ਡਾਕਟਰਾਂ ਦੀ ਲਾਪ੍ਰਵਾਹੀ; ਪੱਥਰੀ ਦੀ ਥਾਂ ਕੱਢ ਦਿੱਤੀ ਕਿਡਨੀ, ਹੁਣ ਹਸਪਤਾਲ ਨੂੰ ਦੇਣਾ ਪਵੇਗਾ ਮੋਟਾ ਜੁਰਮਾਨਾ
Wednesday, Oct 20, 2021 - 11:59 AM (IST)
            
            ਨੈਸ਼ਨਲ ਡੈਸਕ— ਗੁਜਰਾਤ ਵਿਚ ਇਕ ਮਰੀਜ਼ ਗੁਰਦੇ ਦੀ ਪੱਥਰੀ ਕੱਢਵਾਉਣ ਲਈ ਹਸਪਤਾਲ ’ਚ ਦਾਖ਼ਲ ਹੋਇਆ ਸੀ ਪਰ ਡਾਕਟਰਾਂ ਨੇ ਉਸ ਦੀ ਕਿਡਨੀ ਹੀ ਕੱਢ ਦਿੱਤੀ। ਇਸ ਆਪਰੇਸ਼ਨ ਮਗਰੋਂ ਮਰੀਜ਼ ਦੀ 4 ਮਹੀਨੇ ਬਾਅਦ ਮੌਤ ਹੋ ਗਈ। ਗੁਜਰਾਤ ਰਾਜ ਉਪਭੋਗਤਾ ਵਿਵਾਦ ਨਿਪਟਾਰਾ ਕਮਿਸ਼ਨ ਨੇ ਇਕ ਪ੍ਰਾਈਵੇਟ ਹਸਪਤਾਲ ਨੂੰ ਹੁਣ ਮਰੀਜ਼ ਦੇ ਰਿਸ਼ਤੇਦਾਰ ਨੂੰ 11.23 ਲੱਖ ਰੁਪਏ ਦਾ ਮੋਟਾ ਜੁਰਮਾਨਾ ਦੇਣ ਦਾ ਹੁਕਮ ਦਿੱਤਾ ਹੈ। ਉਪਭੋਗਤਾ ਅਦਾਲਤ ਨੇ ਮੰਨਿਆ ਕਿ ਹਸਪਤਾਲ ਆਪਣੇ ਕਰਮਚਾਰੀ ਦੀ ਲਾਪ੍ਰਵਾਹੀ ਦੇ ਰਵੱਈਏ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਇਹ ਵੀ ਪੜ੍ਹੋ: ਖੇਤੀਬਾੜੀ ਮੰਤਰੀ ਨਾਲ ਨਿਹੰਗ ਸਿੰਘ ਦੀ ਵਾਇਰਲ ਤਸਵੀਰ ’ਤੇ ਕਿਸਾਨ ਮੋਰਚੇ ਨੇ ਦਿੱਤਾ ਵੱਡਾ ਬਿਆਨ
ਸਤੰਬਰ 2011 ’ਚ ਮਰੀਜ਼ ਦਾ ਹੋਇਆ ਸੀ ਆਪਰੇਸ਼ਨ—
ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਇਹ ਪੂਰਾ ਮਾਮਲਾ ਸਤੰਬਰ 2011 ਦਾ ਹੈ। ਗੁਜਰਾਤ ਦੇ ਖੇੜਾ ਜ਼ਿਲ੍ਹੇ ਦੇ ਵੰਘਰੋਲੀ ਪਿੰਡ ਦੇ ਰਹਿਣ ਵਾਲੇ ਦੇਵੇਂਦਰਭਾਈ ਰਾਵਲ ਨੇ ਲੱਕ ਦਰਦ ਅਤੇ ਪੇਸ਼ਾਬ ਆਉਣ ’ਚ ਮੁਸ਼ਕਲ ਹੋਣ ’ਤੇ ਇਕ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਤੋਂ ਸਲਾਹ ਲਈ ਸੀ। ਮਈ 2011 ਵਿਚ ਉਨ੍ਹਾਂ ਦੇ ਖੱਬੇ ਗੁਰਦੇ ਵਿਚ 14 ਐੱਮ. ਐੱਮ. ਦੀ ਪੱਥਰੀ ਦਾ ਪਤਾ ਲੱਗਾ ਸੀ। ਇਸ ਤੋਂ ਬਾਅਦ ਰਾਵਲ ਨੇ ਉਸੇ ਹਸਪਤਾਲ ’ਚ ਸਰਜਰੀ ਕਰਾਉਣ ਦਾ ਫ਼ੈਸਲਾ ਲਿਆ।
ਇਹ ਵੀ ਪੜ੍ਹੋ: UP 'ਚ ਕਾਂਗਰਸ ਦਾ ਵੱਡਾ ਦਾਅ, ਵਿਧਾਨ ਸਭਾ ਚੋਣਾਂ 'ਚ 40 ਫ਼ੀਸਦੀ ਟਿਕਟਾਂ ਔਰਤਾਂ ਨੂੰ ਦੇਣ ਦਾ ਐਲਾਨ
ਦੇਵੇਂਦਰ ਦਾ 3 ਸਤੰਬਰ 2011 ਨੂੰ ਆਪਰੇਸ਼ਨ ਹੋਇਆ ਸੀ। ਸਰਜਰੀ ਤੋਂ ਬਾਅਦ ਪਰਿਵਾਰ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਪੱਥਰੀ ਦੀ ਥਾਂ ਕਿਡਨੀ ਕੱਢ ਦਿੱਤੀ ਗਈ ਹੈ। ਡਾਕਟਰ ਨੇ ਕਿਹਾ ਕਿ ਇਹ ਮਰੀਜ਼ ਲਈ ਜ਼ਰੂਰੀ ਸੀ। ਇਸ ਸਰਜਰੀ ਤੋਂ ਬਾਅਦ ਦੇਵੇਂਦਰ ਨੂੰ ਪੇਸ਼ਾਬ ਆਉਣ ’ਚ ਮੁਸ਼ਕਲ ਹੋਣ ਲੱਗੀ ਤਾਂ ਪਰਿਵਾਰ ਉਨ੍ਹਾਂ ਨੂੰ ਕਿਡਨੀ ਦੇ ਹਸਪਤਾਲ ਲੈ ਗਏ। ਬਾਅਦ ਵਿਚ ਉਨ੍ਹਾਂ ਦੀ ਹਾਲਤ ਹੋਰ ਵਿਗੜੀ ਤਾਂ ਉਨ੍ਹਾਂ ਨੂੰ ਅਹਿਮਦਾਬਾਦ ਦੇ ਇਕ ਹਸਪਤਾਲ ਲਿਜਾਇਆ ਗਿਆ। ਕਿਡਨੀ ਦੀਆਂ ਤਮਾਮ ਮੁਸ਼ਕਲਾਂ ਤੋਂ ਬਾਅਦ ਆਖ਼ਰਕਾਰ ਉਨ੍ਹਾਂ ਨੇ 8 ਜਨਵਰੀ 2012 ਨੂੰ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: ਨਰਾਤਿਆਂ ’ਚ ਮਾਂ ਜਵਾਲਾ ਦੇਵੀ ਮੰਦਰ’ਚ ਸ਼ਰਧਾਲੂਆਂ ਨੇ ਚੜ੍ਹਾਵੇ ਦੇ ਰੂਪ ਚੜ੍ਹਾਏ 1 ਕਰੋੜ ਰੁਪਏ
ਪਤਨੀ ਨੇ ਖੜਕਾਇਆ ਉਪਭੋਗਤਾ ਅਦਾਲਤ ਦਾ ਦਰਵਾਜ਼ਾ—
ਦੇਵੇਂਦਰ ਰਾਵਲ ਦੀ ਪਤਨੀ ਮੀਨਾਬੇਨ ਨੇ ਨਡੀਆਡ ਵਿਚ ਉਪਭੋਗਤਾ ਵਿਵਾਦ ਨਿਪਟਾਰਾ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ। ਕਮਿਸ਼ਨ ਨੇ 2012 ਵਿਚ ਡਾਕਟਰ, ਹਸਪਤਾਲ ਅਤੇ ਯੂਨਾਈਟੇਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਨੂੰ ਡਾਕਟਰ ਦੀ ਲਾਪ੍ਰਵਾਹੀ ਲਈ ਪਤਨੀ ਨੂੰ 11.23 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ। ਜ਼ਿਲ੍ਹਾ ਕਮਿਸ਼ਨ ਦੇ ਹੁਕਮ ਮਗਰੋਂ ਹਸਪਤਾਲ ਅਤੇ ਬੀਮਾ ਕੰਪਨੀ ਇਸ ਵਿਵਾਦ ਨੂੰ ਲੈ ਕੇ ਸੂਬਾ ਕਮਿਸ਼ਨ ਕੋਲ ਪਹੁੰਚੇ। ਇਸ ਨੂੰ ਲੈ ਕੇ ਵਿਵਾਦ ਸੀ ਕਿ ਲਾਪ੍ਰਵਾਹੀ ਲਈ ਮੁਆਵਜ਼ੇ ਦਾ ਭੁਗਤਾਨ ਕਿਸ ਨੂੰ ਕਰਨਾ ਚਾਹੀਦਾ ਹੈ? ਵਿਵਾਦ ਨੂੰ ਸੁਣਨ ਤੋਂ ਬਾਅਦ ਸੂਬਾ ਕਮਿਸ਼ਨ ਨੇ ਵੇਖਿਆ ਕਿ ਹਸਪਤਾਲ ਵਲੋਂ ਇਸ ’ਚ ਲਾਪ੍ਰਵਾਹੀ ਕੀਤੀ ਗਈ ਹੈ। ਸਰਜਰੀ ਸਿਰਫ਼ ਕਿਡਨੀ ਤੋਂ ਪੱਥਰੀ ਕੱਢਣ ਲਈ ਸੀ, ਇਸ ਪੱਥਰੀ ਨੂੰ ਕੱਢਣ ਲਈ ਪਰਿਵਾਰ ਤੋਂ ਸਹਿਮਤੀ ਲਈ ਗਈ ਸੀ। ਹਾਲਾਂਕਿ ਲਾਪ੍ਰਵਾਹੀ ਕਾਰਨ ਕਿਡਨੀ ਹੀ ਕੱਢ ਦਿੱਤੀ ਗਈ। ਉਪਭੋਗਤਾ ਅਦਾਲਤ ਨੇ ਪੂਰੇ ਮਾਮਲੇ ਨੂੰ ਵੇਖਣ ਤੋਂ ਬਾਅਦ ਕਿਹਾ ਕਿ ਡਾਕਟਰ ਅਤੇ ਹਸਪਤਾਲ ਵਲੋਂ ਲਾਪ੍ਰਵਾਹੀ ਕੀਤੀ ਗਈ ਹੈ, ਇਸ ਲਈ ਮੁਆਵਜ਼ਾ ਹਸਪਤਾਲ ਦੇਵੇਗਾ।
