ਗਿਨੀਜ਼ ਰਿਕਾਰਡ ਤੋੜ ਕੇ ਸੁਰੱਖੀਆਂ ਖੱਟੀਆਂ ਸਨ। ਉਹ ਗੁਜਰਾਤ ਦੇ ਮੋਡਾਸਾ ਦੀ ਰਹਿਣ ਵਾਲੀ ਹੈ ਅਤੇ ਉਸਦੇ ਵਾਲਾਂ ਦੀ ਲੰਬਾਈ 6 ਫੁੱਟ 3 ਇੰਚ ਦੇ ਨੇੜੇ ਸੀ। ਉਥੇ ਹੁਣ ਨੀਲਾਂਸ਼ੀ ਨੇ ਆਪਣੇ ਵਾਲ ਕਵਟਾ ਲਏ ਹਨ।

ਇਸ ਸਮੇਂ ਸੋਸ਼ਲ ਮੀਡੀਆ ’ਤੇ ਉਸਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਵਾਲ ਕਟਵਾਉਣ ਤੋਂ ਪਹਿਲਾਂ ਨਰਵਸ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ ਨੀਲਾਂਸ਼ੀ ਨੇ ਤਕਰੀਬਨ 12 ਸਾਲਾਂ ਤੋਂ ਵਾਲ ਨਹੀਂ ਕਟਵਾਏ ਸਨ। ਉਹ 6 ਸਾਲ ਦੀ ਉਮਰ ਤੋਂ ਹੀ ਵਾਲ ਕਟਵਾਉਣਾ ਛੱਡ ਚੁੱਕੀ ਸੀ। ਉਸਦਾ ਨਾਂ ਨਵੰਬਰ 2018 ’ਚ ਗਿਨੀਜ਼ ਬੁਕ ’ਚ ਦਰਜ ਕਰਵਾਇਆ ਗਿਆ ਸੀ। ਉਸ ਤੋਂ ਬਾਅਦ ਸਤੰਬਰ 2019 ’ਚ 6 ਫੁੱਟ 3 ਇੰਚ ਦੀ ਵਧੀ ਹੋਈ ਲੰਬਾਈ ਨਾਲ ਦੁਬਾਰਾ ਉਸਦਾ ਨਾਂ ਗਿਨੀਜ਼ ਬੁੱਕ ’ਚ ਦਰਜ ਹੋਇਆ ਸੀ। ਵੀਡੀਓ 'ਚ ਉਸ ਨੂੰ ਦੱਸਿਆ ਕਿ ਉਹ ਆਪਣੇ ਵਾਲਾਂ ਨੂੰ ਯੂ.ਐੱਸ.ਏ. ਦੇ ਇਕ ਮਿਊਜ਼ੀਅਮ 'ਚ ਬੇਜ ਰਹੀ ਹੈ ਤਾਂ ਕਿ ਲੋਕਾਂ ਨੂੰ ਉਸ ਦੇ ਵਾਲਾਂ ਤੋਂ ਪ੍ਰੇਰਨਾ ਮਿਲੇ। ਇਹ ਸਲਾਹ ਉਸ ਨੂੰ ਉਸ ਦੀ ਮਾਂ ਨੇ ਦਿੱਤੀ ਸੀ। ਉੱਥੇ ਹੀ ਉਸ ਨੇ ਵੀਡੀਓ 'ਚ ਇਹ ਵੀ ਦੱਸਿਆ ਕਿ ਉਸ ਦੀ ਮਾਂ ਖ਼ੁਦ ਵੀ ਆਪਣੇ ਵਾਲ ਡੋਨੇਟ ਕਰਨ ਵਾਲੀ ਹੈ। ਉਹ ਕੈਂਸਰ ਪੀੜਤਾਂ ਲਈ ਆਪਣੇ ਵਾਲ ਡੋਨੇਟ ਕਰੇਗੀ।

PunjabKesari


author

DIsha

Content Editor

Related News