ਗ੍ਰਹਿ ਪ੍ਰਵੇਸ਼ ਦੌਰਾਨ ਲਾੜੀ ਪੈਰ ਨਾਲ ਕਿਉਂ ਸੁੱਟਦੀ ਹੈ ਚੌਲਾਂ ਦਾ ਕਲਸ਼? ਜਾਣੋ ਇਸ ਪਰੰਪਰਾ ਦਾ ਰਹੱਸ
11/17/2025 2:50:32 PM
ਵੈੱਬ ਡੈਸਕ- ਹਿੰਦੂ ਧਰਮ 'ਚ ਵਿਆਹ ਨੂੰ ਸਭ ਤੋਂ ਪਵਿੱਤਰ ਅਤੇ ਮਹੱਤਵਪੂਰਨ ਅਤੇ ਸ਼ੁੱਭ ਸੰਸਕਾਰਾਂ 'ਚੋਂ ਇਕ ਮੰਨਿਆ ਗਿਆ ਹੈ। ਵਿਆਹ ਤੋਂ ਪਹਿਲਾਂ ਅਤੇ ਵਿਆਹ ਤੋਂ ਬਾਅਦ ਕਈ ਰਸਮਾਂ ਨਿਭਾਈਆਂ ਜਾਂਦੀਆਂ ਹਨ, ਜੋ ਪਰਿਵਾਰ ਅਤੇ ਸਮਾਜ ਲਈ ਖਾਸ ਅਹਿਮੀਅਤ ਰੱਖਦੀਆਂ ਹਨ। ਇਨ੍ਹਾਂ 'ਚੋਂ ਇਕ ਮਹੱਤਵਪੂਰਨ ਰਸਮ ਹੈ ਗ੍ਰਹਿ ਪ੍ਰਵੇਸ਼ ਦੌਰਾਨ ਲਾੜੀ ਦਾ ਆਪਣੇ ਪੈਰ ਨਾਲ ਚੌਲਾਂ ਨਾਲ ਭਰੇ ਕਲਸ਼ ਨੂੰ ਸੁੱਟਣਾ।
ਪੁਰਾਣੀ ਪਰੰਪਰਾ, ਡੂੰਘੀ ਮਹੱਤਤਾ
ਗ੍ਰਹਿ ਪ੍ਰਵੇਸ਼ ਦੌਰਾਨ ਮੁੱਖ ਦਰਵਾਜ਼ੇ ’ਤੇ ਚੌਲਾਂ ਨਾਲ ਭਰਿਆ ਕਲਸ਼ ਰੱਖਿਆ ਜਾਂਦਾ ਹੈ। ਲਾੜੀ ਆਪਣੇ ਸੱਜੇ ਪੈਰ ਨਾਲ ਇਸ ਕਲਸ਼ ਨੂੰ ਹੌਲੀ ਜਿਹੀ ਸੁੱਟਦੀ ਹੈ। ਭਾਵੇਂ ਹਿੰਦੂ ਧਰਮ 'ਚ ਅੰਨ ਨੂੰ ਪੈਰ ਲਾਉਣਾ ਅਸ਼ੁੱਭ ਮੰਨਿਆ ਜਾਂਦਾ ਹੈ, ਪਰ ਇਸ ਖਾਸ ਰਸਮ 'ਚ ਇਹ ਇਕ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਮੋਬਾਇਲ Useres ਦੀ ਲੱਗੀ ਮੌਜ ! ਆ ਗਿਆ 330 ਦਿਨ ਦੀ ਵੈਲਡਿਟੀ ਵਾਲਾ ਸਸਤਾ ਪਲਾਨ
ਕਲਸ਼ ਅਤੇ ਚੌਲਾਂ ਦਾ ਧਾਰਮਿਕ ਮਹੱਤਵ
ਕਲਸ਼ ਨੂੰ ਬ੍ਰਹਿਮੰਡ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਕਸ਼ਤ (ਚੌਲਾਂ) ਨੂੰ ਧਨ, ਖੁਸ਼ਹਾਲੀ ਅਤੇ ਤਰੱਕੀ ਦਾ ਪ੍ਰਤੀਕ ਮੰਨਿਆ ਗਿਆ ਹੈ।
ਜਦੋਂ ਗ੍ਰਹਿ ਪ੍ਰਵੇਸ਼ ਦੌਰਾਨ ਆਪਣੇ ਪੈਰ ਨਾਲ ਚੌਲਾਂ ਨਾਲ ਭਰੇ ਕਲਸ਼ ਨੂੰ ਸੁੱਟਦੀ ਹੈ ਤਾਂ ਇਸ ਨਾਲ ਘਰ 'ਚ ਸਕਾਰਾਤਮਕ ਊਰਜਾ ਆਉਂਦੀ ਹੈ। ਇਸ ਨੂੰ ਘਰ 'ਚ ਮਾਂ ਲਕਸ਼ਮੀ ਦੇ ਆਗਮਨ ਦਾ ਸੰਕੇਤ ਵੀ ਮੰਨਿਆ ਜਾਂਦਾ ਹੈ।
ਲਾੜੀ — ਗ੍ਰਹਿ ਲਕਸ਼ਮੀ ਦਾ ਰੂਪ
ਹਿੰਦੂ ਧਰਮ 'ਚ ਨੂੰਹ ਨੂੰ ਗ੍ਰਹਿ ਲਕਸ਼ਮੀ ਕਿਹਾ ਗਿਆ ਹੈ ਅਤੇ ਲਾੜੀ ਜਦੋਂ ਘਰ 'ਚ ਪ੍ਰਵੇਸ਼ ਕਰਦੀ ਹੈ ਤਾਂ ਉਸ ਨੂੰ ਦੇਵੀ ਲਕਸ਼ਮੀ ਦੇ ਰੂਪ 'ਚ ਹੀ ਦੇਖਿਆ ਜਾਂਦਾ ਹੈ। ਜੋ ਕਿ ਕਲਸ਼ ਨੂੰ ਪੈਰ ਨਾਲ ਸੁੱਟ ਕੇ ਘਰ 'ਚ ਸੁੱਖ, ਖੁਸ਼ਹਾਲੀ, ਅੰਨ-ਧਨ ਲੈ ਕੇ ਆਉਂਦੀ ਹੈ।
ਕੀ ਕਹਿੰਦਾ ਹੈ ਮਨੋਵਿਗਿਆਨ?
ਇਸ ਰਸਮ ਦਾ ਇਕ ਮਨੋਵਿਗਿਆਨਿਕ ਪੱਖ ਵੀ ਹੈ। ਇਸ ਅਨੁਸਾਰ ਲਾੜੀ ਨੂੰ ਘਰ 'ਚ ਪ੍ਰਵੇਸ਼ ਕਰਵਾਉਂਦੇ ਸਮੇਂ ਜਦੋਂ ਕਲਸ਼ ਸੁੱਟਣ ਦੀ ਪਰੰਪਰਾ ਨਿਭਾਈ ਜਾਂਦੀ ਹੈ ਤਾਂ ਇਸ ਦਾ ਮਤਲਬ ਲਾੜੀ ਨੂੰ ਸਹਿਜ ਮਹਿਸੂਸ ਕਰਵਾਉਣਾ ਹੈ। ਨਾਲ ਹੀ ਇਸ ਰਾਹੀਂ ਇਹ ਵੀ ਦੱਸਿਆ ਜਾਂਦਾ ਹੈ ਕਿ ਹੁਣ ਉਹ ਇਸ ਘਰ ਦੀ ਮੈਂਬਰ ਅਤੇ ਸਨਮਾਨ ਦੀ ਅਧਿਕਾਰੀ ਹੈ।
ਇਹ ਵੀ ਪੜ੍ਹੋ : ਸਾਲ 2026 'ਚ ਲੱਗਣਗੇ 4 ਗ੍ਰਹਿਣ, ਜ਼ਰੂਰ ਜਾਣੋ ਕਦੋਂ-ਕਦੋਂ ਹੋਣਗੇ ਸੂਰਜ ਤੇ ਚੰਦਰ ਗ੍ਰਹਿਣ
