ਸੜਕ ਕਿਨਾਰੇ ਖ੍ਹੜੇ ਟਿੱਪਰ ਨਾਲ ਟਕਰਾਈਆਂ ਐਕਟਿਵਾ ਸਵਾਰ 2 ਲੜਕੀਆਂ, ਹੋਈਆਂ ਗੰਭੀਰ ਜ਼ਖ਼ਮੀ

Friday, Nov 14, 2025 - 06:07 PM (IST)

ਸੜਕ ਕਿਨਾਰੇ ਖ੍ਹੜੇ ਟਿੱਪਰ ਨਾਲ ਟਕਰਾਈਆਂ ਐਕਟਿਵਾ ਸਵਾਰ 2 ਲੜਕੀਆਂ, ਹੋਈਆਂ ਗੰਭੀਰ ਜ਼ਖ਼ਮੀ

ਭੋਗਪੁਰ (ਸੂਰੀ)-ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ 'ਤੇ ਭੋਗਪੁਰ ਦੇ ਡੱਲੀ ਨੇੜੇ ਸੜਕ ਕਿਨਾਰੇ ਖ੍ਹੜੇ ਟਿੱਪਰ ਨਾਲ ਐਕਟਿਵਾ ਟਕਰਾਉਣ ਕਾਰਨ ਐਕਟਿਵਾ ਸਵਾਰ 2 ਲੜਕੀਆਂ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈਆਂ। ਮਿਲੀ ਜਾਣਕਾਰੀ ਅਨੁਸਾਰ ਦੁਪਿਹਰ ਸਮੇਂ ਇਕ ਐਕਟਿਵਾ 'ਤੇ ਸਵਾਰ ਦੋ ਲੜਕੀਆਂ ਕੋਮਲ ਪੁੱਤਰੀ ਰਾਕੇਸ਼ ਕੁਮਾਰ ਵਾਸੀ ਜਲੰਧਰ ਅਤੇ ਸੁਨੈਨਾ ਪੁੱਤਰੀ ਪ੍ਰਗਟ ਸਿੰਘ ਵਾਸੀ ਜਲੰਧਰ ਭੋਗਪੁਰ ਤੋਂ ਜਲੰਧਰ ਵੱਲ ਜਾ ਰਹੀਆਂ ਸਨ। ਜਦੋਂ ਇਹ ਐਕਟਿਵਾ ਸਵਾਰ ਲੜਕੀਆਂ ਡੱਲੀ ਨੇੜਲੇ ਇਕ ਪੈਟਰੋਲ ਪੰਪ ਤੋਂ ਥੋੜ੍ਹਾ ਅੱਗੇ ਆਈਆਂ ਤਾਂ ਸੜਕ ਕਿਨਾਰੇ ਖੜ੍ਹੇ ਕਰੈਸ਼ਰ ਨਾਲ ਭਰੇ ਟਿੱਪਰ ਨਾਲ ਟਕਰਾਈਆਂ। 

ਹਾਦਸੇ ਵਾਲੀ ਥਾਂ ਕੋਲੋਂ ਲੰਘ ਰਹੇ ਇਕ ਗੱਡੀ ਚਾਲਕ ਵੱਲੋਂ ਜ਼ਖ਼ਮੀ ਲੜਕੀਆਂ ਨੂੰ ਕਾਲਾ ਬੱਕਰਾ ਸਰਕਾਰੀ ਹਸਪਤਾਲ ਪੁਹੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਇਕ ਲੜਕੀ ਦੀ ਹਾਲਤ ਗੰਭੀਰ ਦੱਸੀ ਗਈ ਅਤੇ ਲੜਕੀਆਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦੀ ਸੂਚਨਾ ਮਿਲਣ 'ਤੇ ਸੜਕ ਸੁਰਖਿਆ ਫੋਰਸ ਗੱਡੀ ਇੰਚਾਰਜ ਰਣਧੀਰ ਸਿੰਘ ਆਪਣੀ ਟੀਮ ਨਾਲ ਹਾਦਸੇ ਵਾਲੀ ਥਾਂ 'ਤੇ ਪੁੱਜੇ ਅਤੇ ਉਨ੍ਹਾਂ ਵੱਲੋਂ ਹਾਦਸਾ ਗ੍ਰਸਤ ਵਾਹਨਾਂ ਨੂੰ ਇਕ ਪਾਸੇ ਕਰਵਾ ਕੇ ਆਵਾਜਾਈ ਨੂੰ ਸਚਾਰੂ ਢੰਗ ਨਾਲ ਸ਼ੁਰੂ ਕਰਵਾ ਦਿੱਤਾ ਗਿਆ। 

ਇਹ ਵੀ ਪੜ੍ਹੋ: ਕਪੂਰਥਲਾ 'ਚ ਵੱਡਾ ਹਾਦਸਾ! ਬ੍ਰੇਕਾਂ ਫੇਲ੍ਹ ਹੋਣ ਕਾਰਨ ਪਲਟੀਆਂ ਖਾ ਕੇ ਪਲਟੀ ਕਾਰ, ਇਕ ਨੌਜਵਾਨ ਦੀ ਮੌਤ

ਉਨ੍ਹਾਂ ਦੱਸਿਆ ਕਿ ਟਿੱਪਰ ਚਾਲਕ ਦਾ ਨਾਂ ਮਹਿੰਦਰ ਸਿੰਘ ਪੁੱਤਰ ਸਵਾਰੀ ਸਿੰਘ ਵਾਸੀ ਕਪੂਰਥਲਾ ਹੈ। ਸੜਕ ਸੁੱਰਖਿਆ ਫੋਰਸ ਗੱਡੀ ਟੀਮ ਵੱਲੋਂ ਦੋਵੇਂ ਵਾਹਨਾਂ ਨੂੰ ਪੁਲਸ ਚੌਕੀ ਲਾਧੜਾ ਦੇ ਤਫ਼ਤੀਸ਼ੀ ਅਫ਼ਸਰ ਅਵਤਾਰ ਸਿੰਘ, ਹੌਲਦਾਰ ਜੋਰਾਵਰ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ।

ਇਹ ਵੀ ਪੜ੍ਹੋ: ਜਲੰਧਰ ਦੇ ਜਿਊਲਰੀ ਸ਼ਾਪ ਡਕੈਤੀ ਮਾਮਲੇ 'ਚ ਖੁੱਲ੍ਹੇ ਹੋਰ ਵੱਡੇ ਰਾਜ਼! ਮੋਬਾਇਲ ਦੁਕਾਨ ਮਾਲਕ ਦਾ ਨਾਂ ਆਇਆ ਸਾਹਮਣੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News