ਮਾਇਆਵਤੀ ਦੇ ‘ਗੈਸਟ ਹਾਊਸ ਕਾਂਡ’ ਨੇ ਮੈਨੂੰ ਬਣਾ ਦਿੱਤਾ ‘ਖਲਨਾਇਕ’ : ਸਾਬਕਾ ਡੀ. ਜੀ. ਪੀ.

Thursday, Jan 25, 2024 - 07:52 PM (IST)

ਮਾਇਆਵਤੀ ਦੇ ‘ਗੈਸਟ ਹਾਊਸ ਕਾਂਡ’ ਨੇ ਮੈਨੂੰ ਬਣਾ ਦਿੱਤਾ ‘ਖਲਨਾਇਕ’ : ਸਾਬਕਾ ਡੀ. ਜੀ. ਪੀ.

ਨਵੀਂ ਦਿੱਲੀ, (ਭਾਸ਼ਾ)– ਉੱਤਰ ਪ੍ਰਦੇਸ਼ ਦੇ ਸਾਬਕਾ ਡੀ. ਜੀ. ਪੀ. ਓ. ਪੀ. ਸਿੰਘ ਨੇ 1995 ਦੇ ਚਰਚਿਤ ਲਖਨਊ ‘ਗੈਸਟ ਹਾਊਸ’ ਕਾਂਡ ਨੂੰ ਯਾਦ ਕਰਦਿਆਂ ਲਿਖਿਆ ਹੈ ਕਿ ਇਸ ਮਾਮਲੇ ਨੇ ਉਨ੍ਹਾਂ ਨੂੰ ‘ਬਿਰਾਦਰੀ ਤੋਂ ਬਾਹਰ’ ਕਰਨ ਦੇ ਨਾਲ ਹੀ ‘ਖਲਨਾਇਕ’ ਬਣਾ ਦਿੱਤਾ ਸੀ। ਇਸ ਚਰਚਿਤ ਕਾਂਡ ਦੀ ਪੀੜਤਾ ਮਾਇਆਵਤੀ ਨੇ ਦੋਸ਼ ਲਾਇਆ ਸੀ ਕਿ ਸਮਾਜਵਾਦੀ ਪਾਰਟੀ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਸੀ।

ਭਾਰਤੀ ਪੁਲਸ ਸੇਵਾ ਦੇ 1983 ਬੈਚ ਦੇ ਅਧਿਕਾਰੀ ਨੇ ਆਪਣੀਆਂ ਯਾਦਾਂ ’ਤੇ ਆਧਾਰਤ ਕਿਤਾਬ ‘ਕ੍ਰਾਈਮ, ਗ੍ਰਿਮ ਐਂਡ ਗੰਪਸ਼ਨ : ਕੇਸ ਫਾਈਲਸ ਆਫ ਐਨ ਆਈ. ਪੀ. ਐੱਸ. ਆਫਿਸਰ’ ਵਿਚ ਇਸ ਘਟਨਾ ਦਾ ਵਿਸਥਾਰ ਨਾਲ ਵਰਣਨ ਕੀਤਾ ਹੈ। ਉਨ੍ਹਾਂ ਕਿਤਾਬ ਵਿਚ ‘ਸੁਨਾਮੀ ਸਾਲ’ ਨਾਂ ਦੇ ਅਧਿਆਏ ਤਹਿਤ ‘ਗੈਸਟ ਹਾਊਸ ਕਾਂਡ’ ਨੂੰ ਆਧੁਨਿਕ ਭਾਰਤ ਦੇ ਇਤਿਹਾਸ ਵਿਚ ਇਕ ‘ਅਸ਼ੋਭਨੀਕ’ ਸਿਆਸੀ ਨਾਟਕ ਕਰਾਰ ਦਿੱਤਾ ਹੈ।


author

Rakesh

Content Editor

Related News