ਮਾਲੀ ; ਅੱਤਵਾਦੀਆਂ ਨੇ 5 ਭਾਰਤੀ ਨੌਜਵਾਨ ਕੀਤੇ ਅਗਵਾ ! ਰਿਹਾਈ ਲਈ ਹੱਥ-ਪੈਰ ਮਾਰਨ ਲੱਗੀ ਭਾਰਤੀ ਅੰਬੈਸੀ

Monday, Nov 10, 2025 - 12:22 PM (IST)

ਮਾਲੀ ; ਅੱਤਵਾਦੀਆਂ ਨੇ 5 ਭਾਰਤੀ ਨੌਜਵਾਨ ਕੀਤੇ ਅਗਵਾ ! ਰਿਹਾਈ ਲਈ ਹੱਥ-ਪੈਰ ਮਾਰਨ ਲੱਗੀ ਭਾਰਤੀ ਅੰਬੈਸੀ

ਇੰਟਰਨੈਸ਼ਨਲ ਡੈਸਕ- ਮਾਲੀ 'ਚ ਹਾਲਾਤ ਫਿਰ ਗੰਭੀਰ ਹੋ ਗਏ ਹਨ। ਇੱਥੇ ਅਲ-ਕਾਇਦਾ ਨਾਲ ਜੁੜੇ ਅੱਤਵਾਦੀ ਗਰੁੱਪ ਨੇ 5 ਭਾਰਤੀ ਨਾਗਰਿਕਾਂ ਨੂੰ ਅਗਵਾ ਕਰ ਲਿਆ ਹੈ। ਇਹ ਘਟਨਾ 6 ਨਵੰਬਰ ਨੂੰ ਹੋਈ ਸੀ। ਭਾਰਤ ਦੇ ਬਮਾਕੋ ਸਥਿਤ ਦੂਤਘਰ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਸ ਮਾਮਲੇ ਨਾਲ ਪੂਰੀ ਤਰ੍ਹਾਂ ਵਾਕਿਫ ਹੈ ਅਤੇ ਸਥਾਨਕ ਪ੍ਰਸ਼ਾਸਨ ਤੇ ਸੰਬੰਧਤ ਕੰਪਨੀ ਨਾਲ ਮਿਲ ਕੇ ਉਨ੍ਹਾਂ ਦੀ ਸੁਰੱਖਿਅਤ ਰਿਹਾਈ ਲਈ ਤੁਰੰਤ ਕਦਮ ਚੁੱਕ ਰਿਹਾ ਹੈ। ਦੂਤਘਰ ਨੇ ‘ਐਕਸ’ (ਪਹਿਲਾਂ ਟਵਿੱਟਰ) ’ਤੇ ਪੋਸਟ ਕਰਦਿਆਂ ਕਿਹਾ,“ਅਸੀਂ 6 ਨਵੰਬਰ 2025 ਨੂੰ ਮਾਲੀ 'ਚ ਸਾਡੇ 5 ਨਾਗਰਿਕਾਂ ਦੇ ਅਗਵਾ ਹੋਣ ਦੀ ਦੁਖਦਾਈ ਘਟਨਾ ਤੋਂ ਜਾਣੂੰ ਹਾਂ। ਦੂਤਘਰ ਮਾਲੀ ਅਧਿਕਾਰੀਆਂ ਅਤੇ ਸੰਬੰਧਤ ਕੰਪਨੀ ਨਾਲ ਨੇੜੇ ਤੌਰ ’ਤੇ ਕੰਮ ਕਰ ਰਿਹਾ ਹੈ, ਤਾਂ ਜੋ ਉਨ੍ਹਾਂ ਦੀ ਜਿੰਨੀ ਜਲਦੀ ਹੋ ਸਕੇ ਸੁਰੱਖਿਅਤ ਰਿਹਾਈ ਹੋ ਸਕੇ।”

ਇਹ ਵੀ ਪੜ੍ਹੋ : ਮੂਲੀ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਸਰੀਰ ਲਈ ਬਣ ਸਕਦੀਆਂ ਹਨ ਜ਼ਹਿਰ!

ਅਲ-ਕਾਇਦਾ ਗਰੁੱਪ ਦੀ ਰਾਜਧਾਨੀ ਵੱਲ ਪਹੁੰਚ

ਅੰਤਰਰਾਸ਼ਟਰੀ ਰਿਪੋਰਟਾਂ ਮੁਤਾਬਕ, ਮਾਲੀ ਦੀ ਰਾਜਧਾਨੀ ਬਮਾਕੋ ਦੇ ਆਲੇ-ਦੁਆਲੇ ਅਲ-ਕਾਇਦਾ ਨਾਲ ਜੁੜੇ ਜਿਹਾਦੀ ਗਰੁੱਪ "ਜਮਾਤ ਨੁਸਰਤ ਅਲ-ਇਸਲਾਮ ਵਲ ਮੁਸਲਿਮੀਨ" (JNIM) ਨੇ ਆਪਣੀ ਪਕੜ ਮਜ਼ਬੂਤ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਗਰੁੱਪ ਨੇ ਹਾਈਵੇਅ, ਫਿਊਲ ਕਾਫ਼ਲਿਆਂ ਅਤੇ ਸੁਰੱਖਿਆ ਬਲਾਂ ’ਤੇ ਹਮਲੇ ਤੇਜ਼ ਕਰ ਦਿੱਤੇ ਹਨ। ਇਸ ਕਾਰਨ ਬਮਾਕੋ 'ਚ ਫਿਊਲ ਦੀ ਕਮੀ ਆ ਗਈ ਹੈ ਕਿਉਂਕਿ ਅੱਤਵਾਦੀਆਂ ਨੇ ਮੁੱਖ ਸਪਲਾਈ ਰੂਟ ਕੱਟ ਦਿੱਤੇ ਹਨ ਅਤੇ ਟਰੱਕਾਂ ’ਤੇ ਹਮਲੇ ਕੀਤੇ ਹਨ। CNN ਦੀ ਰਿਪੋਰਟ ਮੁਤਾਬਕ, JNIM ਨੇ ਹਾਲ ਹੀ 'ਚ ਆਈਵਰੀ ਕੋਸਟ ਤੋਂ ਆ ਰਹੇ 100 ਤੋਂ ਵੱਧ ਫਿਊਲ ਟਰੱਕਾਂ ਦੇ ਕਾਫ਼ਲੇ ਨੂੰ ਅੱਗ ਲਗਾ ਦਿੱਤੀ, ਜਿਸ 'ਚੋਂ ਅੱਧੇ ਟਰੱਕ ਸੜ ਗਏ।

ਵਿਦੇਸ਼ੀ ਨਾਗਰਿਕਾਂ ਲਈ ਚਿਤਾਵਨੀ

ਅਮਰੀਕਾ, ਬ੍ਰਿਟੇਨ ਅਤੇ ਜਰਮਨੀ ਸਮੇਤ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਮਾਲੀ ਛੱਡਣ ਦੀ ਸਲਾਹ ਦਿੱਤੀ ਹੈ। ਬ੍ਰਿਟਿਸ਼ ਸਰਕਾਰ ਨੇ ਕਿਹਾ ਹੈ,“ਜੇਕਰ ਤੁਹਾਨੂੰ ਅਜਿਹਾ ਕਰਨਾ ਸੁਰੱਖਿਅਤ ਲੱਗਦਾ ਹੈ ਤਾਂ ਤੁਰੰਤ ਕਮਰਸ਼ੀਅਲ ਉਡਾਣਾਂ ਨਾਲ ਚਲੇ ਜਾਓ।'' ਜਦੋਂ ਕਿ ਅਮਰੀਕੀ ਵਿਦੇਸ਼ ਵਿਭਾਗ ਨੇ ਵੀ ਅਮਰੀਕੀਆਂ ਨੂੰ ਦੇਸ਼ ਛੱਡਣ ਦੀ ਸਲਾਹ ਦਿੱਤੀ ਸੀ। 

ਇਹ ਵੀ ਪੜ੍ਹੋ : ਵਿਆਹਾਂ ਦੇ ਸੀਜ਼ਨ 'ਚ 10, 20, 50 ਦੇ ਨਵੇਂ ਨੋਟਾਂ ਦੀ ਲੋੜ ! ਬਿਨਾਂ ਕਿਸੇ ਸਿਫਾਰਿਸ਼ ਤੋਂ ਇੰਝ ਕਰੋ ਹਾਸਲ

ਹਿੰਸਾ ਤੇ ਅਸਥਿਰਤਾ ਦਾ ਕੇਂਦਰ ਬਣਿਆ ਮਾਲੀ

ਮਾਲੀ, ਜੋ ਪਹਿਲਾਂ ਫਰਾਂਸੀਸੀ ਕਾਲੋਨੀ ਸੀ, ਪਿਛਲੇ ਕਈ ਸਾਲਾਂ ਤੋਂ ਹਿੰਸਾ ਅਤੇ ਰਾਜਨੀਤਿਕ ਅਸਥਿਰਤਾ ਨਾਲ ਜੂਝ ਰਿਹਾ ਹੈ। ਰੂਸੀ ਭਾੜੇ ਦੇ ਲੜਾਕੇ, ਜੋ ਪਹਿਲਾਂ ਵੈਗਨਰ ਗਰੁੱਪ ਦਾ ਹਿੱਸਾ ਸਨ ਅਤੇ ਹੁਣ ਮਾਸਕੋ ਦੇ “ਅਫਰੀਕਾ ਕੋਰ” ਵਜੋਂ ਕੰਮ ਕਰ ਰਹੇ ਹਨ, 2021 ਤੋਂ ਮਾਲੀ ਫੌਜ ਨਾਲ ਮਿਲ ਕੇ ਲੜ ਰਹੇ ਹਨ ਪਰ ਹਿੰਸਾ ’ਤੇ ਕਾਬੂ ਪਾਉਣ ’ਚ ਅਸਫਲ ਰਹੇ ਹਨ।

ਪਹਿਲਾਂ ਵੀ ਹੋ ਚੁੱਕੀਆਂ ਹਨ ਅਗਵਾਈਆਂ

ਜੁਲਾਈ 2025 'ਚ ਵੀ ਮਾਲੀ ਦੇ ਪੱਛਮੀ ਇਲਾਕੇ ਕਾਏਸ (Kayes) 'ਚ ਡਾਇਮੰਡ ਸੀਮੈਂਟ ਫੈਕਟਰੀ 'ਚ ਕੰਮ ਕਰ ਰਹੇ ਤਿੰਨ ਭਾਰਤੀ ਨਾਗਰਿਕਾਂ ਨੂੰ ਅਗਵਾ ਕੀਤਾ ਗਿਆ ਸੀ। ਉਸ ਵੇਲੇ ਭਾਰਤ ਦੇ ਵਿਦੇਸ਼ ਮਾਮਲੇ ਮੰਤਰਾਲੇ ਨੇ ਇਸ ਹਮਲੇ ਦੀ ਨਿੰਦਾ ਕੀਤੀ ਸੀ ਅਤੇ ਮਾਲੀ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਅਤ ਰਿਹਾਈ ਲਈ ਕਿਹਾ ਸੀ।

ਸਰਕਾਰ ਦਾ ਬਿਆਨ

ਭਾਰਤ ਸਰਕਾਰ ਨੇ ਦੁਹਰਾਇਆ ਹੈ,“ਵਿਦੇਸ਼ਾਂ 'ਚ ਰਹਿ ਰਹੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਭਲਾਈ ਸਾਡੇ ਲਈ ਸਭ ਤੋਂ ਵੱਡੀ ਤਰਜੀਹ ਹੈ।” ਇਸ ਤਾਜ਼ਾ ਘਟਨਾ ਨਾਲ, ਮਾਲੀ 'ਚ ਇਸ ਸਾਲ ਅਗਵਾ ਹੋਏ ਭਾਰਤੀ ਨਾਗਰਿਕਾਂ ਦੀ ਗਿਣਤੀ 8 ਹੋ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News