ਗੁਜਰਾਤ : ਬੱਚੀ ਨਾਲ 8 ਦਿਨ ਤਕ ਰੇਪ, ਸਰੀਰ ''ਤੇ ਸੱਟਾਂ ਦੇ 80 ਤੋਂ ਵੱਧ ਨਿਸ਼ਾਨ

Sunday, Apr 15, 2018 - 01:29 AM (IST)

ਸੂਰਤ - ਗੁਜਰਾਤ ਦੇ ਸੂਰਤ ਤੋਂ ਇਕ ਦਿਲ ਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ 11 ਸਾਲ ਦੀ ਇਕ ਬੱਚੀ ਦੀ ਲਾਸ਼ ਮਿਲਣ ਪਿੱਛੋਂ ਹੰਗਾਮਾ ਖੜ੍ਹਾ ਹੋ ਗਿਆ। ਜਦੋਂ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਉਸ ਨਾਲ 8 ਦਿਨ ਤਕ ਜਬਰ-ਜ਼ਨਾਹ ਕੀਤਾ ਗਿਆ। ਇਸ ਤੋਂ ਇਲਾਵਾ ਉਸ ਦੇ ਸਰੀਰ 'ਤੇ ਸੱਟਾਂ ਦੇ 80 ਤੋਂ ਵੱਧ ਨਿਸ਼ਾਨ ਪਾਏ ਗਏ।
ਸੂਰਤ ਦੇ ਪਾਂਡੇਸਰ ਸਥਿਤ ਸਾਈਂ ਮੋਹਨ ਸੋਸਾਇਟੀ ਦੇ ਪਿਛਲੇ ਪਾਸੇ ਸਥਿਤ ਕ੍ਰਿਕਟ ਗਰਾਊਂਡ ਵਿਚ 6 ਅਪ੍ਰੈਲ ਨੂੰ 11 ਸਾਲ ਦੀ ਇਕ ਬੱਚੀ ਦੀ ਲਾਸ਼ ਮਿਲੀ ਸੀ। ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਬੱਚੀ ਦੀ ਮੌਤ ਸਾਹ ਘੁਟਣ ਨਾਲ ਹੋਈ। ਅਜੇ ਤਕ ਬੱਚੀ ਦੀ ਪਛਾਣ ਨਹੀਂ ਹੋ ਸਕੀ। ਬੱਚੀ ਦੇ ਪਰਿਵਾਰ ਸਬੰਧੀ ਪਤਾ ਲਾਉਣ ਲਈ ਪੁਲਸ ਨੇ 20 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਹੈ। ਪੁਲਸ ਮੁਤਾਬਕ ਦੋਸ਼ੀ ਵਿਰੁੱਧ ਜਬਰ-ਜ਼ਨਾਹ, ਕਤਲ ਅਤੇ ਪਾਕਸੋ ਆਦਿ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਅਜੇ ਤਕ ਪੁਲਸ ਦੇ ਹੱਥ ਕੋਈ ਖਾਸ ਸੁਰਾਗ ਨਹੀਂ ਲੱਗਾ। ਪੁਲਸ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਦੋਸ਼ੀ ਫੜ ਲਏ ਜਾਣਗੇ।

 


Related News