ਗੁਜਰਾਤ 'ਚ 88 ਲੱਖ ਦੀ ਨਕਦੀ ਸਣੇ 3 ਵਿਅਕਤੀ ਕੀਤੇ ਗਏ ਕਾਬੂ
Monday, Jul 27, 2020 - 10:34 PM (IST)
ਨਵਸਾਰੀ- ਗੁਜਰਾਤ ਵਿਚ ਨਵਸਾਰੀ ਪੁਲਸ ਨੇ ਮੁੰਬਈ-ਅਹਿਮਦਾਬਾਦ ਹਾਈਵੇਅ 'ਤੇ ਜਾਂਚ ਦੌਰਾਨ ਇਕ ਵਾਹਨ ਵਿਚੋਂ 88 ਲੱਖ ਰੁਪਏ ਦੀ ਬੇਨਾਮੀ ਨਕਦੀ ਨਾਲ 3 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਸ ਬਾਰੇ ਦੱਸਿਆ।
ਤਿੰਨਾਂ ਦੀ ਪਛਾਣ ਮਹਾਰਾਸ਼ਟਰ ਵਿਚ ਨਾਸਿਕ ਦੇ ਮਿਲਿੰਦ ਯਸ਼ਵੰਤ ਅਤੇ ਮੇਹਸਾਣਾ ਜ਼ਿਲ੍ਹੇ ਵਿਚ ਊਂਝਾ ਦੇ ਜਏਸ਼ ਪਟੇਲ ਤੇ ਬਿਪੁਲ ਪਟੇਲ ਦੇ ਤੌਰ 'ਤੇ ਹੋਈ। ਅਧਿਕਾਰੀ ਨੇ ਦੱਸਿਆ ਕਿ ਯਸ਼ਵੰਤ ਕਾਰ ਡਰਾਈਵਰ ਹੈ ਜਦਕਿ ਜਏਸ਼ ਅਤੇ ਵਿਪੁਲ ਇਕ ਕੰਪਨੀ ਵਿਚ ਕੰਮ ਕਰਦੇ ਹਨ।
ਪੁਲਸ ਮੁਤਾਬਕ ਗੰਡੇਵੀ ਕੋਲ ਕਾਰ ਨੂੰ ਰੁਕਵਾਇਆ ਗਿਆ। ਉਸ ਸਮੇਂ ਤਿੰਨੋਂ ਨਾਸਿਕ ਤੋਂ ਸੂਰਤ ਵੱਲ ਜਾ ਰਹੇ ਸਨ। ਅਧਿਕਾਰੀ ਨੇ ਦੱਸਿਆ ਕਿ ਉਸ ਨੇ 88 ਲੱਖ ਰੁਪਏ ਦੇ ਬਾਰੇ ਵਿਚ ਪੁੱਛਿਆ ਤਾਂ ਦੋਹਾਂ ਨੇ ਕਿਹਾ ਕਿ ਉਹ ਨਾਸਿਕ ਦੀ ਇਕ ਕੰਪਨੀ ਵਿਚ ਕੰਮ ਕਰਦੇ ਹਨ ਤੇ ਇਹ ਨਕਦੀ ਨਾਸਿਕ ਦੇ ਪੰਚਵਟੀ ਇਲਾਕੇ ਦੇ ਕਿਸੇ ਸ਼ੇਲੇਸ਼ ਪਟੇਲ ਦੀ ਹੈ। ਉਨ੍ਹਾਂ ਦੱਸਿਆ ਕਿ ਸੂਰਤ ਦੇ ਬਾਬੂ ਵਢੇਰ ਨੂੰ ਇਹ ਨਕਦੀ ਦਿੱਤੀ ਜਾਣ ਵਾਲੇ ਸੀ। ਫਿਲਹਾਲ ਪੁਲਸ ਨੇ ਨਕਦੀ ਜ਼ਬਤ ਕਰ ਲਈ ਹੈ ਅਤੇ ਪੁਲਸ ਮਾਮਲੇ ਵਿਚ ਅੱਗੇ ਜਾਂਚ ਕਰ ਰਹੀ ਹੈ।