ਗੁਜਰਾਤ ਚੋਣਾਂ : ਭਾਜਪਾ ਨੇ ਟਿਕਟ ਦੇਣ ਤੋਂ ਕੀਤਾ ਮਨ੍ਹਾ, 2 ਵਾਰ ਦੇ ਵਿਧਾਇਕ ''ਆਪ'' ''ਚ ਹੋਏ ਸ਼ਾਮਲ

Friday, Nov 11, 2022 - 11:57 AM (IST)

ਅਹਿਮਦਾਬਾਦ (ਭਾਸ਼ਾ)- ਗੁਜਰਾਤ ਦੇ ਖੇੜਾ ਜ਼ਿਲ੍ਹੇ ਦੇ ਮਾਤਰ ਵਿਧਾਨ ਸਭਾ ਖੇਤਰ ਦਾ ਪ੍ਰਤੀਨਿਧੀਤੱਵ ਕਰਨ ਵਾਲੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਕੇਸਰੀ ਸਿੰਘ ਸੋਲੰਕੀ ਸੱਤਾਧਾਰੀ ਪਾਰਟੀ ਵੱਲੋਂ ਉਨ੍ਹਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸੀਟ ਤੋਂ ਟਿਕਟ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) 'ਚ ਸ਼ਾਮਲ ਹੋ ਗਏ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਦੀ ਗੁਜਰਾਤ ਇਕਾਈ ਦੇ ਪ੍ਰਧਾਨ ਗੋਪਾਲ ਇਟਾਲੀਆ ਨੇ ਟਵਿੱਟਰ 'ਤੇ ਕਿਹਾ ਕਿ ਕੇਸਰੀ ਸਿੰਘ ਸੋਲੰਕੀ 'ਆਪ' 'ਚ ਸ਼ਾਮਲ ਹੋ ਗਏ ਹਨ। ਸਿੰਘ ਇਸ ਸੀਟ ਤੋਂ ਦੋ ਵਾਰ ਜਿੱਤ ਚੁੱਕੇ ਹਨ। ਇਟਾਲੀਆ ਨੇ ਵੀਰਵਾਰ ਰਾਤ ਨੂੰ ਇਕ ਤਸਵੀਰ ਦੇ ਨਾਲ ਟਵੀਟ ਕੀਤਾ ਜਿਸ 'ਚ ਇਟਾਲੀਆ ਸੋਲੰਕੀ ਦਾ ਸੁਆਗਤ ਕਰਦੇ ਨਜ਼ਰ ਆ ਰਹੇ ਹਨ।

PunjabKesari

ਉਨ੍ਹਾਂ ਲਿਖਿਆ,''ਮਾਤਰ ਵਿਧਾਨ ਸਭਾ ਦੇ ਹਰਮਨ ਪਿਆਰੇ, ਮਿਹਨਤੀ, ਨਿਡਰ ਵਿਧਾਇਕ ਕੇਸਰੀ ਸਿੰਘ ਸੋਲੰਕੀ ਅਰਵਿੰਦ ਕੇਜਰੀਵਾਲ ਦੀ ਇਮਾਨਦਾਰ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ 'ਆਪ' 'ਚ ਸ਼ਾਮਲ ਹੋਏ। ਮੈਂ ਸ਼੍ਰੀ ਕੇਸਰੀ ਸਿੰਘ ਜੀ ਦਾ ਆਮ ਆਦਮੀ ਪਾਰਟੀ 'ਚ ਦਿਲੋਂ ਸਵਾਗਤ ਕਰਦਾ ਹਾਂ। ਅਸੀਂ ਮਿਲ ਕੇ ਗੁਜਰਾਤ 'ਚ ਇਕ ਇਮਾਨਦਾਰ ਸਰਕਾਰ ਬਣਾਵਾਂਗੇ।” ਸੱਤਾਧਾਰੀ ਭਾਜਪਾ ਨੇ ਵੀਰਵਾਰ ਨੂੰ ਰਾਜ ਚੋਣਾਂ ਲਈ 160 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਪਾਰਟੀ ਨੇ ਕਲਪੇਸ਼ ਪਰਮਾਰ ਨੂੰ ਮਾਤਰ ਸੀਟ ਤੋਂ ਉਮੀਦਵਾਰ ਬਣਾਇਆ ਹੈ ਜਿੱਥੋਂ ਸੋਲੰਕੀ 2014 ਅਤੇ 2017 'ਚ ਵਿਧਾਇਕ ਰਹੇ ਸਨ। ਸੋਲੰਕੀ ਨੇ ਇਸ ਸੀਟ ਤੋਂ 2014 'ਚ ਸਾਬਕਾ ਵਿਧਾਇਕ ਦੇਵਸਿੰਘ ਚੌਹਾਨ ਦੀ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਜ਼ਿਮਨੀ ਚੋਣ ਜਿੱਤੀ ਸੀ। ਚੌਹਾਨ ਇਸ ਸਮੇਂ ਕੇਂਦਰੀ ਸੰਚਾਰ ਰਾਜ ਮੰਤਰੀ ਹਨ। ਸੋਲੰਕੀ ਨੇ ਭਾਜਪਾ ਦੀ ਟਿਕਟ 'ਤੇ ਇਸ ਸੀਟ ਤੋਂ 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ। 'ਆਪ' ਪਹਿਲਾਂ ਹੀ ਇਸ ਸੀਟ ਤੋਂ ਮਹੀਪਤ ਸਿੰਘ ਚੌਹਾਨ ਨੂੰ ਆਪਣਾ ਉਮੀਦਵਾਰ ਐਲਾਨ ਚੁੱਕੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News