ਗੁਜਰਾਤ: ਰਾਜਕੋਟ ਦੇ ਕੋਲ ਪ੍ਰਵਾਸੀਆਂ ਨੇ ਪੁਲਸ ''ਤੇ ਕੀਤਾ ਹਮਲਾ

05/17/2020 8:09:30 PM

ਅਹਿਮਦਾਬਾਦ (ਭਾਸ਼ਾ)- ਗੁਜਰਾਤ 'ਚ ਰਾਜਕੋਟ ਦੇ ਕੋਲ ਐਤਵਾਰ ਨੂੰ ਰਾਸ਼ਟਰੀ ਰਾਜ ਮਾਰਗ 'ਤੇ ਪ੍ਰਵਾਸੀ ਮਜ਼ਦੂਰਾਂ ਨੇ ਤੱਤਕਾਲ ਘਰ ਰਾਜ ਭੇਜੇ ਜਾਣ ਦਾ ਪ੍ਰਬੰਧ ਕੀਤੇ ਜਾਣ ਦੀ ਮੰਗ ਕਰਦੇ ਹੋਏ ਪੁਲਸ 'ਤੇ ਪੱਥਰ ਸੁੱਟੇ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਪੁਲਸ ਨੇ ਕਿਹਾ ਕਿ ਅਹਿਮਦਾਬਾਦ ਤੋਂ ਕਰੀਬ 215 ਕਿਲੋਮੀਟਰ ਦੂਰ ਰਾਜਕੋਟ ਦੇ ਕੋਲ ਸ਼ਾਪਰ ਇਲਾਕੇ 'ਚ ਹੋਈ ਇਸ ਘਟਨਾ 'ਚ ਕੁੱਝ ਪੁਲਸ ਕਰਮਟਾਰੀਆਂ ਸਮੇਤ ਇੱਕ ਸਥਨਕ ਪੱਤਰਕਾਰ ਵੀ ਜਖ਼ਮੀ ਹੋ ਗਿਆ। ਰਾਜਕੋਟ (ਦਿਹਾਤੀ) ਦੇ ਪੁਲਸ ਪ੍ਰਧਾਨ ਬਲਰਾਮ ਮੀਣਾ ਨੇ ਕਿਹਾ ਕਿ ਘਟਨਾ ਦੀ ਵੀਡੀਓ ਫੁਟੇਜ ਦੇ ਜ਼ਰੀਏ ਪਛਾਣ ਕਰਣ ਤੋਂ ਬਾਅਦ ਇੱਕ ਭੜਕਾਉਣ ਵਾਲੇ ਵਿਅਕਤੀ ਸਮੇਤ 25 ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਇੱਕ ਪੁਲਸ ਅਧਿਕਾਰੀ ਨੇ ਕਿਹਾ, ਸਥਾਨਕ ਪ੍ਰਸ਼ਾਸਨ ਵਲੋਂ ਆਪਣੇ ਘਰ ਰਾਜ ਭੇਜੇ ਜਾਣ ਦਾ ਪ੍ਰਬੰਧ ਕੀਤੇ ਜਾਣ ਦੀ ਮੰਗ ਕਰਦੇ ਹੋਏ ਪ੍ਰਵਾਸੀਆਂ ਦਾ ਇੱਕ ਪ੍ਰਦਰਸ਼ਨਕਾਰੀ ਸਮੂਹ ਭੜਕ ਗਿਆ ਅਤੇ ਉਨ੍ਹਾਂ ਨੇ ਰਾਸ਼ਟਰੀ ਰਾਜ ਮਾਰਗ 'ਤੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ।  ਮੀਣਾ ਨੇ ਕਿਹਾ ਕਿ ਦੰਗਾ ਕਰਣ ਦੇ ਦੋਸ਼ ਸਮੇਤ ਹੋਰ ਧਾਰਾਵਾਂ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ।


Inder Prajapati

Content Editor

Related News