ਹਮਸਫ਼ਰ ਸੁਪਰਫਾਸਟ ਐਕਸਪ੍ਰੈੱਸ ਟਰੇਨ 'ਚ ਲੱਗੀ ਅੱਗ, ਮੌਕੇ 'ਤੇ ਮਚੀ ਹਫੜਾ-ਦਫੜੀ

Saturday, Sep 23, 2023 - 04:18 PM (IST)

ਹਮਸਫ਼ਰ ਸੁਪਰਫਾਸਟ ਐਕਸਪ੍ਰੈੱਸ ਟਰੇਨ 'ਚ ਲੱਗੀ ਅੱਗ, ਮੌਕੇ 'ਤੇ ਮਚੀ ਹਫੜਾ-ਦਫੜੀ

ਵਲਸਾਡ- ਗੁਜਰਾਤ ਦੇ ਵਲਸਾਡ 'ਚ ਐਕਸਪ੍ਰੈੱਸ ਟਰੇਨ 'ਚ ਅੱਗ ਲੱਗ ਗਈ। ਦਰਅਸਲ ਹਮਸਫ਼ਰ ਸੁਪਰਫਾਸਟ ਐਕਸਪ੍ਰੈੱਸ ਟਰੇਨ 'ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਟਰੇਨ ਮੁੰਬਈ ਤੋਂ ਅਹਿਮਦਾਬਾਦ ਜਾ ਰਹੀ ਸੀ। ਟਰੇਨ ਵਿਚ ਅੱਗ ਲੱਗਦੇ ਹੀ ਮੌਕੇ 'ਤੇ ਹਫੜਾ-ਦਫੜਾ ਮਚ ਗਈ। ਯਾਤਰੀਆਂ ਨੂੰ ਟਰੇਨ ਵਿਚੋਂ ਉਤਾਰ ਦਿੱਤਾ ਗਿਆ। ਅੱਗ ਲੱਗਣ ਦੀ ਵਜ੍ਹਾ ਨਾਲ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।

ਇਹ ਵੀ ਪੜ੍ਹੋ-  ਦਿੱਲੀ 'ਚ ਤੇਜ਼ ਹਵਾਵਾਂ ਨਾਲ ਮੋਹਲੇਧਾਰ ਮੀਂਹ, ਦਿਨ ਵਿਚ ਹੀ ਛਾਇਆ ਹਨ੍ਹੇਰਾ

 

 

ਅੱਗ ਟਰੇਨ ਦੇ ਜਨਰੇਟਰ ਕੋਚ 'ਚ ਲੱਗੀ ਸੀ ਪਰ ਵੇਖਦੇ ਹੀ ਵੇਖਦੇ ਅੱਗ ਬਾਕੀ ਡੱਬਿਆਂ ਤੱਕ ਫੈਲ ਗਈ। ਹਾਲਾਂਕਿ ਗਨੀਮਤ ਇਹ ਰਹੀ ਕਿ ਟਰੇਨ ਵਿਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅੱਗ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚ ਗਈ। ਟਰੇਨ ਵਿਚ ਅੱਗ ਲੱਗ ਦੇ ਕਾਰਨਾਂ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। 

ਇਹ ਵੀ ਪੜ੍ਹੋ-  ਕੈਨੇਡੀਅਨ ਯੂਨੀਵਰਸਿਟੀਜ਼ ਦੇ ਨੁਮਾਇੰਦਿਆਂ ਦੀ ਸਲਾਹ, ਅਜੇ ਕੈਨੇਡਾ ਜਾਣ ਦੀ ਤਿਆਰੀ ਨਾ ਕਰਨ ਵਿਦਿਆਰਥੀ


author

Tanu

Content Editor

Related News