ਗੁਜਰਾਤ ’ਚ ਕਾਂਗਰਸ ਨੂੰ ਝਟਕਾ, ਨੇਤਾ ਕੈਲਾਸ਼ ਗੜਵੀ ਨੇ ਫੜਿਆ ‘ਆਪ’ ਦਾ ਪੱਲਾ

Sunday, Apr 24, 2022 - 03:44 PM (IST)

ਗੁਜਰਾਤ ’ਚ ਕਾਂਗਰਸ ਨੂੰ ਝਟਕਾ, ਨੇਤਾ ਕੈਲਾਸ਼ ਗੜਵੀ ਨੇ ਫੜਿਆ ‘ਆਪ’ ਦਾ ਪੱਲਾ

ਅਹਿਮਦਾਬਾਦ (ਭਾਸ਼ਾ)– ਗੁਜਰਾਤ ਕਾਂਗਰਸ ਦੇ ਨੇਤਾ ਕੈਲਾਸ਼ ਗੜਵੀ ਐਤਵਾਰ ਨੂੰ ਇੱਥੇ ਆਮ ਆਦਮੀ ਪਾਰਟੀ (ਆਪ) ’ਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਸੂਬੇ ’ਚ ‘ਹੰਕਾਰੀ’ ਭਾਜਪਾ ਸਰਕਾਰ ਨਾਲ ਲੜਨਾ ਜਾਰੀ ਰੱਖਣਗੇ। ਕਾਂਗਰਸ ਦੇ ਸਾਬਕਾ ਬੁਲਾਰੇ ਗੜਵੀ ਨੇ ‘ਆਪ’ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦੇ ਇਕ ਦਿਨ ਬਾਅਦ ਕਾਂਗਰਸ ਦੇ ਕਰੀਬ 300 ਅਹੁਦਾ ਅਧਿਕਾਰੀਆਂ ਨਾਲ ‘ਆਪ’ ਦੀ ਮੈਂਬਰਸ਼ਿਪ ਲਈ।

ਗੜਵੀ ਨੇ ਕਿਹਾ ਕਿ ਗੁਜਰਾਤ ’ਚ ਭਾਜਪਾ ਸਰਕਾਰ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਸਹੂਲਤਾਂ ਦੇ ਨਾਲ-ਨਾਲ ਸੁਰੱਖਿਆ ਅਤੇ ਰੁਜ਼ਗਾਰ ਪ੍ਰਦਾਨ ਕਰਨ ’ਚ ਫੇਲ੍ਹ ਰਹੀ ਹੈ। ਉਨ੍ਹਾਂ ਕਿਹਾ ਸੱਤਾਧਾਰੀ ਸਰਕਾਰ ਨੇ ਆਪਣੇ 27 ਸਾਲ ਦੇ ਸ਼ਾਸਨ ਦੌਰਾਨ ਸੂਬੇ ਨੂੰ ‘ਰਾਜਨੀਤੀ ਦੀ ਪ੍ਰਯੋਗਸ਼ਾਲਾ’ ਬਣਾ ਦਿੱਤਾ ਹੈ। ਦਿੱਲੀ ’ਚ ‘ਆਪ’ ਵਿਧਾਇਕ ਅਤੇ ਪਾਰਟੀ ਦੇ ਗੁਜਰਾਤ ਮੁਖੀ ਗੁਲਾਬ ਸਿੰਘ ਰਾਜਪੂਤ ਨੇ ਕਿਹਾ ਕਿ ਇਹ ਉਤਸ਼ਾਹਜਨਕ ਸੰਕੇਤ ਹਨ ਕਿ ਭਾਜਪਾ ਅਤੇ ਕਾਂਗਰਸ ਦੇ ਨੇਤਾ ਇੱਥੇ ਉਨ੍ਹਾਂ ਦੀ ਪਾਰਟੀ ’ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸੂਬੇ ’ਚ ਹੋਰ ਵੱਡੇ ਚਿਹਰੇ ‘ਆਪ’ ’ਚ ਸ਼ਾਮਲ ਹੋਣਗੇ, ਜਿੱਥੇ ਇਸ ਸਾਲ ਦੇ ਅਖੀਰ ’ਚ ਚੋਣਾਂ ਹੋਣੀਆਂ ਹਨ।


author

Tanu

Content Editor

Related News