ਸਭ ਤੋਂ ਵੱਡਾ ਦਾਨ: 4 ਦਿਨ ਦੇ ਬੱਚੇ ਦੇ ਅੰਗਦਾਨ ਨਾਲ 6 ਬੱਚਿਆਂ ਨੂੰ ਮਿਲੀ ਨਵੀਂ ਜ਼ਿੰਦਗੀ

Thursday, Oct 19, 2023 - 05:11 PM (IST)

ਸਭ ਤੋਂ ਵੱਡਾ ਦਾਨ: 4 ਦਿਨ ਦੇ ਬੱਚੇ ਦੇ ਅੰਗਦਾਨ ਨਾਲ 6 ਬੱਚਿਆਂ ਨੂੰ ਮਿਲੀ ਨਵੀਂ ਜ਼ਿੰਦਗੀ

ਅਹਿਮਦਾਬਾਦ- ਸੂਰਤ ਨੇ ਅੰਗਦਾਨ ਦੇ ਇਤਿਹਾਸ 'ਚ ਨਵੀਂ ਮਿਸਾਲ ਪੇਸ਼ ਕੀਤੀ ਹੈ। ਇਕ ਨਵਜਨਮਿਆ ਬੱਚਾ ਆਪਣੀ ਮੌਤ ਤੋਂ ਪਹਿਲਾਂ 6 ਲੋਕਾਂ ਨੂੰ ਨਵੀਂ ਜ਼ਿੰਦਗੀ ਬਖ਼ਸ਼ ਗਿਆ। ਦਰਅਸਲ ਸੂਰਤ ਵਿਚ ਜਨਮ ਤੋਂ ਬਾਅਦ ਇਕ ਨਵਜੰਮੇ ਬੱਚੇ ਨੂੰ ਡਾਕਟਰਾਂ ਨੇ ਉਸ ਨੂੰ ਬਰੇਨ ਡੈੱਡ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਬੱਚੇ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਅੰਗਾਂ ਨੂੰ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ। ਬੱਚੇ ਦੀਆਂ ਦੋਵੇਂ ਕਿਡਨੀਆਂ, ਲੀਵਰ ਅਤੇ ਅੱਖਾਂ ਨੂੰ ਦਾਨ ਕੀਤਾ ਗਿਆ। ਦੱਸ ਦੇਈਏ ਕਿ ਬ੍ਰੇਨ ਡੈੱਡ ਇਕ ਅਜਿਹੀ ਸਥਿਤੀ ਹੈ ਜਿਸ ਵਿਚ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਪੀੜਤ ਦੀ ਮੌਤ ਕੁਝ ਘੰਟਿਆਂ ਵਿਚ ਹੋ ਜਾਂਦੀ ਹੈ।

ਇਹ ਵੀ ਪੜ੍ਹੋੋ-  ਮਾਸੂਮ ਭਤੀਜੀ ਦੇ ਰੋਣ ਦੀ ਆਵਾਜ਼ ਨੇ ਖ਼ਰਾਬ ਕੀਤੀ ਨੀਂਦ ਤਾਂ ਚਾਚੀ ਨੇ ਕੀਤਾ ਕਤਲ, ਸੋਫੇ ਹੇਠਾਂ ਲੁਕਾਈ ਲਾਸ਼

ਦੱਸ ਦੇਈਏ ਕਿ ਸੂਰਤ ਦੇ ਅਮਰੇਲੀ ਜ਼ਿਲ੍ਹੇ ਦੇ ਮਾਲੀਆ ਵਾਸੀ ਹਰਸ਼ਭਾਈ ਅਤੇ ਚੇਤਨਾਬੇਨ ਸੰਘਾਣੀ ਦੇ ਇੱਥੇ 13 ਅਕਤੂਬਰ ਨੂੰ ਇਕ ਬੱਚੇ ਨੇ ਜਨਮ ਲਿਆ। ਜਨਮ ਮਗਰੋਂ ਬੱਚੇ ਵਿਚ ਹਲ-ਚਲ ਨਹੀਂ ਸੀ, ਉਹ ਰੋਇਆ ਵੀ ਨਹੀਂ। ਇਸ ਤੋਂ ਬਾਅਦ ਬੱਚੇ ਨੂੰ ਆਈ. ਸੀ. ਯੂ. ਵਿਚ ਰੱਖਿਆ ਗਿਆ ਪਰ 4 ਦਿਨ ਤੱਕ ਸਿਹਤ ਵਿਚ ਸੁਧਾਰ ਨਹੀਂ ਹੋਇਆ। ਡਾਕਟਰਾਂ ਦੀ ਟੀਮ ਨੇ ਜਾਂਚ ਮਗਰੋਂ ਬੱਚੇ ਨੂੰ ਬਰੇਨ ਡੈੱਡ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਡਾਕਟਰਾਂ ਨੇ ਪਰਿਵਾਰ ਨੂੰ ਅੰਗਦਾਨ ਬਾਰੇ ਦੱਸਿਆ।

ਇਹ ਵੀ ਪੜ੍ਹੋੋ- ਬਜ਼ੁਰਗ ਨੇ ਕਾਂਗਰਸੀ ਆਗੂ ਦੇ ਪੈਰਾਂ 'ਚ ਰੱਖੀ ਪੱਗ, ਅੱਗਿਓਂ ਹੰਕਾਰੀ MLA ਨੇ ਮਾਰੇ ਠੁੱਡੇ,ਵੀਡੀਓ ਵਾਇਰਲ

ਬੱਚੇ ਨੂੰ ਬ੍ਰੇਨ ਡੈੱਡ ਐਲਾਨੇ ਜਾਣ ਤੋਂ ਬਾਅਦ ਸ਼ਹਿਰ ਦੀ ਜੀਵਨ ਦੀਪ ਅੰਗ ਦਾਨ ਸੰਸਥਾ ਨੇ ਪਰਿਵਾਰ ਨਾਲ ਸੰਪਰਕ ਕਰਕੇ ਪਰਿਵਾਰ ਨੂੰ ਅੰਗ ਦਾਨ ਕਰਨ ਲਈ ਪ੍ਰੇਰਿਆ। ਹਾਲਾਂਕਿ ਸੰਘਾਣੀ ਪਰਿਵਾਰ ਲਈ ਇਹ ਆਸਾਨ ਨਹੀਂ ਸੀ ਪਰ ਅਖ਼ੀਰ ਵਿਚ ਉਹ ਹੋਰ ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਦਾ ਪਰਿਵਾਰ ਨੇ ਫੈਸਲਾ ਕੀਤਾ। ਬੱਚੇ ਦੇ ਪਰਿਵਾਰ ਦੀ ਸਹਿਮਤੀ ਮਿਲਣ ਮਗਰੋਂ ਬੱਚੇ ਦੇ ਅੰਗ ਛੋਟੇ ਬੱਚਿਆਂ 'ਚ ਟਰਾਂਸਪਲਾਂਟ ਕੀਤੇ ਜਾਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ। ਕੁੱਲ ਮਿਲਾ ਕੇ ਨਵਜਨਮੇ ਬੱਚੇ ਦੇ ਅੰਗਦਾਨ ਤੋਂ 6 ਬੱਚਿਆਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਜੀਵਨਦੀਪ ਆਰਗਨ ਡੋਨੇਸ਼ਨ ਦੇ ਵਿਪੁਲ ਤਲਾਵੀਆ ਨੇ ਦੱਸਿਆ ਕਿ ਸੰਘਾਣੀ ਪਰਿਵਾਰ ਅਤੇ ਡਾਕਟਰਾਂ ਦੀ ਮਦਦ ਨਾਲ ਬਹੁਤ ਵੱਡਾ ਕੰਮ ਹੋਇਆ ਹੈ। 

ਇਹ ਵੀ ਪੜ੍ਹੋ-  ਸਮਾਜਵਾਦੀ ਪਾਰਟੀ ਆਗੂ ਆਜ਼ਮ ਖਾਨ, ਪਤਨੀ ਤੇ ਪੁੱਤਰ ਨੂੰ ਹੋਈ 7 ਸਾਲ ਦੀ ਜੇਲ੍ਹ, ਜਾਣੋ ਪੂਰਾ ਮਾਮਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News