ਹੱਥ-ਪੈਰ ਹੋ ਜਾਂਦੇ ਹਨ ਸੁੰਨ, ਇਸ ਗੰਭੀਰ ਬੀਮਾਰੀ ਕਾਰਨ ਮਚੀ ਹਾਹਾਕਾਰ

Monday, Jan 27, 2025 - 03:07 PM (IST)

ਹੱਥ-ਪੈਰ ਹੋ ਜਾਂਦੇ ਹਨ ਸੁੰਨ, ਇਸ ਗੰਭੀਰ ਬੀਮਾਰੀ ਕਾਰਨ ਮਚੀ ਹਾਹਾਕਾਰ

ਪੁਣੇ- ਮਹਾਰਾਸ਼ਟਰ ਦੇ ਪੁਣੇ ਵਿਚ 'ਗੁਇਲੇਨ-ਬੈਰੇ ਸਿੰਡਰੋਮ' (GBS) ਬੀਮਾਰੀ ਨਾਲ ਹਾਹਾਕਾਰ ਮਚ ਗਈ ਹੈ। ਇਸ ਦੁਰਲੱਭ ਬੀਮਾਰੀ ਤੋਂ ਪੀੜਤ 16 ਮਰੀਜ਼ ਇਸ ਸਮੇਂ ਵੈਂਟੀਲੇਟਰ ਸਪੋਰਟ 'ਤੇ ਹਨ। ਮਾਮਲਿਆਂ ਦੀ ਗਿਣਤੀ 100 ਦੇ ਅੰਕੜੇ ਨੂੰ ਪਾਰ ਕਰ ਗਈ ਹੈ। 'ਗੁਇਲੇਨ-ਬੈਰੇ ਸਿੰਡਰੋਮ' ਨਾਲ ਇਕ ਮਰੀਜ਼ ਦੀ ਮੌਤ ਵੀ ਹੋ ਚੁੱਕੀ ਹੈ। ਇਕ ਚਾਰਟਰਡ ਅਕਾਊਂਟੇਂਟ (CA) ਦੀ ਮੌਤ ਹੋ ਗਈ ਹੈ। ਦਰਅਸਲ ਕੁਝ ਦਿਨ ਪਹਿਲਾਂ ਸੋਲਾਪੁਰ ਜ਼ਿਲ੍ਹੇ ਵਿਚ ਆਪਣੇ ਪਿੰਡ ਗਿਆ ਸੀ, ਤਾਂ ਉਸ ਨੂੰ ਦਸਤ ਦੀ ਸ਼ਿਕਾਇਤ ਹੋਈ ਸੀ। ਕਮਜ਼ੋਰੀ ਵੱਧਣ ਕਾਰਨ ਸੋਲਾਪੁਰ ਦੇ ਪ੍ਰਾਈਵੇਟ ਹਸਪਤਾਲ ਪਹੁੰਚਿਆ ਤਾਂ GBS ਦਾ ਪਤਾ ਲੱਗਾ। ਸ਼ਨੀਵਾਰ ਨੂੰ ਸਿਹਤ ਸਥਿਰ ਹੋਣ 'ਤੇ ICU ਤੋਂ CA ਨੂੰ ਬਾਹਰ ਕੱਢਿਆ ਗਿਆ ਪਰ ਕੁਝ ਹੀ ਦੇਰ ਬਾਅਦ ਸਾਹ ਲੈਣ ਵਿਚ ਦਿੱਕਤ ਹੋਣ ਕਾਰਨ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ- ਬੱਚਿਆਂ ਦੀਆਂ ਫਿਰ ਲੱਗੀਆਂ ਮੌਜਾਂ, 5 ਫਰਵਰੀ ਤੱਕ ਸਕੂਲ ਬੰਦ

ਮਰੀਜ਼ਾਂ ਦਾ ਹੋਵੇਗਾ ਮੁਫ਼ਤ ਇਲਾਜ

ਪੁਣੇ ਵਿਚ ਹੁਣ ਤੱਕ 101 ਮਾਮਲੇ ਇਸ ਬੀਮਾਰੀ ਦੇ ਆ ਚੁੱਕੇ ਹਨ, ਜਿਨ੍ਹਾਂ ਵਿਚ 16 ਮਰੀਜ਼ ਵੈਂਟੀਲੇਟਰ 'ਤੇ ਹਨ। ਕੇਂਦਰ ਨੇ ਜਾਂਚ ਲਈ ਇਕ ਟੀਮ ਪੁਣੇ ਭੇਜੀ ਹੈ। ਡਿਪਟੀ ਸੀ. ਐੱਮ. ਅਜਿਤ ਪਵਾਰ ਨੇ ਐਤਵਾਰ ਨੂੰ ਕਿਹਾ ਸੀ ਕਿ ਪੁਣੇ ਨਗਰ ਨਿਗਮ ਦੇ ਕਮਲਾ ਨਹਿਰੂ ਹਸਪਤਾਲ ਵਿਚ GBS ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਹੋਵੇਗਾ। ਸੂਬੇ ਦੇ ਸਿਹਤ ਵਿਭਾਗ ਦੇ ਸ਼ੁਰੂਆਤੀ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ 101 ਮਰੀਜ਼ਾਂ 'ਚੋਂ 19 ਮਰੀਜ਼ 9 ਸਾਲ ਤੋਂ ਘੱਟ ਉਮਰ ਦੇ ਹਨ, 15 ਮਰੀਜ਼ 10-19 ਉਮਰ ਵਰਗ ਦੇ ਹਨ, 20 ਮਰੀਜ਼ 20-29 ਉਮਰ ਵਰਗ ਦੇ ਹਨ, 13 ਮਰੀਜ਼ 30-39 ਉਮਰ ਵਰਗ ਦੇ, 12 ਮਰੀਜ਼ 40-49 ਉਮਰ ਵਰਗ, 13 ਮਰੀਜ਼ 50-59 ਉਮਰ ਵਰਗ ਦੇ ਹਨ। 8 ਮਰੀਜ਼ਾਂ ਦੀ ਉਮਰ 60-69 ਸਾਲ ਦੀ ਹੈ ਅਤੇ ਇਕ ਦੀ ਉਮਰ 70-80 ਸਾਲ ਹੈ।

ਇਹ ਵੀ ਪੜ੍ਹੋ-  ਅਗਲੇ 72 ਘੰਟਿਆਂ 'ਚ ਮੌਸਮ ਲਵੇਗਾ ਕਰਵਟ, ਦਿੱਲੀ ਸਮੇਤ ਇਨ੍ਹਾਂ ਸੂਬਿਆਂ 'ਚ ਪਵੇਗਾ ਮੀਂਹ

ਗੁਇਲੇਨ-ਬੈਰੇ ਸਿੰਡਰੋਮ ਕੀ ਹੈ?

ਇਹ ਇਕ ਆਟੋਇਮਿਊਨ ਨਿਊਰੋਲੌਜੀਕਲ ਡਿਸਆਰਡਰ ਹੈ। ਇਸ ਬਿਮਾਰੀ ਵਿਚ ਸਾਡੀ ਇਮਿਊਨ ਸਿਸਟਮ ਆਪਣੀਆਂ ਹੀ ਨਾੜੀਆਂ 'ਤੇ ਹਮਲਾ ਕਰਦੀ ਹੈ। ਇਸ ਕਾਰਨ ਲੋਕਾਂ ਨੂੰ ਉੱਠਣ-ਬੈਠਣ ਅਤੇ ਤੁਰਨ-ਫਿਰਨ 'ਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਅਧਰੰਗ ਦੀ ਸਮੱਸਿਆ ਵੀ ਇਸ ਬੀਮਾਰੀ ਦਾ ਇਕ ਲੱਛਣ ਹੈ। ਡਾਕਟਰਾਂ ਮੁਤਾਬਕ ਗੁਇਲੇਨ-ਬੈਰੇ ਸਿੰਡਰੋਮ ਇਕ ਦੁਰਲੱਭ ਵਿਕਾਰ ਹੈ, ਜਿਸ 'ਚ ਅਚਾਨਕ ਹੱਥ-ਪੈਰ ਦਾ ਸੁੰਨ ਹੋਣਾ ਅਤੇ ਮਾਸਪੇਸ਼ੀਆਂ ਦੀ ਕਮਜ਼ੋਰੀ ਹੋ ਜਾਂਦੀ ਹੈ। ਹਾਲਾਂਕਿ GBS ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ, ਡਾਕਟਰ ਇਸ ਦੇ ਸਟੀਕ ਕਾਰਨਾਂ ਤੋਂ ਅਜੇ ਅਣਜਾਣ ਹਨ।

ਇਹ ਵੀ ਪੜ੍ਹੋ- ਮਾਂ ਨੇ ਬੇੜੀਆਂ 'ਚ ਜਕੜ ਕੇ ਰੱਖਿਆ ਜਵਾਨ ਪੁੱਤ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਗੁਇਲੇਨ-ਬੈਰੇ ਸਿੰਡਰੋਮ ਦੇ ਲੱਛਣ

GBS ਦੇ ਲੱਛਣ ਆਮ ਤੌਰ 'ਤੇ ਅਚਾਨਕ ਵਿਖਾਈ ਦਿੰਦੇ ਹਨ ਅਤੇ ਕੁਝ ਦਿਨਾਂ ਜਾਂ ਹਫ਼ਤਿਆਂ 'ਚ ਤੇਜ਼ੀ ਨਾਲ ਵਧ ਸਕਦੇ ਹਨ। ਆਮ ਲੱਛਣਾਂ ਵਿਚ ਕਮਜ਼ੋਰੀ ਅਤੇ ਸਰੀਰ 'ਚ ਸੁੰਨਾਪਣ ਸ਼ਾਮਲ ਹੈ ਜੋ ਅਕਸਰ ਪੈਰਾਂ ਵਿਚ ਸ਼ੁਰੂ ਹੁੰਦੀ ਹੈ ਅਤੇ ਹੱਥਾਂ ਅਤੇ ਚਿਹਰੇ ਤੱਕ ਫੈਲ ਸਕਦੀ ਹੈ। ਲੋਕਾਂ ਨੂੰ ਤੁਰਨ 'ਚ ਵੀ ਮੁਸ਼ਕਲ ਆਉਂਦੀ ਹੈ ਜੋ ਗਤੀਸ਼ੀਲਤਾ ਅਤੇ ਸੰਤੁਲਨ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਨਿਊਰੋਪੈਥਿਕ ਦਰਦ ਦਾ ਕਾਰਨ ਵੀ ਬਣਦਾ ਹੈ ਜੋ ਪਿੱਠ ਅਤੇ ਅੰਗਾਂ ਵਿਚ ਦੇਖਿਆ ਜਾਂਦਾ ਹੈ। ਅਨਿਯਮਿਤ ਦਿਲ ਦੀ ਗਤੀ, ਬਲੱਡ ਪ੍ਰੈਸ਼ਰ ਵਿਚ ਉਤਰਾਅ-ਚੜ੍ਹਾਅ ਅਤੇ ਗੰਭੀਰ ਮਾਮਲਿਆਂ ਵਿਚ ਸਾਹ ਲੈਣ ਵਿਚ ਮੁਸ਼ਕਲ। ਗੰਭੀਰ ਮਾਮਲਿਆਂ ਵਿਚ GBS ਅਧਰੰਗ ਦਾ ਕਾਰਨ ਬਣ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News