ਗੁਜਰਾਤ ਚੋਣ ਨਤੀਜੇ: ਭਾਜਪਾ ਨੇ ਬਣਾਈ ਵੱਡੀ ਲੀਡ, AAP ਨੇ ਜਿੱਤੀਆਂ 3 ਸੀਟਾਂ, ਜਾਣੋ ਕਾਂਗਰਸ ਦਾ ਹਾਲ

Thursday, Dec 08, 2022 - 04:28 PM (IST)

ਨਵੀਂ ਦਿੱਲੀ– ਗੁਜਰਾਤ ’ਚ 24 ਸਾਲਾਂ ਤੋਂ ਭਾਜਪਾ ਦਾ ਗੜ੍ਹ ਹੈ ਪਰ ਇਸ ਵਾਰ ਦੀ ਜਿੱਤ ਵੱਖਰੀ ਹੈ। ਇਸ ਚੋਣਾਂ ਨੇ ਗੁਜਰਾਤ ਨੂੰ ਭਾਜਪਾ ਦਾ ਅਜਿਹਾ ਕਿਲ੍ਹਾ ਬਣਾ ਦਿਤਾ, ਜਿਸਨੂੰ ਅਗਲੀਆਂ ਦੋ-ਤਿੰਨ ਚੋਣਾਂ ਤਕ ਜਿੱਤ ਪਾਉਣਾ ਬਾਕੀ ਪਾਰਟੀਆਂ ਲਈ ਬੇਹੱਦ ਮੁਸ਼ਕਿਲ ਹੋਵੇਗਾ। ਭਾਜਪਾ ਨੇ ਹੁਣ ਤਕ ਗੁਜਰਾਤ ’ਚ 95 ਸੀਟਾਂ ਜਿੱਤ ਲਈਆਂ ਹਨ ਅਤੇ 61 ਸੀਟਾਂ ਤੋਂ ਅੱਗੇ ਚੱਲ ਰਹੀ ਹੈ। ਇਸ ਤੋਂ ਆਖਿਰਕਾਰ ਆਮ ਆਦਮੀ ਪਾਰਟੀ ਦਾ ਵੀ ਗੁਜਰਾਤ ’ਚ ਖਾਤਾ ਖੁੱਲ੍ਹ ਗਿਆ ਹੈ। ਆਪ ਨੇ ਵੀ ਗੁਜਰਾਤ ’ਚ 3 ਸੀਟਾਂ ਜਿੱਤ ਲਈਆਂ ਹਨ ਅਤੇ 2 ਸੀਟਾਂ ਤੋਂ ਅੱਗੇ ਚੱਲ ਰਹੀ ਹੈ। ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਉਹ 7 ਸੀਟਾਂ ਜਿੱਤ ਚੁੱਕੀ ਹੈ ਜਦਕਿ 10 ਸੀਟਾਂ ’ਤੇ ਅੱਗੇ ਚੱਲ ਰਹੀ ਹੈ। 

ਇਹ ਵੀ ਪੜ੍ਹੋ- ਹਿਮਾਚਲ-ਗੁਜਰਾਤ ਵਿਧਾਨ ਸਭਾ ਚੋਣ ਨਤੀਜੇ: ਵੋਟਾਂ ਦੀ ਗਿਣਤੀ ਅੱਜ, ਉਮੀਦਵਾਰਾਂ ਦੀਆਂ ਵਧੀਆਂ ਧੜਕਣਾ

ਦੱਸ ਦੇਈਏ ਕਿ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਹੋ ਰਹੀ ਹੈ। ਈ. ਵੀ. ਐੱਮ. ’ਚ ਦਰਜ ਵੋਟਾਂ ਦੀ ਗਿਣਤੀ ਬਾਅਦ ’ਚ ਹੋਵੇਗੀ। ਵੋਟਿੰਗ ਪ੍ਰਕਿਰਿਆ ਦੇ ਸੁਚਾਰੂ ਸੰਚਾਲਨ ਲਈ ਚੋਣ ਕਮਿਸ਼ਨ ਨੇ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਹਨ। ਚੋਣਾਂ ’ਚ ਕੁੱਲ 1,621 ਉਮੀਦਵਾਰਾਂ ਦੀ ਕਿਸਮਤ ਦਾਅ ’ਤੇ ਲੱਗੀ ਹੈ। 

ਚੋਣ ਕਮਿਸ਼ਨ ਵਲੋਂ ਜਾਰੀ ਅੰਕੜਿਆਂ ਅਨੁਸਾਰ 2 ਵਜੇ ਤੱਕ ਭਾਜਪਾ ਨੇ 32 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਉੱਥੇ ਹੀ ਕਾਂਗਰਸ ਨੇ 2 ਸੀਟਾਂ ਜਿੱਤ ਲਈਆਂ ਹਨ। 

ਚੋਣ ਕਮਿਸ਼ਨ ਅਨੁਸਾਰ ਭਾਜਪਾ 1 ਵਜੇ ਤੱਕ 5 ਸੀਟਾਂ ਜਿੱਤ ਚੁੱਕੀ ਹੈ।

ਚੋਣ ਕਮਿਸ਼ਨ ਅਨੁਸਾਰ 10 ਵਜੇ ਤੱਕ ਆਏ ਰੁਝਾਨਾਂ ਅਨੁਸਾਰ ਭਾਜਪਾ 150 ਸੀਟਾਂ, ਕਾਂਗਰਸ 18 ਸੀਟਾਂ, ਆਮ ਆਦਮੀ ਪਾਰਟੀ 6 ਅਤੇ ਹੋਰ 4 ਸੀਟਾਂ 'ਤੇ ਅੱਗੇ ਹਨ।

ਕੁੱਲ ਸੀਟਾਂ- 182

ਪਾਰਟੀ ਜਿੱਤੇ ਲੀਡ  ਕੁੱਲ ਸੀਟਾਂ
ਭਾਜਪਾ 95 61 156
ਕਾਂਗਰਸ  07 10 17
ਆਪ 03 02 05
ਹੋਰ 03 00 03 

ਗੁਜਰਾਤ ਦੀਆਂ 182 ਮੈਂਬਰੀ ਵਿਧਾਨ ਸਭਾ ਸੀਟਾਂ ’ਤੇ ਇਸ ਵਾਰ 66.31 ਫ਼ੀਸਦੀ ਵੋਟਾਂ ਪਈਆਂ ਸਨ। ਮੁੱਖ ਮੰਤਰੀ ਭੁਪਿੰਦਰ ਪਟੇਲ, ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਇਸ਼ੂਦਾਨ ਗੜਵੀ, ਯੁਵਾ ਨੇਤਾ ਹਾਰਦਿਕ ਪਟੇਲ ਸਮੇਤ ਕੁੱਲ 1621 ਉਮੀਦਵਾਰਾਂ ਦੀ ਕਿਮਸਤ ਦਾ ਫ਼ੈਸਲਾ ਅੱਜ ਹੋਵੇਗਾ। 

ਇਹ ਵੀ ਪੜ੍ਹੋ- Exit Polls : ਗੁਜਰਾਤ 'ਚ ਸੱਤਵੀਂ ਵਾਰ ਭਾਜਪਾ ਦੀ ਵਾਪਸੀ, ਕਾਂਗਰਸ ਤੇ 'ਆਪ' ਦਾ ਇਹ ਹਾਲ


Tanu

Content Editor

Related News