ਰਸਾਇਣ ਕਾਰਖਾਨੇ ''ਚ ਜ਼ਹਿਰੀਲੀ ਗੈਲ ਲੀਕ ਹੋਣ ਮਗਰੋਂ 18 ਮਜ਼ਦੂਰ ਬੀਮਾਰ, ਹਸਪਤਾਲ ''ਚ ਦਾਖ਼ਲ
Wednesday, Aug 23, 2023 - 05:13 PM (IST)
ਭਰੂਚ- ਗੁਜਰਾਤ ਦੇ ਭਰੂਚ ਜ਼ਿਲ੍ਹੇ 'ਚ ਬੁੱਧਵਾਰ ਨੂੰ ਇਕ ਕਾਰਖ਼ਾਨੇ 'ਚ ਜ਼ਹਿਰੀਲੀ ਗੈਸ ਲੀਕ ਹੋਣ ਮਗਰੋਂ 18 ਮਜ਼ਦੂਰ ਬੀਮਾਰ ਪੈ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਵੇਦਚ ਥਾਣੇ ਦੇ ਸਬ ਇੰਸਪੈਕਟਰ ਵੈਸ਼ਾਲੀ ਅਹੀਰ ਨੇ ਕਿਹਾ ਕਿ ਵੇਦਾਜ ਪਿੰਡ ਵਿਚ ਸਥਿਤ ਇਕ ਰਸਾਇਣ ਕਾਰਖਾਨੇ ਦੇ ਟੈਂਕ ਤੋਂ ਬ੍ਰੋਮੀਨ ਗੈਸ ਲੀਕ ਹੋਣ ਕਾਰਨ 18 ਮਜ਼ਦੂਰਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਪੁਲਸ ਅਧਿਕਾਰੀ ਨੇ ਕਿਹਾ ਕਿ ਦੁਪਹਿਰ ਕਰੀਬ 1 ਵਜੇ ਜਦੋਂ ਰਿਸਾਅ ਹੋਣ ਦੀ ਸੂਚਨਾ ਮਿਲੀ ਤਾਂ ਕਾਰਖਾਨੇ ਵਿਚ ਲੱਗਭਗ 2,000 ਕਾਮੇ ਮੌਜੂਦ ਸਨ ਅਤੇ ਸਾਰਿਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਟੈਂਕ ਕੋਲ ਮੌਜੂਦ ਮਜ਼ਦੂਰਾਂ ਨੇ ਸਿਹਤ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ ਅਤੇ ਉਨਾਂ ਨੂੰ ਹਸਪਤਾਲ ਲਿਜਾਇਆ ਗਿਆ। ਗੈਸ ਲੀਕ ਨੂੰ ਕੰਟਰੋਲ ਕਰ ਲਿਆ ਗਿਆ ਹੈ।